Thursday, May 23, 2019
FOLLOW US ON

Poem

ਐਵੇ ਕਾਹਤੋ:

March 11, 2019 10:09 PM

ਐਵੇ ਕਾਹਤੋ:

ਤੇਰੇ ਵਰਗਾ ਹੋਰ ਨਾ ਕੋਈ,
ਐਵੇ ਕਾਹਤੋ ਜਾਵੇ  ਰੋਈ।
ਗਿੱਟੇ ਗੋਢੇ ਸਲਾਮਤ ਵੇ ਦੋਸਤ,
ਆਈ ਨਾ ਕੋਈ ਕਿਆਮਤ ਵੇ ਦੋਸਤ,
ਐਵੇ ਵੇ ਜਾਵੇ ਗਮ ਵਿੱਚ ਖੋਈ,
ਤੇਰੇ ਵਰਗਾ ਹੋਰ ਨਾ ਕੋਈ,
ਐਵੇ ਕਾਹਤੋ ਜਾਵੇ ਰੋਈ।
ਦੱਸਦੇ ਰੱਬ ਨੇ ਕੀ ਲਕੋਇਆ,
ਖੁਸੀਆ ਤੋ ਜੋ ਬੂਹਾ ਢੋਇਆ,
ਐਵੇ ਜਾਵੇ ਭਾਰ ਵੇ ਢੋਈ,
ਤੇਰੇ ਵਰਗਾ ਹੋਰ ਨਾ ਕੋਈ,
ਐਵੇ ਕਾਹਤੋ ਜਾਵੇ  ਰੋਈ।
ਦੇਖ ਲਈ ਕਦੇ ਆਪ ਤੋ ਨੀਵੇਂ,
ਲੰਗੜੇ ਲੂਲੇ ਕਿੰਝ ਵੇ ਜੀਵੇ,
ਪਤਾ ਲੱਗੂ ਜਿੰਦ ਕਿਸਦੀ ਮੋਹੀ,
ਤੇਰੇ ਵਰਗਾ ਹੋਰ ਨਾ ਕੋਈ,
ਐਵੇ ਕਾਹਤੋ ਜਾਵੇ  ਰੋਈ।
ਜਿੰਦਾ ਦਿਲ ਤੂੰ ਬਣ ਇਨਸਾਨਾ,
ਜਿਉਦੇ ਜੀ ਤੂੰ ਕਿਉ ਮਰ ਜਾਨਾਂ,
'ਸੁਰਿੰਦਰ'ਦੀ ਤਾਂ ਇਹ ਅਰਜੋਈ,
ਤੇਰੇ ਵਰਗਾ ਹੋਰ ਨਾ ਕੋਈ,
ਐਵੇ ਕਾਹਤੋ ਜਾਵੇ  ਰੋਈ।


ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000

Have something to say? Post your comment