Poem

ਪੰਜਾਬ ਦਾ ਪਾਣੀ

March 07, 2019 09:37 PM


ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ
ਪਵਣੁ ਗੁਰੂ ਪਾਣੀ ਪਤਾ ਦਾ ਸੀ ਕਦੇ ਬੋਲ ਬਾਲਾ ਹੋਇਆ
ਪੰਜ ਦਰਆਿਵਾਂ ਤੋਂ ਕਦੇ ਤੇਰਾ ਨਾਂ ਪੰਜਾਬ ਸੀ  ਹੋਇਆ
ਪੂਰੇ ਮੁਲਕ ਦਾ ਅੰਨਦਾਤਾ ਕਹਾਂਉਦਾ ਸੁਣ ਕੇ ਮਨ ਖੁਸ਼ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ
 
ਵੰਡ ਤੋਂ ਢਾਈ-ਆਬ ਤੇ ਹੁਣ SYL  ਦਾ ਝਮੇਲਾ ਹੋਇਆ
ਤੇਰਾ ਪਵੱਿਤਰ ਕਹਾਉਂਦਾ ਜਲ ਅੱਜ ਗੰਦਲਾ  ਹੋਇਆ
ਜੋ ਕੁਦਰਤੀ ਸੋਮਾ ਸੀ ਅੱਜ ਪਾਈਪਾਂ ਦਾ ਘੇਰਾ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ
 
ਜੋ ਬੱਦਲ ਬਣ ਵਰਦੇ ਸੀ ਧੂੰਏ ਦਾ ਅੱਜ ਘੇਰਾ ਹੋਇਆ
ਤੇਜਾਬ ਤੇ ਗੰਦਗੀ ਨੂੰ ਇਸ ਵੱਿਚ ਜਾ ਰਹਾ ਡਬੋਇਆ
ਹੁਣ ਰੋਗ ਪਣਪਦੇ ਨੇ ਜੋ ਕਦੇ ਗੁਰਾਂ ਦੀ ਸੀ ਬਾਣੀ ਹੋਇਆ
ਦੇਖ ਬਾਬਾ ਨਾਨਕਾ ਪੰਜਾਬ ਦੇ ਪਾਣੀ  ਨੂੰ ਕੀ ਹੋਇਆ
 




ਡੁੱਬ ਜਾਊ ਕਰਿਸਾਨੀ ਇੱਥੇ ਬੀਜ਼ ਨਾ ਜਾਊ  ਕੋਈ ਬੋਇਆ
ਰੁਕ ਜਾਊ ਜੀਵਨ ਧਰਤੀ ਤੇ “ਮੀਤ” ਸੋਚ ਸੋਚ ਮਨ  ਰੋਇਆ
ਸੀ ਡੋਲਆਿ ਰੱਜ -ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ
ਸੀ ਡੋਲਆਿ ਰੱਜ-ਰੱਜ ਕੇ ਹੁਣ ਸਾਂਭਣ ਦਾ ਵੇਲਾ ਹੋਇਆ

ਗੁਰਮੀਤ ਕੌਰ ਮੀਤ
ਕੋਟਕਪੂਰਾ

Have something to say? Post your comment