Thursday, May 23, 2019
FOLLOW US ON

Article

ਮੁੜ ਕੇ ਨਹੀਓ ਲੱਭਣਾ ਸਾਹਿਤਕ ਤੇ ਪਰਿਵਾਰਕ ਗੀਤਾਂ ਦਾ ਰਚੇਤਾ ਗੀਤਕਾਰ ਪਰਗਟ ਸਿੰਘ ਲਿੱਦੜਾਂ //ਹਰਜਿੰਦਰ ਸਿੰਘ ਜਵੰਦਾ

March 12, 2019 09:53 PM

ਮੁੜ ਕੇ ਨਹੀਓ ਲੱਭਣਾ ਸਾਹਿਤਕ ਤੇ ਪਰਿਵਾਰਕ ਗੀਤਾਂ ਦਾ ਰਚੇਤਾ ਗੀਤਕਾਰ ਪਰਗਟ ਸਿੰਘ ਲਿੱਦੜਾਂ

ਮਿੱਤਰਾਂ ਦਾ ਨਾਂ ਚੱਲਦਾ, ਇਸ ਨਿਰਮੋਹੀ ਨਗਰੀ ਦਾ ਮਾਏ ਮੋਹ ਨਾ ਆਵੇ, ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ, ਓਸ ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰਿਆ, ਰੱਬੀ ਜਾਂ ਸਬੱਬੀ ਮੇਲ ਹੋਣ ਵੰਡੇ ਗਏ ਪੰਜਾਬ ਦੀ ਤਰ੍ਹਾਂ, ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ, ਕੱਲੀ ਨਹੀਂਓ ਵਿਕੀ ਇਸ ਵਿਕੇ ਸੰਸਾਰ ਉੱਤੇ, ਸਾਡੇ ਦਿਲ ਤੋਂ ਪੁੱਛ ਸੱਜਣਾ ਅਸੀਂ ਕਿਊ ਪ੍ਰਦੇਸ਼ੀ ਹੋਏ, ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆ ਚ ਕੀ ਰੱਖਿਆਂ ਸਮੇਤ ਪ੍ਰਸਿੱਧ ਗਾਇਕ ਹਰਜੀਤ ਹਰਮਨ ਦੀ ਆਵਾਜ਼ ਚ ਆਏ 100 ਤੋਂ ਵੱਧ ਗੀਤਾਂ ਦੇ ਲਿਖਾਰੀ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾ ਦੀ ਪਿਛਲੇਂ ਦਿਨੀਂ ਹੋਈ ਬੇਵਕਤੀ ਮੌਤ ਨੇ ਸਮੁੱਚੇ ਸੰਗੀਤ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਊਕਿ ਉਸਦੇ ਲਿਖੇ ਗੀਤਾਂ ਵਿੱਚ ਹਮੇਸਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਝਲਕ ਹੁੰਦੀ ਸੀ ਜੋ ਕਿਸੇ ਵਿਰਲੇ ਗੀਤਕਾਰ ਦੇ ਹੀ ਹਿੱਸੇ ਆਉਦੀ ਹੈ।ਭਾਵੇਂ ਕਿ ਸੰਗੀਤਕਾਰ ਅਲੀ ਅਕਬਰ ਦੇ ਮਿਊਜ਼ਿਕ ਨਾਲ ਸਿੰਗਾਰੀ ਹਰਜੀਤ ਹਰਮਨ ਦੀ ਪਹਿਲੀ ਕੈਸਿਟ ਕੁੜੀ ਚਿਰਾਂ ਤੋਂ ਵਿਛੜੀ ਜੋ ਕਿ ਐਚ ਐਮ ਵੀ ਕੰਪਨੀ ਵਲੋਂ ਪਰਗਟ ਸਿੰਘ ਦੀ ਪੇਸ਼ਕਸ ਹੇਠ ਰਿਲੀਜ ਹੋਈ ਪਰ ਸੰਨ 2009 'ਚ ਜ਼ੰਜ਼ੀਰੀ ਕੈਸਿਟ ਤੋਂ ਲੈ ਕੇ ਪਰਗਟ ਸਿੰਘ ਉਨ੍ਹਾਂ ਦੀ ਮੌਤ ਤੱਕ ਗਾਇਕ ਹਰਜੀਤ ਹਰਮਨ, ਸੰਗੀਤਕਾਰ ਅਤੁੱਲ ਸ਼ਰਮਾਂ ਤੇ ਗੀਤਕਾਰ ਪ੍ਰਗਟ ਸਿੰਘ ਨੇ ਲਗਾਤਾਰ 19 ਸਾਲ ਭਰਾਵਾਂ ਦੇ ਤੌਰ ਤੇ ਵਿਚਰ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ, ਸੰਗੀਤ ਅਤੇ ਆਵਾਜ਼ ਜਰੀਏ ਆਪਣੀ ਚੜ੍ਹਤ ਕਾਇਮ ਰੱਖੀ ਹੈ, ਪਰ ਅਣਹੋਣੀ ਮੌਤ ਨੇ ਪੰਜਾਬੀ ਦਾ ਇੱਕ ਹੋਣਹਾਰ ਵਧੀਆਂ ਲਿਖਾਰੀ ਸਾਡੇ ਤੋਂ ਸਦਾ ਲਈ ਖੋਹ ਲਿਆ। ਆਪਣੇ ਗੀਤਾਂ ਜਰੀਏ ਸਰਕਾਰਾਂ ਦੇ ਮਾੜੇ ਸਿਸਟਮ ਨੂੰ ਲਾਅਣਤਾਂ ਪਾਉਣ ਵਾਲੇ ਅਤੇ ਪਰਿਵਾਰਕ ਗੀਤਾਂ ਦੇ ਰਚੇਤਾ ਪਗਰਟ ਸਿੰਘ ਲਿੱਦੜਾ ਦੇ ਸੋਗ ਚ ਉਨ੍ਹਾਂ ਦੀ ਮੌਤ ਤੋਂ ਲੈ ਕੇ ਅੱਜ ਤੱਕ ਸ਼ੋਸ਼ਲ ਮੀਡੀਆ ਤੇ ਅਨੇਕਾਂ ਹੀ ਗਾਇਕਾਂ ਅਤੇ ਉਨ੍ਹਾਂ ਦੇ ਚਹੁੰਣ ਵਾਲਿਆਂ ਵਲੋਂ ਡੂਘੇ ਸ਼ਬਦਾਂ ਵਿੱਚ ਪੋਸਟਾਂ ਪਾ ਕੇ ਆਪਣੇ ਦੁੱਖ ਦਾ ਇਜਹਾਰ ਕੀਤਾ ਜਾ ਰਿਹਾ ਹੈ।ਉਨ੍ਹ੍ਹਾਂ ਦਾ ਸਪੁੱਤਰ ਸਟਾਲਿਨਵੀਰ ਸਿੰਘ ਜੋ ਇੱਕ ਵਧੀਆਂ ਵਿਡੀਓ ਡਾਇਰੈਕਟਰ ਦੇ ਤੌਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕੰਮ ਕਰ ਰਿਹਾ ਹੈ। ਇਸ ਦੁੱਖ ਦੀ ਘੜੀ ਵਿੱਚ ਪਾਰਲੀਮੈਂਟ ਮੈਂਬਰ ਭਗਵੰਤ ਮਾਨ, ਉਘੇ ਗਾਇਕ ਹਰਭਜਨ ਮਾਨ, ਰਵਿੰਦਰ ਗਰੇਵਾਲ, ਪ੍ਰੀਤ ਹਰਪਾਲ, ਸੁਰਜੀਤ ਖਾਨ, ਵੀਤ ਬਲਜੀਤ, ਗੁਰਵਿੰਦਰ ਬਰਾੜ, ਗਾਇਕਾ ਰੁਪਿੰਦਰ ਹਾਂਡਾ, ਸੁਨੰਦਾ ਸ਼ਰਮਾ, ਪ੍ਰੀਤ ਹਰਪਾਲ, ਬਲਕਾਰ ਸਿੱਧੂ, ਦੇਬੀ ਮਖਸੂਸਪੁਰੀ, ਮਿੰਟੂ ਧੂਰੀ, ਜਤਿੰਦਰ ਗਿੱਲ, ਦੋਗਾਣਾ ਜੋੜੀ ਦੀਪ ਢਿੱਲੋਂ-ਜੈਸਮੀਨ ਜੱਸੀ, ਗੁਰਕ੍ਰਿਪਾਲ ਸੂਰਾਪੁਰੀ, ਗੀਤਕਾਰ ਸਮਸ਼ੇਰ ਸੰਧੂ, ਬਚਨ ਬੇਦਿਲ, ਭਿੰਦਰ ਡੱਬਵਾਲੀ, ਵਿੱਕੀ ਧਾਲੀਵਾਲ, ਮਨਪ੍ਰੀਤ ਟਿਵਾਣਾ, ਨਰਿੰਦਰ ਖੇੜ੍ਹੀਮਾਨੀਆਂ, ਅਮਰ ਆਡੀਓ ਦੇ ਪਿੰਕੀ ਧਾਲੀਵਾਲ ਸਮੇਤ ਅਨੇਕਾਂ ਹੀ ਸੰਗੀਤਕ ਹਸਤੀਆਂ ਨੇ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਦੀ ਗੱਲ ਕਰਨ ਵਾਲਾ ਸਹਿਤਕ ਗੀਤਕਾਰ ਦੇ ਜਾਣ ਨਾਲ ਪੰਜਾਬੀ ਸੰਗੀਤਕ ਇੰਡਸਟਰੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ. ਪਰਗਟ ਸਿੰਘ ਨਮਿੱਤ ਰੱਖੇ ਗਏ ਸ੍ਰੀ ਸਹਿਜਪਾਠ ਸਾਹਿਬ ਦਾ ਭੋਗ ਤੇ ਅੰਤਿਮ ਅਰਦਾਸ ਅੱਜ 13 ਮਾਰਚ, 2019 ( ਦਿਨ ਬੁੱਧਵਾਰ) ਨੂੰ ਬਾਅਦ ਦੁਪਹਿਰ 1 ਤੋਂ 2  ਵਜੇ ਤੱਕ ਇਨਡੋਰ ਸਟੇਡੀਅਮ (ਫਿਜ਼ੀਕਲ ਕਾਲਜ ਸਟੇਡੀਅਮ) ਸ੍ਰੀ ਮਸਤੂਆਣਾ ਸਾਹਿਬ, ਸੰਗਰੂਰ (ਬਰਨਾਲਾ ਰੋਡ) ਵਿਖੇ ਹੋਵੇਗੀ।ਜਿੱਥੇ ਪੰਜਾਬ ਭਰ ਦੀਆਂ ਸੰਗੀਤਕ ਹਸਤੀਆਂ ਅਤੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸ੍ਰੋਤੇ ਸਰਧਾ ਦੇ ਫੁੱਲ ਭੇਂਟ ਕਰਨ ਲਈ ਪੁੱਜ ਰਹੇ ਹਨ। 
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-