Poem

ਔਰਤ //ਦਵਿੰਦਰ ਝਿੱਕਾ

March 08, 2019 09:38 PM
 
 
ਚਾਰ ਦੀਵਾਰੀ ਦਾ ਘੇਰਾ,
ਸਾਹ ਘੁੱਟਦਾ ਹੈ ਮੇਰਾ,
ਮੈਂ ਖੁਲ੍ਹੇ ਅਸਮਾਨਾਂ ਵਿੱਚ,
ਖੁਲ੍ਹ ਕੇ ਉੜਨਾ ਚਾਹੰਦੀ ਹਾਂ ,
ਮੈਂ ਪਿੰਜਰੇ ਤੋੜਨਾ ਚਾਹੁੰਦੀ ਹਾਂ!
ਮੈਂ ਪਿੰਜਰੇ ਤੋੜਨਾ ਚਾਹੁੰਦੀ ਹਾਂ !
 
ਮੈਂ ਜੱਗ ਨੂੰ ਜਣਦੀ ਰਹੀ,
ਮੈਂ ਅਬਲਾ ਬਣਦੀ ਰਹੀ,
ਹਰ ਕੋਈ ਮੁੱਲ ਪਾਉਂਦਾ ਰਿਹਾ,
ਪਰ ਹੁਣ ਮੁੱਲ ਮੋੜਨਾ ਚਾਹੁੰਦੀ ਹਾਂ!
ਮੈਂ  ਪਿੰਜਰੇ  ਤੋੜਨਾ  ਚਾਹੁੰਦੀ ਹਾਂ !
 
ਕੋਈ ਟੁੱਕੜੇ ਕਰਦਾ ਰਿਹਾ,
ਕੋਈ ਟੁੱਕੜੇ ਗਿਣਦਾ ਰਿਹਾ,
ਹੁਣ ਹੋਰ ਸਿਹਾ ਨਹੀਂ ਜਾਂਦਾ
ਹੁਣ ਟੁੱਕੜੇ ਜੋੜਨਾ ਚਾਹੁੰਦੀ ਹਾਂ!
ਮੈਂ ਪਿੰਜਰੇ ਤੋੜਨਾ ਚਾਹੁੰਦੀ ਹਾਂ !
 
ਪਰਦੇ ਮਿਲੇ, ਦੀਵਾਰਾਂ ਮਿਲੀਆਂ,
ਥਾਂ - ਥਾਂ ਤੇ  ਦੁਰਕਾਰਾਂ ਮਿਲੀਆਂ,
ਜਾਂ ਤਾਂ ਖੋਲ੍ਹ ਦੇਵੋ ਬੇੜੀਆਂ ਨੂੰ,
ਮੈਂ ਬੇੜੀਆਂ ਤੋੜਨਾ ਚਾਹੁੰਦੀ ਹਾਂ!
ਮੈਂ ਪਿੰਜਰੇ ਤੋੜਨਾ ਚਾਹੰਦੀ ਹਾਂ !
 
ਮੈਂ ਪਿੰਜਰੇ ਤੋੜਨਾ ਚਾਹੁੰਦੀ ਹਾਂ!
 
ਦਵਿੰਦਰ
ਝਿੱਕਾ
Have something to say? Post your comment