Thursday, May 23, 2019
FOLLOW US ON

Article

ਪੁੱਤ ਵੰਡਾਉਣ ਜਮੀਨਾਂ ,ਧੀਆਂ ਦੁੱਖ ਵੰਡਾਉਦੀਆਂ ਨੇ

March 12, 2019 09:51 PM

(ਪੁੱਤ ਵੰਡਾਉਣ ਜਮੀਨਾਂ ,ਧੀਆਂ ਦੁੱਖ ਵੰਡਾਉਦੀਆਂ ਨੇ)
ਅੱਜ ਦੇ ਸਮੇ ਵਿੱਚ ਇਹ ਸਤਰਾ ਹਰ ਇਨਸਾਨ ਦੇ ਮੰਹੋਂ ਅਕਸਰ ਹੀ ਸੁਣਨ ਨੂੰ ਮਿਲਦੀਆ ਹਨ।ਵੈਸੇ ਸੁਣਨ ਨੂੰ ਤਾਂ ਇਹ ਗੱਲ ਹਰ ਕਿਸੇ ਨੂੰ ਚੰਗੀ ਲੱਗਦੀ ਹੈ ਜੀ ਤੇ ਕਹਿਣੀ ਵੀ ਬੜੀ ਸੌਖੀ ਲੱਗਦੀ ਹੈ। ਪਰ ਕੀ ਮਾਪੇ ਧੀਆਂ ਤੋਂ ਸੰਤੁਸ਼ਟ ਹਨ?
ਜੀ ਜ੍ਹਰਾ ਕੁ ਧਿਆਨ ਨਾਲ ਸੋਚੋ ਕਿ ਕਈਆ ਮਾਪਿਆ ਨੂੰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਤੋਂ ਵਾਝੇਂ ਰੱਖ ਦਿੱਤਾ ਪਰ ਧੀਆਂ ਦੋ,ਦੋ ਦੇ ਦਿੱਤੀਆ।ਕੀ ਉਹ ਮਾਪੇ ਰੱਬ ਦੀ ਰਜਾ ਤੋਂ ਖੁਸ਼ ਹਨ? ਕੀ ਉੰਨਾ ਨੁੰ ਪੁੱਤਰ ਦੀ ਲਾਲਸਾ ਨਹੀ ਹੈ?ਕੀ ਉਹ ਆਸ ਤੋਂ ਬਾਅਦ ਗਰਭ ਵਿੱਚ ਪਲ ਰਹੇ ਬੱਚੇ ਦਾ ਟੈਸਟ ਨਹੀ ਕਰਵਾਉਦੇ ਕਿ ਗਰਭ ਵਿੱਚ ਪਲ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ ਹੈ।ਇਹ ਗੱਲ ਬਿਲਕੁੱਲ ਸੱਚ ਹੈ ਕਿ ਅੱਜ ਵੀ ਬਥੇਰੇ ਲੋਕ ਕੁੱਖ ਵਿੱਚ ਹੀ ਕੁੜੀਆ ਦਾ ਕਤਲ ਕਰਵਾ ਰਹੇ ਹਨ ਸਰਕਾਰ ਦੀ ਪੱਕੇ ਤ੍ਹੌਰ ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਭਰੂਣ ਹੱਤਿਆ ਨੂੰ ਠੱਲ ਨਹੀ ਪੈ ਰਹੀ।ਇਥੇ ਮੇਰਾ ਇਹ ਦੱਸਣਾ ਬਹੁਤ ਜਰੂਰੀ ਹੈ ਜੀ ਕਿ ਸਾਰੇ ਮਾਪਿਆ ਦੀ ਸੋਚ ਇਕੋ ਜਿਹੀ ਨਹੀ ਹੁੰਦੀ ਬਹੁਤ ਸਾਰੇ ਮਾਪੇ ਧੀਆਂ ਨੂੰ ਹੀ ਆਪਣਾ ਅਨਮੋਲ ਖਜਾਨਾ ਬਣਾ ਕੇ ਪਿਆਰ ਕਰਦੇ ਹਨ।ਪਰ ਸਾਰੀ ਦੁਨੀਆਂ ਦੀ ਸੰਤੁਸ਼ਟੀ ਤਾਂ ਨਹੀ ਕਹਿ ਸਕਦੇ ਆਪਾਂ ਕਿ ਧੀ ਦੇ ਜਨਮ ਤੋਂ ਬਾਅਦ ਹੋ ਹੀ ਜਾਂਦੀ ਹੋਵੇਗੀ।ਅਜੇ ਵੀ ਬਹੁਤ ਸਾਰੇ ਲੋਕ ਹਨ ਜੋ ਪੁੱਤਰ ਮੋਹ ਜਾਲ ਵਿੱਚ ਧੀ ਨੂੰ ਮਾਰ ਮਕਾਉਦੇ ਹਨ ਅਤੇ ਪੁੱਤਰਾ ਨੂੰ ਚੰਗੀ ਖੁਰਾਕ ਦੇ ਕੇ ਪਾਲਣ ਪੋਸ਼ਣ ਕਰਦੇ ਨੇ ਪੜਾਉਦੇ ਨੇ,ਅਫਸਰ ਜਾਂ ਚੰਗਾ ਬਿਜਨਸਮੈਨ ਬਣਾਉਦੇ ਨੇ ਜਾਣੀ ਪੁੱਤਰ ਦੇ ਪਾਲਣ ਪੋਸ਼ਣ ਤੋਂ ਲੈ ਕੇ ਪੈਰਾ ਤੇ ਖੜੇ ਹੋਣ ਤੱਕ ਪੂਰੀ ਵਾਹ ਲਾ ਦਿੰਦੇ ਹਨ ਜੀ ਮਾਪੇ।ਪਰ ਜਦੋ ਪੁੱਤ ਦਾ ਵਿਆਹ ਹੋ ਜਾਦਾ ਹੈ ਤਾਂ ਉਸੇ ਪੁੱਤਰ ਦਾ ਨਜਰੀਆ ਮਾਪਿਆ ਪ੍ਰਤੀ ਥੋੜਾ ਬਦਲ ਹੀ ਜਾਦਾ ਹੈ।ਤੇ ਹੌਲੀ,ਹੌਲੀ ਮਾਪਿਆ ਨਾਲ ਮੋਹ ਘੱਟਦਾ ਹੀ ਜਾਦਾ ਹੈ।ਨੂੰਹ ਰਾਣੀ ਵੀ ਫਿਰ ਸਾਰੇ ਘਰ ਅਤੇ ਪਤੀ ਤੇ ਆਪਣਾ ਹੱਕ ਜਮਾਉਣ ਲੱਗ ਤੇਵਰ ਦਿਖਾਉਣੇ ਸ਼ੁਰੂ ਕਰ ਦਿੰਦੀ ਹੈ ਫਿਰ ਉਹੀ ਮਾਪੇ ਆਪਣੇ ਕੀਤੇ ਤੇ ਪਛਤਾਉਦੇ ਹਨ ਤੇ ਧੀਆਂ ਕੋਲ ਜਾਕੇ ਰੋਂਦੇ ਹਨ।ਮਾਪੇ ਵਿਚਾਰੇ ਬਣਕੇ ਰਹਿ ਜਾਦੇ ਹਨ।ਪਰ ਮੈਂ ਸੋਚਦੀ ਹਾਂ ਕਿ ਇਹ ਵਿਹਾਰ ਸ਼ੁਰੂ ਕਦੋ ਹੋਇਆ ਜਦੋ ਤੋਂ ਕਿਸੇ ਦੀ ਧੀ ਮੁੰਡੇ ਦੀ ਜਿੰਦਗੀ ਵਿੱਚ ਆਈ।ਹੁਣ ਦੱਸੋ ਜੀ ਜੇਕਰ ਆਪਾ ਕਹਿਣੇ ਹਾਂ ਪੁੱਤ ਵੰਡਾਉਣ ਜਮੀਨਾ,ਧੀਆਂ ਦੁੱਖ ਵੰਡਾਉਦੀਆ ਨੇ ਤੇ ਫਿਰ ਇਸ ਧੀ ਰਾਣੀ ਨੂੰ ਸੱਸ,ਸੁਹਰੇ ਵਿੱਚੋ ਮਾਪੇ ਨਜਰ ਨਹੀ ਆਏ ਜਾਂ ਫਿਰ ਆਪਣੇ ਮਾਪੇ ਤਾਂ ਮਾਪੇ ਤੇ ਮੁੰਡੇ ਦੇ ਮਾਪੇ ਕੁਝ ਵੀ ਨਹੀ।ਜਿਹੜੀਆ ਧੀਆ ਨੂੰਹਾ ਬਣ ਜਾਦੀਆ ਹਨ ਉਹ ਪਿਛਲਿਆ ਦਾ ਤਾਂ ਬਹਤੁ ਫਿਕਰ ਕਰਦੀਆ ਪਰ ਅਸਲੀ ਮਾਪਿਆ(ਸੱਸ,ਸੁਹਰੇ,ਨਣਾਣ,ਦਿਉਰ)ਨਾਲੋ ਵੱਖ ਹੋਣ ਲਈ,ਮਾਪਿਆ ਤੋਂ ਜਮੀਨ ਵੰਡਾਉਣ ਲਈ ਪਤੀ ਨੂੰ ਮਜਬੂਰ ਕਰਦੀਆ ਹਨ।ਕਿਉ ਪਤੀ ਦੇ ਮਾਂ, ਪਿਉ,ਭੈਣ,ਭਰਾ ਆਪਣੇ ਨਹੀ ਹੁੰਦੇ ਭਲਾ ਸੋਚੋ ਵਿਆਹ ਤੋਂ ਪਹਿਲਾ ਤਾਂ ਉਹੀ ਸਾਰੇ ਮੁੰਡੇ ਦੀ ਜਿੰਦ ਜਾਨ ਸਨ ਤੇ ਇੱਕ ਪਲ ਵੀ ਪੁੱਤ ਮਾਂ ਬਿਨਾ ਰਹਿ ਨਹੀ ਸੀ ਸਕਦਾ ਹੁਣ ਉਹੀ ਪੁੱਤ ਰੱਬ ਵਰਗੇ ਮਾਪਿਆ ਨਾਲ ਧੱਕਾ,ਮੁੱਕੀ ਤੇ ਬਦਸਲੂਕੀ ਕਰਦਾ ਇਹ ਸਭ ਇੱਕ ਧੀ ਦੀ ਹੀ ਦੇਣ ਹੈ ਜੀ।ਮੇਰੀ ਇਹ ਗੱਲ ਸਾਇਦ ਕਈ ਧੀਆਂ ਅਤੇ ਉੰਨਾ ਦੇ ਮਾਪਿਆਂ ਨੂੰ ਕੌੜੀ ਲੱਗੇ ਪਰ ਅਜੋਕੇ ਸਮਾਜ ਦੇ ਉਲਝਦੇ ਤਾਣੇ,ਬਾਣੇ ਤੋਂ ਅਤੇ ਸਚਾਈ ਤੋ ਤਾਂ ਆਪਾਂ ਮੂੰਹ ਨਹੀ ਮੋੜ ਸਕਦੇ।ਇਸ ਲਈ ਮੇਰੀ ਸਾਰੇ ਮਾਪਿਆਂ ਨੂੰ ਬੇਨਤੀ ਹੈ ਕਿ ਮਾਪੇ ਧੀਆਂ ਨੂੰ ਚੰਗੇ ਸੰਸਕਾਰ ਦੇਣ ਅਤੇ ਮੁੰਡੇ ਦੇ ਮਾਪੇ ਨੂੰਹਾਂ ਨੰੂੰ ਧੀਆਂ ਜਿਹਾ ਪਿਆਰ ਕਰਨ।ਕੁੜੀ ਦੇ ਮਾਪਿਆ ਨੂੰ ਚਾਹੀਦਾ ਹੈ ਸੁਹਰੇ ਘਰ ਗਈ ਧੀ ਨਾਲ ਮਤਲਬ ਦੀ ਗੱਲ ਕਰਨ ਤਾਂ ਜੋ ਧੀ ਆਪਣੇ ਨਵੇ ਮਾਪਿਆ ਨਾਲ ਨਵਾਂ ਰਿਸ਼ਤਾ ਪਿਆਰ ਭਰਿਆ ਬਣਾ ਸਕੇ।ਅਤੇ ਮਾਪਿਆ ਦੀ ਸੇਵਾ ਕਰ ਇੱਕ ਚੰਗੀ ਨੂੰਹ ਦਾ ਮਾਣ ਪ੍ਰਾਪਤ ਕਰ ਸਕੇ।ਇੱਥੇ ਮੈ ਸਾਰਿਆ ਹੀ ਬੱਚਿਆ ਨੂੰ ਦੱਸਣਾ ਚਾਹਾਂਗੀ ਕਿ ਬੱਚਿa ਮਾਪਿਆ ਦੀ ਕੁਰਬਾਨੀ ਦਾ ਕੋਈ ਮੁੱਲ ਨਹੀ ਦੇ ਸਕਦੇ ਚਾਹੇ ਤੁਸੀ ਸਾਰੀ ਧਰਤੀ ਦੇ ਮਾਲਕ ਕਿਉ ਨਾ ਬਣ ਜਾਉ।ਅਤੇ ਨਾਲ,ਨਾਲ ਇਹ ਵੀ ਧਿਆਨ ਰੱਖਣਾ ਕਿ ਕੁਦਰਤ ਦੇ ਨਿਯਮ ਅਨੁਸਾਰ ਜੈਸਾ ਬੀਜੋਗੇ,ਵੈਸਾ ਹੀ ਵੱਢੋਗੇ।ਪਰ ਸਮੇ ਨੇ ਬਹੁਤ ਕੁਝ ਬਦਲ ਦਿੱਤਾ ਹੁੰਦਾ ਹੈ ਜੀ ਮਾਪੇ ਜਿਵੇ,ਜਿਵੇ ਬਜੁਰਗ ਹੁੰਦੇ ਜਾਦੇ ਹਨ ਤਿਉ,ਤਿਉ ਬੱਚੇ ਮਾਪਿਆ ਦੀ ਕੁਰਬਾਨੀ ਅਤੇ ਪਿਆਰ ਨੂੰ ਭੁੱਲ ਆਪਣੇ ਤੇ ਬੋਝ ਸਮਝਣ ਲੱਗ ਪੈਦੇ ਹਨ।ਜੋ ਬਿਲਕੁੱਲ ਗਲਤ ਹੈ ਜੀ ਜਦੋ ਮਾਪੇ ਬੱਚਿਆ ਨੂੰ ਪਾਲਦੇ ਹਨ ਉਦੋ ਤਾਂ ਕਦੇ ਮਾਪਿਆ ਨੇ ਬੱਚਿਆ ਦੇ ਚਾਅ ਲਾਡ ਪੂਰੇ ਕਰਨ ਲਈ ਪੈਸਿਆ ਦੀ ਗਿਣਤੀ ਮਿਣਤੀ ਨਹੀ ਕੀਤੀ ਪਰ ਮਾਪਿਆ ਦੀ ਦਵਾਈ ਲਈ ਵੀ ਨੂੰਹਾ,ਪੁੱਤਰ ਪੈਸੇ ਦੀ ਗਿਣਤੀ ਤੇ ਜਿਆਦਾ ਖਰਚ ਕਹਿ ਦਿੰਦੇ ਹਨ।ਉੰਨਾ ਦੀ ਜਾਇਦਾਦ ਵਿੱਚੋ ਹੀ ਉਨਾ ਤੇ ਕੀਤੇ ਖਰਚ ਦਾ ਅਹਿਸਾਨ ਜਿਤਾਉਦੇ ਹਨ ਨੂੰਹਾ,ਪੁੱਤਰ।ਹੋਰ ਤਾਂ ਹੋਰ ਬਜੁਰਗ ਮਾਪਿਆ ਦੇ ਕੋਲ ਬੈਠਣਾ,ਹਾਲ,ਚਾਲ ਪੁੱਛਣਾ ਵੀ ਇੰਨਾ ਨੂੰ ਟਾਇਮ ਖਰਾਬ ਕਰਨ ਦੇ ਬਰਾਬਰ ਹੀ ਲੱਗਦਾ ਹੈ।ਪਰ ਬੱਚਿa ਮਾਪੇ ਅੱਧ ਤੋਂ ਵੱਧ ਤਾਂ ਕੋਲ ਬੈਠਣ ਤੇ ਹਾਲ ਪੁੱਛਣ ਨਾਲ ਹੀ ਠੀਕ ਹੋ ਜਾਦੇ ਹਨ ਮਾਪਿਆ ਕੋਲ ਬੈਠ ਕੇ ਕੋਈ ਨਵੀਆਂ ਪੁਰਾਣੀਆ ਗੱਲਾ ਕਰੋ ਤਾਂ ਕਿ ਕੁਝ ਸਿੱਖਣ ਨੂੰ ਵੀ ਮਿਲੇ ਤੇ ਮਾਪੇ ਵੀ ਇੱਕਲਤਾ ਮਹਿਸੂਸ ਨਾ ਕਰਨਗੇ।ਸੋ ਦੋਸਤੋ ਅਖੀਰ ਵਿੱਚ ਮੇਰੀ ਇਹੀ ਸਲਾਹ ਹੈ ਮੇਰੀਆ ਸਾਰੀਆ ਭੈਣਾ,ਬੇਟੀਆਂ ਨੂੰ ਕਿ ਵਿਆਹ ਤੋਂ ਬਾਅਦ ਪੇਕਿਆ ਦੇ ਘਰ ਦੀਆ ਜਿਮੇਵਾਰੀਆ ਛੱਡ ਸੁਹਰਿਆ (ਜਾਣੀ ਆਪਣੇ ਅਸਲੀ ਘਰ ਵੱਲ ਧਿਆਨ ਦਿa।ਅਤੇ ਆਪਣੀਆ ਸੱਸ,ਸੁਹਰੇ ਅਤੇ ਪ੍ਰੀਵਾਰ ਪ੍ਰਤੀ ਜਿਮੇਵਾਰੀਆ ਬਾਖੂਬੀ ਨਿਭਾa ਤਾਂ ਜੋ ਕਿਸੇ ਵੀ ਧੀ ਸਿਰ aੁੱਨਾ ਦੇ ਪੁੱਤਰ ਨੂੰ ਉਹਨਾ ਤੋਂ ਅਲੱਗ ਕਰਨ ਦਾ ਉਲਾਭਾਂ ਨਾ ਆਵੇ।ਸਗੋ ਸੁਹਰੇ ਹਰ ਇੱਕ ਨੂੰ ਦੱਸਣ ਕਿ ਅਸੀ ਆਪਣੀ ਨੂੰਹ ਦੀ ਕਾਰਗੁਜਾਰੀ ਤੋਂ ਬਹੁਤ ਖੁਸ਼ ਹਾਂ ਐਸੀਆਂ ਧੀਆਂ ਘਰ,ਘਰ ਜੰਮਣ ਜਿਹੜੀਆਂ ਚੰਗੀਆ ਨੂੰਹਾ ਸਾਬਤ ਹੋਣ ।ਨਹੀ ਤਾਂ ਫਿਰ ਧੀਆ ਦੇ ਦੁੱਖ ਵੰਡਾਉਣ ਵਾਲੀਆ ਸਤਰਾ ਵੀ ਬੇਤੁਕੀਆ ਹੀ ਲੱਗਣ ਲੱਗ ਜਾਣਗੀਆ।  
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-