Thursday, May 23, 2019
FOLLOW US ON

Poem

ਸਲਾਮ ਕਿਰਤੀਆਂ ਨੂੰ/ਮੱਖਣ ਸ਼ੇਰੋਂ ਵਾਲਾ

March 11, 2019 09:51 PM
ਬਹੁਤ ਦਰਦ ਵੇਖੇ ਨੇ ਮੈਂ,
ਫਿੜਕਿਆਂ ਵਾਲੇ ਘਰਾਂ ਅੰਦਰ,
ਟੁੱਕ ਨੂੰ ਤੜਫਦੇ ਵਾਹਲੇ ਲੋਕੀਂ,
ਕਰਨੇ ਕੀ ਗੁਰੂ ਘਰ ਤੇ ਮੰਦਰ,
 
ਦਿਹਾੜੀ ਜਾ ਘਰ ਤੋਰੇ ਬੰਤਾ,
ਤਿੰਨ ਧੀਆਂ ਦਾ ਜੋ ਬਾਪੂ,
ਅੰਗਹੀਣ ਕਿਰਤ ਕਰਦੇ ਵੇਖੇ ਆ,
ਤੰਦਰੁਸਤ ਮਰਦ ਵੇਖੇ ਬਣੇ ਡਾਕੂ,,
 
ਪੁੱਛਿਆ ਨਹੀਂ ਹੋਣਾ ਕਦੇ ਵੀ,,
ਕੀ ਬੀਤ ਦੀ ਹੋਣੀ ਦਿਲ ਤੇ,,
ਮਾਂ ਕੁੱਟੇ ਰੋੜੀ ਧੁੱਪ ਵਿੱਚ,
ਬੱਚਾ ਸੜਕ ਕਿਨਾਰੇ ਪਿਆ ਵਿਲਕੇ,
 
ਹੱਕਾਂ ਦੇ ਲਈ ਡਟ ਖੜਦੇ,
ਬਹੁਤ ਮਰੇ ਖੌਰੇ ਕਿੰਨੇ ਮਰਨੇ,
ਮਰਦੇ ਨਾ ਕਦੇ ਫਾਹਾ ਲੈਕੇ,
ਨਾ ਕਰਜ਼ੇ ਲਈ ਲਾਓਂਦੇ ਧਰਨੇ,
 
ਮੇਹਨਤ ਦੀ ਖਾਂਦੇ ਕਰਕੇ ਮੱਖਣਾਂ,,
ਹੋ ਜਾਣ ਪੂਰੇ ਸੁਪਨੇ ਜੋ ਸਜਾਓਂਦੇ,,
ਸ਼ੇਰੋਂ ਵਾਲਾ ਆਖੇ ਕਿਰਤੀ ਲੋਕ,,
ਰਹਿਣ ਸਾਰੇ ਖੁਸ਼ੀਆਂ ਵਿੱਚ ਜਿਓਂਦੇ,
ਮੱਖਣ ਸ਼ੇਰੋਂ ਵਾਲਾ,,
 
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment