Poem

ਪਰਵਾਨ-ਏ-ਕਲਮ

March 10, 2019 09:32 PM
ਨਾ ਰੁੱਕੇ ਨਾ ਝੁਕੇ 
ਨਾ ਥੱਕੇ ਨਾ ਅਕੇ
ਕਲਮ ਕਰਦੀ ਆ ਇਬਾਦਤ 
ਲਿਖਦੀ ਏ ਦਿਲਾਂ ਦੇ ਦਰਦ।
ਰੋਂਦੀ ਏ ਹਸਾਉਂਦੀ ਏ
ਚੁੱਪ ਜਹੀ ਹੋ ਚੰਦਰੀ
ਕਿੰਨੇ ਚੇਹਰਿਆਂ ਨੂੰ ਹਸਾਉਂਦੀ ਏ
ਲਿਖ ਹਰ ਰਿਸ਼ਤੇ ਬਾਰੇ 
ਨਜ਼ਦੀਕ ਇਹ ਲਿਆਉਂਦੀ ਏ
ਸਾਫ-ਸੁਥਰਾ ਦੀਨ ਤੇ ਈਮਾਨ ਇਹਦਾ,
ਸ਼ਬਦਾਂ ਨੂੰ ਜੋੜ-ਜੋੜ ਇਹ
ਸ਼ਾਇਰਾ ਦੇ ਖਿਆਲੀ ਮਹਿਲ ਬਣਾਉਂਦੀ ਏ
ਸਾਰਿਆਂ ਲਈ ਰੱਖੇ ਰੁਤਬਾ ਇੱਕੋ ਜਿਹਾ,
ਰਚਣਹਾਰਿਆਂ ਦੀ ਜਿੰਦ ਜਾਨ ਕਹਿਲਾਉਂਦੀ ਏ।
 
ਕੁਲਦੀਪ ਕਲਮ
Have something to say? Post your comment