Thursday, May 23, 2019
FOLLOW US ON

Poem

ਪੰਜਾਬੀ ਬੋਲੀ ਤੇ ਪੰਜਾਬ

March 12, 2019 09:54 PM
ਪੰਜਾਬੀ ਬੋਲੀ ਤੇ ਪੰਜਾਬ
1.ਪੰਜ ਆਬ ਜੋੜ ਕੇ ਪੰਜਾਬ ਬਣਿਆ,
ਪੱਤੀਆਂ ਨੂੰ ਜੋੜ ਕੇ  ਗੁਲਾਬ ਬਣਿਆ,
ਇੱਥੇ ਸਤਲੁਜ ਰਾਵੀ ਤੇ ਬਿਆਸ ਵਗਦੇ
ਨਾਲੇ ਵਗਦੇ ਨੇ ਜਿਹਲਮ ਝਨਾਬ ਬਈ ....
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ..
 
2. ਛੋਹ ਮਿਲੀ ਇਹਨੂੰ ਦਸਾਂ ਗੁਰੂਆਂ
ਮਿੱਠੀ ਗੁਰਬਾਣੀ ਤਨ ਮਨ ਠਾਰਦੀ,
ਬਾਹੂ ਕਬੀਰ ਬੁੱਲ੍ਹੇ ਤੇ ਫਰੀਦ ਦੀ
ਬਾਣੀ ਰੱਬੀ ਇਸ਼ਕ ਦਾ ਨਸ਼ਾ ਚਾੜ੍ਹਦੀ,
ਭੰਡ ਤੇ ਕਵਾਲ ਯੋਗੀ ਰਮਤੇ
ਸਾਨੂੰ ਦਿੰਦੇ ਨੇ ਸਕੂਨ ਬੇਹਿਸਾਬ ਬਈ
ਸ਼ਹਿਦ ਨਾਲੋਂ ਮਿੱਠੀ ....
 
3.ਭਗਤ ਸਰਾਭੇ ਅਤੇ ਊਧਮ
ਖੜ੍ਹੀ ਕਰਤੀ ਮਿਸਾਲ ਬਈ ਜਹਾਨ ਤੇ,
ਹਰੀ ਸਿੰਘ ਨਲੂਏ ਪੰਜਾਬ ਦਾ 
ਜਾਕੇ ਝੰਡਾ ਲਹਿਰਾਇਆ ਅਫਗਾਨ ਤੇ,
ਬੀਂਬੜ੍ਹ ਦੇ ਸਤਨਾਮ ਮੱਟੂਆ
ਕੋਈ ਸਿੱਖ ਇਤਿਹਾਸ ਦਾ ਜਵਾਬ ਨਈ
ਸ਼ਹਿਦ ਨਾਲੋਂ ਮਿੱਠੀ ....
 
4.ਫਸਲਾਂ ਨੂੰ ਚੜ੍ਹੇ ਰੂਪ ਅੱਥਰਾ
ਖੇਤ ਸੋਨੇ ਰੰਗੀ ਫਸਲ ਨਾਲ ਭਰਜੇ,
ਝੂਮੇ ਕਣਕ ਸੁਹਾਗਣਾ ਦੇ ਨਖਰੇ
ਰੋਹਬ ਚੋਬਰਾਂ ਦੇ ਮੂਹਰੇ ਕਿਹੜਾ ਖੜ੍ਹਜੇ,
ਥੂੜਾਂ ਪੱਟਦੀਆਂ ਗਿੱਧੇ ਵਿੱਚ ਅੱਲੜ੍ਹਾਂ
ਪਾਉਣ ਬੋਲੀਆਂ ਤੇ ਭੰਗੜੇ ਨਵਾਬ ਬਈ
ਸ਼ਹਿਦ ਨਾਲੋਂ ਮਿੱਠੀ ਬੋਲੀ ਜਿਸਦੀ
ਉਹਨੂੰ ਆਖਦੇ ਨੇ ਰੰਗਲਾ ਪੰਜਾਬ ਬਈ
    -----/////------/////-----
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257
Have something to say? Post your comment