News

ਐਸਡੀਐਮ ਦਫਤਰ ਨੂੰ ਵਲਟੋਹਾ ਲਿਜਾਣ ਦੇ ਵਿਰੋਧ ‘ਚ ਵਿਸ਼ਾਲ ਧਰਨਾ 22 ਨੂੰ

March 12, 2019 10:37 PM
ਐਸਡੀਐਮ ਦਫਤਰ ਨੂੰ ਵਲਟੋਹਾ ਲਿਜਾਣ ਦੇ ਵਿਰੋਧ ‘ਚ ਵਿਸ਼ਾਲ ਧਰਨਾ 22 ਨੂੰ
ਭਿੱਖੀਵਿੰਡ 12 ਮਾਰਚ (ਹਰਜਿੰਦਰ ਸਿੰਘ ਗੋਲ੍ਹਣ)-ਐਸਡੀਐਮ ਦਫਤਰ ਭਿੱਖੀਵਿੰਡ ਨੂੰ
ਵਲਟੋਹਾ ਲਿਜਾਣ ਦੇ ਵਿਰੋਧ ਵਿਚ ਸ਼ੰਘਰਸ਼ ਦਾ ਐਲਾਨ ਕਰ ਚੁੱਕੀਆਂ ਜਨਤਕ ਜਥੇਬੰਦੀਆਂ ਦੀ
ਇਕ ਵਿਸ਼ੇਸ਼ ਮੀਟਿੰਗ ਤਹਿਸੀਲ਼ ਭਿੱਖੀਵਿੰਡ ਵਿਖੇ ਸੇਵਾਮੁਕਤ ਐਸ.ਪੀ ਕੇਹਰ ਸਿੰਘ ਮੁਗਲਚੱਕ
ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਇਲਾਕੇ ਦੇ 25 ਪਿੰਡਾਂ ਦੇ ਮੋਹਤਬਾਰਾਂ
ਵਿਅਕਤੀਆਂ, ਜਿਹਨਾਂ ‘ਚ ਜਮਹੂਰੀ ਕਿਸਾਨ ਸਭਾ ਆਗੂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ,
ਬਲਵਿੰਦਰ ਸਿੰਘ, ਚਮਨ ਲਾਲ, ਕਾਬਲ ਸਿੰਘ ਪਹਿਲਵਾਨਕੇ, ਚਾਨਣ ਸਿੰਘ, ਹਰਜਿੰਦਰ ਸਿੰਘ,
ਨਿਸ਼ਾਨ ਸਿੰਘ, ਹਰਪਾਲ ਸਿੰਘ, ਜਰਨੈਲ ਸਿੰਘ, ਬਿੱਟੂ ਨਾਰਲਾ, ਗੇਜਾ ਸਿੰਘ, ਦਰਬਾਰਾ
ਸਿੰਘ ਵਾਂ, ਇੰਦਰਜੀਤ ਸਿੰਘ ਮਾੜੀਮੇਘਾ, ਸਾਬਕਾ ਸਰਪੰਚ ਦਿਲਬਾਗ ਸਿੰਘ ਸਿੱਧਵਾਂ,
ਗੁਰਨਾਮ ਸਿੰਘ, ਹਰਪਾਲ ਸਿੰਘ ਸੁਰਸਿੰਘ, ਕੁਲਵੰਤ ਸਿੰਘ ਮੁਗਲਚੱਕ, ਜਸਪਾਲ ਸਿੰਘ,
ਸੰਤੋਖ ਸਿੰਘ, ਸਤਨਾਮ ਸਿੰਘ, ਸੁਖਜੀਤ ਸਿੰਘ, ਸਤਨਾਮ ਸਿੰਘ, ਕੁਲਵੰਤ ਸਿੰਘ ਬਾਸਰਕੇ,
ਭੋਲਾ ਸਿੰਘ, ਰਛਪਾਲ ਸਿੰਘ, ਕੈਪਟਨ ਵਿਰਸਾ ਸਿੰਘ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ
ਵਿਚ ਲੋਕ ਹਾਜਰ ਹੋਏ। ਉਪਰੋਕਤ ਆਗੂਆਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ
ਵੱਲੋਂ ਐਸਡੀਐਮ ਦਫਤਰ ਭਿੱਖੀਵਿੰਡ ਨੂੰ ਵਲਟੋਹਾ ਖੜਣ ਦੇ ਵਿਰੋਧ ਵਿਚ ਇਲਾਕਾ ਨਿਵਾਸੀਆਂ
ਵਿਚ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ 65 ਪਿੰਡਾਂ ਦੇ ਵਸਨੀਕਾਂ ਨੂੰ ਭਾਰੀ
ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਪ੍ਰਸ਼ਾਸ਼ਨ ਨੂੰ ਚੇਤਾਵਨੀ
ਦਿੰਦਿਆਂ ਕਿਹਾ ਕਿ ਜੇਕਰ ਐਸ.ਡੀ.ਐਮ ਦਫਤਰ ਨੂੰ ਤੁਰੰਤ ਭਿੱਖੀਵਿੰਡ ਤਬਦੀਲ ਨਾ ਕੀਤਾ
ਤਾਂ 22 ਮਾਰਚ ਨੂੰ ਜਥੇਬੰਦੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਅਖੀਰ ਵਿਚ 7
ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕਰਦਿਆਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਨੂੰ ਕਮੇਟੀ
ਦਾ ਕਨਵੀਨਰ ਨਿਯੁਕਤ ਕੀਤਾ ਤੇ ਸ਼ੰਘਰਸ਼ ਲਈ 31,000 ਰੁਪਏਦੀ ਰਾਸ਼ੀ ਵੀ ਐਕਸ਼ਨ ਕਮੇਟੀ ਨੂੰ
ਦਿੱਤੀ ਗਈ।
Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-