Article

ਪਾਕਿਸਤਾਨ ਦਾ ਪਾਣੀ ਰੋਕਣ ਬਾਰੇ

March 12, 2019 09:47 PM

  ਪਾਕਿਸਤਾਨ ਦਾ ਪਾਣੀ ਰੋਕਣ ਬਾਰੇ
ਪਹਿਲਾ ਕੇਂਦਰੀ ਸਰਕਾਰ ਨੇ ਕਿਹਾ ਕਿ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹੋ ਕਿਹਾ ਕਿ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਪੰਜਾਬ ਸੱਚ ਹੀ ਪਾਣੀ ਰੋਕ ਸਕਦਾ ਹੈ ? ਇੱਕ ਦਮ ਪਾਣੀ ਰੋਕਣਾ ਬਹੁਤ ਮੁਸ਼ਕਲ ਹੈ। ਪਰ ਇਹ ਗੱਲ ਵੀ ਨਹੀਂ ਕਿ ਇਹ ਅਸੰਭਵ ਹੈ। ਇਹ ਥੋੜੀ ਜਿਹੀ ਕੋਸ਼ਿਸ਼ ਨਾਲ ਇਹ ਗੱਲ ਸੰਭਵ ਹੋ ਸਕਦੀ ਹੈ। ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਇਥੇ ਪਾਣੀ ਨੂੰ ਸੰਭਾਲਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਾਣੀ ਕਿਸੇ ਦਾ ਨੁਕਸਾਨ ਨਾ ਕਰੇ। ਇਹਦੇ ਲਈ ਨਹਿਰਾ ਸੂਏ ਆਦਿ ਦੀ ਸਮਰੱਥਾ ਵਧਾ ਕੇ ਇਹਨਾਂ ਦਾ ਪਾਣੀ ਸੇਮ ਨਾਲੇ ਵਿੱਚ ਪੈਂਦਾ ਕੀਤਾ ਜਾਵੇ ਸੇਮ ਨਾਲੇ ਵਿੱਚ ਇਹ ਪਾਣੀ ਜਦੋਂ ਖੇਤਾ ਵਿੱਚ ਲੋੜ੍ਹ ਨਾ ਹੋਵੇ ਤਾਂ ਸੇਮ ਨਾਲਿਆ ਵਿੱਚ ਛੱਡਣ ਦਾ ਪ੍ਰਬੰਦ ਹੋਵੇ। ਸੇਮ ਨਾਲੇ ਵਿੱਚ ਹਰ ਇੱਕ ਕਿਲੋਮੀਟਰ ਤੇ ਪੰਜ ਫੁੱਟ ਦਾ ਬੰਨ ਮਾਰਿਆ ਹੋਣਾ ਚਾਹੀਦਾ ਹੈ ਤਾਂ ਕਿ ਉਹ ਪਾਣੀ ਖੜ੍ਹਾ ਰਹੇ ਤੇ ਧਰਤੀ ਵਿੱਚ ਰੀਚਾਰਜ ਹੋ ਸਕੇ।  ਸੇਮ ਨਾਲੇ ਵਾਲੇ ਪਾਣੀ ਵਿੱਚ ਮੱਛੀਆ ਛੱਡੀਆ ਜਾਣ ਜਿਸ ਨਾਲ ਸਰਕਾਰ ਦੀ ਅਮਦਨ ਵਿੱਚ ਵਾਧਾ ਹੋਵੇਗਾ। ਇਸੇ ਪੈਸੇ ਵਿੱਚੋਂ ਸੇਮ ਨਾਲੇ ਦੀ ਸਾਂਭ ਸੰਭਾਲ ਲਈ ਮਾਲੀ ਭਰਤੀ ਕੀਤੇ ਜਾ ਸਕਦਾ ਹਨ। ਦੂਜਾ ਇਹਨਾਂ ਸੇਮ ਨਾਲਿਆ ਦੇ ਪਾਸੇ ਫਲਦਾਰ ਬੂਟੇ ਲਾਏ ਜਾਣ ਉਹਨਾਂ ਨੂੰ ਵੀ ਠੇਕੇ ਤੇ ਦੇ ਕੇ ਆਮਦਨੀ ਕੀਤੀ ਜਾ ਸਕਦੀ ਹੈ। ਦੂਜਾ ਹਰ ਝੋਨਾਂ ਲਾਉਣ ਵਾਲੇ ਕਿਸਾਨਾਂ ਨੂੰ ਇਹ ਜਰੂਰੀ ਕੀਤਾ ਜਾਵੇ,ਕਿ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਖੇਤੀ ਕਰਨੀ ਹੈ ਉਹ ਇੱਕ ਏਕੜ ਜ਼ਮੀਨ ਪਿਛੇ ਦਸ ਫੁੱਟ ਡੁੰਘਾ ਦਸ ਫੁੱਟ ਚੌੜਾ ਤੇ ਪੰਜਾਹ ਫੁੱਟ ਲੰਬਾ ਟੋਹਾ ਆਪਣੇ ਖੇਤ ਵਿੱਚ ਲ਼ਾਜਮੀ ਬਣਾਵੇਗਾ। ਉਸ ਵਿੱਚ ਨਹਿਰੀ ਪਾਣੀ ਸਟੋਰ ਕਰੇਗਾ ਤਾਂ ਕਿ ਧਰਤੀ ਵਿੱਚ ਪਾਣੀ ਰੀਚਾਰਜ ਕੀਤਾ ਜਾਵੇ। ਕਿਸਾਨ ਆਪਣੇ ਇਸ ਟੋਹੇ ਵਿੱਚ ਮੱਛੀਆਂ ਵੀ ਛੱਡੇ ਤਾਂ ਕਿ ਉਸ ਕਿਸਾਨ ਨੂੰ ਇਸ ਤੋਂ ਵੀ ਕੁਝ ਆਮਦਨੀ ਹੋਵੇ ਇਸੇ ਤਰ੍ਹਾਂ ਦੋ ਏਕੜ ਵਾਲੇ ਨੂੰ ਦੁਗਣਾ ਤੇ ਚਾਰ ਏਕੜ ਜ਼ਮੀਨ ਵਾਲੇ ਕਿਸਾਨ ਨੂੰ ਚਾਰ ਗੁਣਾ ਟੋਹਾ ਪੁੱਟਣਾ ਲਾਜਮੀ ਕੀਤਾ ਜਾਵੇ। ਇਸ ਤਰ੍ਹਾਂ ਕਰਨਾਅੱਜ ਦੇ ਸਮੇਂ ਲਈ  ਬਹੁਤ ਜਰੂਰੀ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਪਾਣੀ ਦੇ ਸਕੀਏ।ਅੱਜ ਪੰਜਾਬ ਨੂੰ ਪਾਣੀ ਸੰਭਾਲਣ ਦੀ ਸਖ਼ਤ ਜਰੂਰਤ ਹੈ ਅਜਿਹਾ ਨਾ ਕਰਨ ਵਾਲੇ ਕਿਸਾਨ ਨੂੰ ਝੋਨਾਂ ਲਾਉਂਣ ਤੇ ਸਖ਼ਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਆਜਾਈ ਜਾਣ ਵਾਲੇ ਪਾਣੀ ਦੀ ਵਰਤੋਂ ਆਪਣੇ ਪੰਜਾਬ ਦੀ ਭਲਾਈ ਲਈ ਕਰ ਸਕਦੇ ਹਾਂ। ਅਜਿਹਾ ਨਾ ਕੀਤਾ ਤਾਂ ਸਾਨੂੰ ਸਾਡੀਆ ਆਉਂਣ ਵਾਲੀਆ ਪੀੜ੍ਹੀਆ ਕਦੇ ਮਾਫ਼ ਨਹੀਂ ਕਰਨ ਗਿਆ। ਅਜਿਹਾ ਨਾ ਕਰਨ ਤੇ ਪੰਜਾਬ ਛੇਤੀ ਹੀ ਮਾਰੂਥਲ ਵਿੱਚ ਤਬਦੀਲ ਹੋਣ ਜਾ ਰਿਹਾ ਹੈ। ਸੋ ਸਰਕਾਰ ਜੇ ਅਜਿਹਾ ਕਰਦੀ ਹੈ ਤਾਂ ਬਹੁਤ ਚੰਗਾ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਇਹ ਕੰਮ ਸ਼ੁਰੂ ਕਰੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਵਆਕਿਆ ਹੀ ਪੰਜਾਬ ਦੀ ਭਲਾਈ ਲਈ ਕੁਝ ਕਰਨਾ ਚਾਹੁੰਦੀ ਹੈ। ਐਵੇ ਵੋਟਾ ਨੇੜੇ ਹੋਣ ਕਰਕੇ ਬਿਆਨ ਬਾਜ਼ੀ ਕਰਨ ਦਾ ਹੁਣ ਵੇਲਾ ਲੰਗ ਗਿਆ ਹੈ ਕਿਉਕਿ ਹੁਣ ਪੜਨ ਲਿਖਣ ਕਰਕੇ ਤੇ ਦੂਜਾ ਸ਼ੋਸ਼ਲ ਮੀਡੀਆ ਕਰਕੇ ਲੋਕ ਬਹੁਤ ਸਿਆਣੇ ਹੋ ਰਹੇ ਹਨ ਹੁਣ ਲੋਕਾਂ ਨੂੰ ਲੰਮੇ ਸਮੇਂ ਤੱਕ ਮੂਰਖ ਨਹੀਂ ਬਣਾਇਆ ਜਾ ਸਕਦਾ। ਸੋ ਸਰਕਾਰ ਦਾ ਪਾਣੀ ਬਾਰੇ ਫੈਸਲਾ ਬਹੁਤ ਵਧੀਆ ਹੈ। ਇਸ ਨੂੰ ਛੇਤੀ ਤੋਂ ਛੇਤੀ ਲਾਗੂ ਤਾਂ ਕਿ ਪੰਜ ਆਬਾ ਦੀ ਧਰਤੀ ਦਾ ਆਬ ਇਥੇ ਹੀ ਰਹੇ।
   ਜਸਕਰਨ ਲੰਡੇ
   ਪਿੰਡ ਤੇ ਡਾਕ ਲੰਡੇ
   ਜਿਲ੍ਹਾ ਮੋਗਾ

Have something to say? Post your comment

More Article News

ਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾਪਾਠਕਾਂ ਲਈ ਮਾਰਗ ਦਰਸ਼ਕ // ਉਜਾਗਰਸਿੰਘ ਸਾਡੇ ਫ਼ਿਲਮ ਸਾਜ਼ਜ਼ਮੀਨ ਨਾਲ ਜੁੜੇ ਮੁੱਦਿਆਂ 'ਤੇ ਫ਼ਿਲਮਾਂ ਬਣਾਉਣ ਵਾਲਾ ਫ਼ਿਲਮਸਾਜ਼ ਰਾਕੇਸ਼ ਮਹਿਤਾ ਲੋਕਾਂ ਦੀ ਜਾਨ ਦਾ ਖੌਅ ਬਣੇ----ਪ੍ਰਭਜੋਤ ਕੌਰ ਢਿੱਲੋਂ ਵਾਮਿਕਾ ਗੱਬੀ ਨੂੰ ਹਨ 'ਨਾਢੂ ਖਾ' ਤੋਂ ਵੱਡੀਆਂ ਉਮੀਦਾਂ ਗਗਨ ਕੋਕਰੀ ਦਾ ਸਿਤਾਰਾ ਹੋਰ ਬੁਲੰਦ ਕਰੇਗੀ 'ਯਾਰਾਵੇ'ਗਗਨ ਕੋਕਰੀ ਉਹ ਪੰਜਾਬੀ ਗਾਇਕ ਤੇ ਅਦਾਕਾਰ ਹੈ “ਸਿਦਕ“ ਧਾਰਮਿਕ ਟਰੈਕ ਲੈ ਕੇ ਹਾਜ਼ਰ – ਸਿੱਧੂ ਜਗਤਾਰ ਤਿੰਨਕੌਣੀ ਮਿੰਨੀ ਕਹਾਣੀ " ਦੇਖ ਰੇਖ " ਹੋਲੇ ਮਹੱਲੇ ਦੇ ਰੀਤੀ ਰਿਵਾਜ਼ਾਂ ਨੂੰ ਜਿਸ ਚਾਅ ਅਤੇ ਉਮਾਹ ਦੇ ਨਾਲ ਜਿਸ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਉਸੇ ਰੂਪ ਵਿੱਚ ਇਸ ਨੂੰ ਮਨਾਇਆ ਜਾਵੇ। ਫ਼ਿਲਮ" ਮਿੰਦੋ ਤਸੀਲਦਾਰਨੀ " ਦੀ ਸ਼ੂਟਿੰਗ ਦਾ ਕੰਮ ਜ਼ੋਰਾ ਤੇ- ਦਰਸ਼ਨ ਘਾਰੂ ਕਿਵੇਂ ਦੀ ਸੋਚ ਹੋ ਗਈ ਅਤੇ ਕਿੰਨੇ ਸਵਾਰਥੀ ਹੋ ਗਏ ਅਸੀਂ ਸਾਰੇ।ਅੱਜ
-
-
-