Poem

ਗ਼ਜ਼ਲ : ਜਦੋਂ ਆਉਂਦੀਆਂ ਨੇ ਚੋਣਾਂ....

March 12, 2019 10:12 PM
ਗ਼ਜ਼ਲ :   ਜਦੋਂ ਆਉਂਦੀਆਂ ਨੇ ਚੋਣਾਂ....
 
ਪਿਆਰੇ ਨਜ਼ਰ ਆਉਂਦੇ, ਜੱਦ ਆਉਂਦੀਆਂ ਨੇ ਚੋਣਾਂ!
ਨਜਾਰੇ  ਬਦਲ   ਜਾਂਦੇ,  ਜੱਦ ਆਉਂਦੀਆਂ ਨੇ ਚੋਣਾਂ!
 
ਕਦੇ  ਜੋੜੇ ਹੱਥਾਂ ਨੂੰ,  ਤੇ ਕਦੇ  ਫੜਦਾ   ਪੈਰਾਂ ਨੂੰ,
ਜਦੋਂ ਨੇਤਾ ਨੂੰ ਵੀ ਮੰਗਤੇ,ਬਣਾਉਂਦੀਆਂ ਨੇ ਚੋਣਾਂ!
 
ਕਮੀਨਾ  ਮੁੱਲ ਪਵੇਗਾ,  ਜਦੋਂ  ਵਿੱਕਦੇ  ਨੇ  ਲੋਕੀ,
ਜ਼ਮੀਰਾਂ ਦਾ ਕਤਲ ,ਵੀ ਤਾਂ ਕਰਾਉਂਦੀਆਂ ਨੇ ਚੋਣਾਂ!
 
ਅਸੀਂ  ਧੁੱਪਾਂ 'ਚ ਧਰਨੇ  ਲਾਉਂਦੇ ਰਹੇ  ਐਵੇਂ ਹੀ,
ਕਦੇ ਰਾਤਾਂ ਨੂੰ ਵੀ ਫੀਤੇ ਕਟਾਉਂਦੀਆਂ ਨੇ ਚੋਣਾਂ!
 
ਕਦੋਂ ਕੰਮ ਆਉਣਾ, ਤੇਰੀਆਂ ਤਿਜੋਰੀਆਂ ਦਾ ਪੈਸਾ,
ਕਮਾਈ ਹਰਾਮ ਦੀ ,ਬੰਨੇ ਲਗਾਉਂਦੀਆਂ ਨੇ ਚੋਣਾਂ!
 
ਭਲਾ ਕੋਈ ਪਰਿੰਦਾ ਵੀ , ਨਹੀਂ ਜਾ ਸਕਦਾ ਜਿੱਥੇ,
ਉਥੋਂ ਵੀ ਫਾਈਲਾਂ ਚੋਰੀ  ਕਰਾਉਂਦੀਆਂ ਨੇ ਚੋਣਾਂ!
 
ਕਦੇ ਨਾ   ਸਮਝ ਆਣੀ, ਦੇਸ਼ ਮੇਰੇ ਦੇ  ਲੋਕਾਂ ਨੂੰ,
ਜਦੋਂ ਸੀਮਾ ਤੇ ਸੈਨਾ, ਮਰਵਾਉਂਦੀਆਂ  ਨੇ  ਚੋਣਾਂ!
 
ਦਵਿੰਦਰ
ਝਿੱਕਾ
Have something to say? Post your comment