Thursday, May 23, 2019
FOLLOW US ON

Poem

ਹੋਂਦ......ਹੀਰਾ ਸਿੰਘ ਤੂਤ

March 12, 2019 10:30 PM

ਹੋਂਦ

ਨਾ ਮੈ ਯਾਰੋ ਸ਼ਿਵ ਬਣਨਾ ਹੈ
ਤੇ ਮੈਂ ਨਾ ਬਣਨਾ ਹੈ ਪਾਤਰ।
ਮੈ ਲਿਖਦਾਂ ਹਾਂ ਦਰਦ ਅਾਪਣਾ
ਤੇ ਜਾਂ ਕੁਝ ਪਾਠਕਾਂ ਖਾਤਰ।

ਅਜੇ ਕੁਝ ਨਾ ਲਿਖ ਰਹੇ ਹਾਂ
ਹਾਲੇ ਤਾਂ ਯਾਰੋ ਸਿੱਖ ਰਹੇ ਹਾਂ।
ਅਜੇ ਤਾਂ ਯਾਰੋ ਰੇਤ ਖ਼ਾਕ ਹਾਂ
ਹਾਲੇ ਤਾਂ ਮੈਂ ਕਿਣਕੇ-ਮਾਤਰ।

ਅਜੇ ਕੱਢੀ ਨਾ ਪੂਰੀ ਫੁਲਕਾਰੀ
ਅਜੇ ਬਾਕੀ ਹੈ ਸਾਰੀ ਦੀ ਸਾਰੀ।
ਪੂਰੀ ਕਰਕੇ ਸਿਰ ਨੂੰ ਹੈ ਕੱਜਣਾ
ਹਾਲੇ ਹੱਥਾਂ ਵਿੱਚ ਕੁਝ ਕਾਤਰ।

ਅਾਪਾਂ ਸੱਜਣੋਂ ਬੱਸ ਭੋਲੇ-ਭਾਲੇ
ਨਾ ਅੰਦਰੋਂ ਤੇ ਨਾ ਬਾਹਰੋਂ ਕਾਲੇ
ਕਹਿਣੀ-ਕਰਨੀ ਵਿੱਚ ਪੱਕੇ ਅਾਂ
ਤੇ ਲੋਕੀ ਮਾਰਦੇ ਗੁੱਝ੍ਹੀ ਦਾਤਰ।

ਲਿਖੀਅਾਂ ਨੇ ਪੰਜ ਪੀਰ ਵਰਗੀਅਾਂ
ਕੁਝ ਤਾਂ ਮੇਰੀ ਤਕਦੀਰ ਵਰਗੀਅਾਂ
ਮੈਂ ਨਹੀ ਚਾਹੁੰਦਾ ਹੋਣਾ ਸਥਾਪਿਤ
ਤੇ ਯਾਰੋ ਨਾ ਬਣਦਾ ਹਾਂ ਚਾਤਰ।

ਨਾ ਮੈ ਯਾਰੋ ਸ਼ਿਵ ਬਣਨਾ ਹੈ
ਤੇ ਮੈਂ ਨਾ ਬਣਨਾ ਹੈ ਪਾਤਰ।
ਮੈ ਲਿਖਦਾਂ ਹਾਂ ਦਰਦ ਅਾਪਣਾ
ਤੇ ਜਾਂ ਕੁਝ ਪਾਠਕਾਂ ਖਾਤਰ।

......ਹੀਰਾ ਸਿੰਘ ਤੂਤ

Have something to say? Post your comment