News

90 ਸਾਲ ਦੇ ਬਜੁਰਗਾਂ ‘ਤੇ ਕਾਂਗਰਸ ਸਰਕਾਰ ਨੇ ਕੀਤੇ ਨਜਾਇਜ ਪਰਚੇ : ਸੁਖਬੀਰ ਬਾਦਲ

March 12, 2019 10:28 PM
90 ਸਾਲ ਦੇ ਬਜੁਰਗਾਂ ‘ਤੇ ਕਾਂਗਰਸ ਸਰਕਾਰ ਨੇ ਕੀਤੇ ਨਜਾਇਜ ਪਰਚੇ : ਸੁਖਬੀਰ ਬਾਦਲ
ਟਕਸਾਲੀ ਦਲ ਨੂੰ ਚਲਾ ਰਹੀ ਹੈ ਕਾਂਗਰਸ ਸਰਕਾਰ : ਸੁਖਬੀਰ ਬਾਦਲ
ਭਿੱਖੀਵਿੰਡ 12 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਖੜ੍ਹੇ ਕੀਤੇ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ
ਵਿਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਵਿਖੇ ਸਾਬਕਾ ਵਿਧਾਇਕ ਵਿਰਸਾ
ਸਿੰਘ ਵਲਟੋਹਾ ਦੀ ਅਗਵਾਈ ਹੇਠ ਪਾਮ ਗਾਰਡਨ ਪੈਲੇਸ ਵਿਖੇ ਕੀਤੀ ਗਈ ਮੀਟਿੰਗ ਨੇ ਰੈਲੀ
ਦਾ ਰੂਪ ਧਾਰ ਲਿਆ। ਮੀਟਿੰਗ ਦੌਰਾਨ ਬੀਬੀ ਜਗੀਰ ਕੌਰ ਦੇ ਹੱਕ ਵਿਚ ਪ੍ਰਚਾਰ ਕਰਨ
ਪਹੰੁਚੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੇ ਵਿਸ਼ਾਲ
ਇਕੱਠ ਨੂੰ ਵੇਖ ਕੇ ਗਦ-ਗਦ ਹੰੁਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਨੂੰ ਨਖਿੱਧ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਪੈਨਸ਼ਨਾਂ ਦਾ 1140 ਕਰੋੜ ਤੇ
ਕਾਲਜਾਂ ਦਾ 1285 ਕਰੋੜ ਦਾ ਬਕਾਇਆ ਪਿਆ ਹੈ, ਅਕਾਲੀ ਸਰਕਾਰ ਵੱਲੋਂ ਖੋਲੇ ਗਏ ਸੇਵਾ
ਕੇਂਦਰ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬੰਦ ਕਰ ਦਿੱਤੇ ਗਏ। ਸੁਖਬੀਰ ਬਾਦਲ ਨੇ ਆਖਿਆ
ਕਿ ਅਕਾਲੀ ਸਰਕਾਰ ਬਣਨ ‘ਤੇ ਵਿਰਸਾ ਸਿੰਘ ਵਲਟੋਹਾ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ
ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ 90 ਸਾਲ ਦੇ ਬਜੁਰਗਾਂ ‘ਤੇ ਨਜਾਇਜ
ਪਰਚੇ ਕਰਕੇ ਕਾਨੂੰਨ ਨੂੰ ਛਿੱਕੇ ਟੰਗ ਕੇ ਰੱਖ ਦਿੱਤਾ ਹੈ। ਬਾਦਲ ਨੇ ਇਹ ਵੀ ਕਿਹਾ ਕਿ
ਕਿਸਾਨਾਂ ਦੇ 90000 ਕਰੋੜ ਦੇ ਕਰਜੇ ਨੂੰ ਮੁਆਫ ਨਹੀ ਕਰ ਸਕੀ, ਉਥੇ 919 ਕਿਸਾਨ
ਖੁਦਕਸ਼ੀਆਂ ਕਰ ਗਏ ਹਨ। ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠਿਆ ਨੇ ਜਿਲ੍ਹਾ
ਪ੍ਰਧਾਨ ਵਿਰਸਾ ਸਿੰਘ ਵਲਟੋਹਾ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨਸੀਤ ਦਿੰਦਿਆਂ
ਕਿਹਾ ਕਿ ਬਾਰਡਰ ਵੱਸਦੇ ਲੋਕਾਂ ਨੇ ਪੰਥ ਦਾ ਝੰਡਾ ਪਹਿਲਾਂ ਵੀ ਬੁਲੰਦ ਰੱਖਿਆ ਤੇ ਹੁਣ
ਵੀ ਲੋਕ ਸਭਾ ਚੋਣਾਂ ਵਿਚ ਬੀਬੀ ਜਗੀਰ ਕੌਰ ਦੇ ਹੱਕ ਵਿਚ ਰਿਕਾਰਡ ਤੋੜ ਵੋਟਾਂ ਪਾ ਕੇ
ਸੰਸਦ ਵਿਚ ਭੇਜਣਗੇ। ਪੁਲਿਸ ਪ੍ਰਸ਼ਾਸ਼ਨ ‘ਤੇ ਵਰਦਿਆਂ ਸਾਬਕਾ ਵਿਧਾਇਕ ਵਿਰਸਾ ਸਿੰਘ
ਵਲਟੋਹਾ ਨੇ ਸੁਖਬੀਰ ਸਿੰਘ ਬਾਦਲ ਦਾ ਧਿਆਨ ਹਲਕਾ ਖੇਮਕਰਨ ਦੇ ਅਕਾਲੀ ਵਰਕਰਾਂ ‘ਤੇ
ਕੀਤੇ ਗਏ ਨਜਾਇਜ ਪਰਚਿਆਂ ਵੱਲ ਦਿਵਾਉਦਿਆਂ ਕਿਹਾ ਕਿ ਕਾਂਗਰਸੀ ਲੀਡਰਾਂ ਦੀ ਕਠਪੁਤਲੀ
ਬਣੇ ਪੁਲਿਸ ਅਧਿਕਾਰੀਆਂ ਨੂੰ ਸਮਾਂ ਆਉਣ ‘ਤੇ ਨਿਜੱਠਿਆ ਜਾਵੇ। ਇਸ ਮੌਕੇ ਅਕਾਲੀ
ਉਮੀਦਵਾਰ ਬੀਬੀ ਜਗੀਰ ਕੌਰ, ਸਾਬਕਾ ਵਿਧਾਇਕ ਹਰਮੀਤ ਸਿੰਘ, ਐਸ.ੳ.ਆਈ ਦੇ ਪੰਜਾਬ
ਪ੍ਰਧਾਨ ਪਰਮਿੰਦਰ ਸਿੰਘ ਬਰਾੜ, ਮਾਝਾ ਜੋਨ ਪ੍ਰਧਾਨ ਗੋਰਵਦੀਪ ਸਿੰਘ ਵਲਟੋਹਾ, ਭਾਈ
ਮਨਜੀਤ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਮੇਜਰ ਸਿੰਘ ਅਲਗੋਂ, ਦਲਬੀਰ ਸਿੰਘ
ਅਲਗੋਂ, ਠੇਕੇਦਾਰ ਵਿਰਸਾ ਸਿੰਘ, ਬਿੱਲਾ ਵਾੜਾ, ਸਾਬਕਾ ਸਰਪੰਚ ਹਰਜੀਤ ਸਿੰਘ ਚੂੰਗ,
ਹਰਜੀਤ ਸਿੰਘ ਬੱਬੀ ਬੂੜਚੰਦ, ਸਾਬਕਾ ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਰਸਾਲ ਸਿੰਘ
ਕਾਲੇ, ਹਰਜੀਤ ਸਿੰਘ ਬਲ੍ਹੇਰ, ਰਛਪਾਲ ਸਿੰਘ ਬਾਵਾ ਬਲ੍ਹੇਰ, ਗੁਰਦਿਤਾਰ ਸਿੰਘ ਬੈਂਕਾ,
ਨਿਸ਼ਾਨ ਸਿੰਘ ਡਲੀਰੀ, ਕੁਲਾਰਜੀਤ ਸਿੰਘ ਡਿੱਬੀਪੁਰ, ਸਰਪੰਚ ਵਿੱਕੀ ਡਿੱਬੀਪੁਰਾ,
ਗੁਰਸਾਹਿਬ ਸਿੰਘ ਅਮੀਸ਼ਾਹ, ਸਾਬਕਾ ਚੇਅਰਮੈਂਨ ਜਰਨੈਲ ਸਿੰਘ, ਜਸਪਾਲ ਸਿੰਘ ਦਿਆਲਪੁਰਾ,
ਐਮ.ਸੀ ਮਨਜੀਤ ਸਿੰਘ, ਹੈਪੀ ਮਰਗਿੰਦਪੁਰਾ, ਸੁੱਖਾ ਸਿੰਘਪੁਰਾ ਆਦਿ ਹਾਜਰ ਸਨ। ਅਖੀਰ
ਵਿਚ ਗੋਰਵਦੀਪ ਸਿੰਘ ਵਲਟੋਹਾ ਨੇ ਰੈਲੀ ਵਿਚ ਪਹੰੁਚੇਂ ਅਕਾਲੀ ਵਰਕਰਾਂ ਤੇ ਲੋਕਾਂ ਦਾ
ਧੰਨਵਾਦ ਕੀਤਾ।
Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-