Poem

ਮੀਆਂ ਬੀਬੀ ਦੀ ਲੜਾਈ 'ਟੱਪਿਆਂ 'ਚ ਬਣਾਈ

March 10, 2019 09:47 PM
 
 
 
*ਕੋਠੇ ਤੇ ਆ ਮਾਹੀਆ....!
ਮੈਂ ਹਾਲੇ ਧੋਣੇ ਕੱਪੜੇ,
ਤੂੰ ਸੁੱਕਣੇ ਪਾ ਮਾਹੀਆ.....!
 
#ਕੋਠੇ ਤੇ ਆਏ ਸੀ......!
ਕੱਪੜੇ ਧੋਣ ਦੇ ਪਿੱਛੋਂ,
ਸਾਥੋਂ ਭਾਂਡੇ ਮੰਜਵਾਏ ਸੀ....!
 
*ਰੌਲਾ ਥੋੜ੍ਹਾ ਪਾਇਆ ਕਰੋ.....!
ਸਾਰਾ ਦਿਨ ਕੱਲੀ ਮਰਦੀ,
ਥੋੜਾ ਹੱਥ ਵਟਾਇਆ ਕਰੋ.....!
 
#ਰੌਲਾ ਕੌਣ ਪਾਉਂਦਾ ਏ....!
ਹਰ ਵੇਲੇ ਰਵੇਂ ਮੱਚਦੀ,
ਤੈਨੂੰ ਕੌਣ ਪੜ੍ਹਾਉਂਦਾ ਏ......!
 
*ਮੈਂ ਤਾਂ ਆਹੀ ਸੂਟ ਪਾਉਣਾ ਏ....!
ਅੱਜ ਨਿਆਣੇ ਤੁਸੀਂ ਸਾਂਭਣੇ,
ਮੈਂ ਤਾਂ ਸਤਿਸੰਗ ਜਾਣਾ ਏ.......!
 
#ਤੂੰ ਜਾ ਜਿੱਥੇ ਜਾਣਾ ਏ......!
ਨਿਆਣਿਆਂ ਦੀ ਛੱਡ ਚਿੰਤਾ,
ਤੂੰ ਤਾਂ ਬਾਬਾ ਰਿਝਾਉਣਾ ਏ.......!
 
*ਗੱਲ ਸੋਚ ਕੇ ਕਰਿਆ ਕਰੋ.....!
ਇਦਾਂ ਨਹੀਂ ,ਕਦੇ ਬੋਲੀਦਾ,
ਜਰਾ ਰੱਬ ਕੋਲੋਂ ਡਰਿਆ ਕਰੋ....!
 
#ਐਵੇਂ ਕਿਉਂ ਲੜਨ ਡਹੀ ਏਂ....!
ਅੱਛਾ ਬਾਬਾ ਮਾਫ਼ ਕਰਦੇ,
ਅਸੀਂ ਹਾਰੇ ਤੂੰ ਜਿੱਤ ਗਈ ਏਂ....!
 
*ਪੱਗ ਬੰਨ੍ਹ ਲਈ ਏ ਪੋਚ ਪੋਚ ਕੇ.....!
ਕਿੱਥੇ ਚੱਲੇ ਬਣ ਠਣ ਕੇ,
ਮੈਂ ਡਰਦੀ ਹਾਂ ਸੋਚ ਸੋਚ ਕੇ.....!
 
#ਐਵੇਂ ਸ਼ੱਕ ਨਾ ਕਰਿਆ ਕਰ.....!
ਅਸੀਂ ਮਰਦੇ ਹਾਂ ਤੇਰੇ ਤੇ,
ਤੂੰ ਸਾਡੇ ਉੱਤੇ ਮਰਿਆ ਕਰ.....!
 
*ਐਵੇਂ ਗੱਲਾਂ ਨਾ ਬਣਾਈ ਜਾਵੋ.....!
ਤੁਹਾਡੇ ਵਾਰੇ ਸੱਭ ਜਾਣਦੀ,
ਮੈਨੂੰ ਬੁੱਧੂ ਨਾ ਬਣਾਈ ਜਾਵੋ......!
 
#ਅੱਜ ਤੈਨੂੰ ਮੈਂ ਮਨਾਉਣਾ ਏ.....!
ਛੇਤੀ ਕਰ ਤਿਆਰ ਹੋਜਾ,
ਆਪਾਂ ਸਿਨਮੇ ਜਾਣਾ ਏ......!
 
ਦਵਿੰਦਰ
ਝਿੱਕਾ
Have something to say? Post your comment