Poem

ਮਾਂ ਨਾ ਮਰੇ

March 10, 2019 09:13 PM
ਲੋਕੋ ਮਰੇ ਨਾ ਮਾਂ ਨਿਆਣਿਆਂ ਦੀ,,
ਸੱਚੀ ਆ ਕਹੀ ਗੱਲ ਸਿਆਣਿਆਂ ਦੀ,
 
ਦਰ ਦਰ ਤੋਂ ਠੋਕਰਾਂ ਮਿਲਦੀਆਂ ਨੇ,,
ਸੁਣਦਾ ਨਾ ਕੋਈ ਤਕਲੀਫਾਂ ਦਿਲ ਦੀਆਂ ਨੇ,
 
ਪੱਤਝੜ ਨਾਲ ਵਾਹ ਵੇਖਿਆ ਨਾ ਬਹਾਰਾਂ ਨੂੰ,,
ਭੁੱਖਿਆਂ ਨੂੰ ਰੋਟੀ ਦਵਾਈ ਨਾ ਬਿਮਾਰਾਂ ਨੂੰ,
 
ਸੋ ਗਏ ਜਾਂ ਨਾ ਲਈਆਂ ਨਾ ਵਿੜਕਾਂ ਨੇ,
ਹਮਦਰਦੀ ਨਹੀਂ ਆਪਣੇ ਵੀ ਦਿੰਦੇ ਝਿੜਕਾਂ ਨੇ,,
 
ਫੁੱਲਾਂ ਵਰਗੇ ਬਾਲ ਫਸਦੇ ਵਿੱਚ ਝਾਫਿਆਂ ਦੇ,
ਮੱਖਣ ਸ਼ੇਰੋਂ ਕੁੱਝ ਨਹੀਂ ਬਿਨ ਸਿਆਪਿਆਂ ਦੇ,,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ98787-98726
Have something to say? Post your comment