Thursday, May 23, 2019
FOLLOW US ON

Article

ਸਾਹਿਤਕ ਗੀਤਾਂ ਦਾ ਰਚੇਤਾ-ਗੀਤਕਾਰ ਪਰਗਟ ਸਿੰਘ ਲਿੱਧੜਾਂ

March 12, 2019 10:38 PM
13 ਮਾਰਚ ਭੋਗ ਤੇ ਵਿਸ਼ੇਸ਼
ਸਾਹਿਤਕ ਗੀਤਾਂ ਦਾ ਰਚੇਤਾ-ਗੀਤਕਾਰ ਪਰਗਟ ਸਿੰਘ ਲਿੱਧੜਾਂ
ਪਰਗਟ ਸਿੰਘ ਲਿੱਧੜਾਂ ਗੀਤਕਾਰ ,ਲੇਖਕ ਅਤੇ ਪੱਤਰਕਾਰ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।"ਜਿੱਥੋਂ ਮਰਜੀ ਵੰਗਾਂ ਚੜ੍ਹਵਾ ਲਈ, ਮਿੱਤਰਾਂ ਦਾ ਨਾਂ ਚੱਲਦੈ" ਸਦਾ ਬਹਾਰ ਗੀਤ ਦਾ ਰਚੇਤਾ 5 ਮਾਰਚ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਿਆ।ਗੀਤਕਾਰੀ ਦੇ ਸਰਵਣ ਪੁੱਤ ਦਾ ਬੇ-ਵਕਤ ਤੁਰ ਜਾਣ ਦਾ ਦਿਲ ਨੂੰ ਰੱਤੀ ਭਰ ਵੀ ਵਿਸ਼ਵਾਸ ਨਹੀਂ ਹੋ ਰਿਹਾ।ਉਸਦੇ ਗੀਤਾਂ ਦੀਆਂ ਯਾਦਾਂ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਨੂੰ ਟੁੰਬਦੀਆਂ ਰਹਿਣਗੀਆਂ।ਪੰਜਾਬ ਦਾ ਸਿਰਕੱਢ ਅਤੇ ਨਿਵੇਕਲਾ ਗੀਤਕਾਰ ਪ੍ਰਗਟ ਸਿੰਘ ਦਾ ਜਨਮ ਮਾਲਵੇ ਦੇ ਜਿਲ੍ਹਾ ਸੰਗਰੂਰ ਦੇ ਪਿੰਡ ਲਿੱਧੜਾਂ ਦਾ ਜੰਮਪਲ ਧਾਰਮਿਕ, ਸਰਲ, ਸਿੱਧ-ਸਾਧੇ ਸੁਭਾਅ ਵਾਲਾ ਅਤੇ ਵਧੀਆ ਸੱਭਿਆਚਾਰਕ ਮਾਹੌਲ ਚ ਸਮਾਜਿਕ ਕਦਰਾਂ ਕੀਮਤਾਂ ਦਾ ਹਮੇਸ਼ਾ ਪੂਰਕ ਰਿਹਾ ਹੈ।ਉਸਦਾ 'ਦੇਵ ਥਰੀਕੇ' ਬਣਨਾ ਬਚਪਨ ਦਾ ਸੁਪਨਾ ਸੀ, ਜੋ ਉਸਨੇ ਮਿਹਨਤ ਸਦਕਾ ਸੱਚ ਕਰ ਦਿਖਾਇਆ।
ਪਹਿਲਾਂ ਇਨਕਲਾਬੀ ਵਿਦਿਆਰਥੀ ਲਹਿਰ ਅਤੇ ਪੱਤਰਕਾਰੀ ਖੇਤਰ ਵਿੱਚ ਆਪਣੇ ਨਾਮ ਨਾਲ  ਸ਼ਰਧਾ ਨਾਲ"ਮਸਤੂਆਣਾ" ਨੂੰ ਤਖੱਲਸ ਤੌਰ ਤੇ  ਲਿਖਦਾ ਰਿਹਾ ਹੈ। ਬਾਅਦ ਵਿਚ ਗੀਤਕਾਰੀ ਖੇਤਰ ਵਿੱਚ ਉਸ ਨੇ ਆਪਣੀ ਜਨਮ ਭੂਮੀ ਦੇ ਸਤਿਕਾਰ ਵੱਜੋਂ  " ਲਿੱਦੜਾਂ"  ਜੋੜ ਲਿਆ।ਪੰਜਾਬੀ ਗੀਤਕਾਰੀ ਚ ਆਪਣੀ ਕਲਮ ਨੂੰ ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ ਗੀਤਾਂ ਨਾਲ ਉਸਨੇ ਇੱਕ ਨਿਵੇਕਲਾ ਮੁਕਾਮ ਹਾਸਿਲ ਕੀਤਾ।ਉਸਦੇ ਗੀਤਾਂ ਚੋਂ ਕਦੇ ਲੱਚਰਤਾ ਜਾਂ ਗੈਰ-ਸਮਾਜਿਕ ਤੱਤਾਂ ਦੀ ਬੋਅ ਨਹੀਂ ਆਈ। ਉਸਦੀ ਗੀਤਕਾਰੀ ਦੇ ਖੇਤਰ ਚ ਪਛਾਣ ਉਂਦੋਂ ਬਣੀ ਜਦੋਂ ਉਸਦੇ ਗੀਤਾਂ ਨੂੰ ਗਾਇਕ ਹਰਜੀਤ ਹਰਮਨ ਨੇ ਆਪਣੀ ਸੁਰੀਲੀ ਆਵਾਜ਼ ਚ ਗਾਇਆ।  "ਜਿਹੜੀ ਰੁੱਤੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ, ਤੋਰੀਏ ਨੂੰ ਪੈਂਦੇ ਜਦੋਂ ਪੀਲ਼ੇ ਪੀਲ਼ੇ ਫ਼ੁੱਲ ਵੇ,ਓਸ ਰੁੱਤੇ ਸੱਜਣ ਮਿਲ਼ਾਦੇ ਰੱਬਾ ਮੇਰਿਆ ਸਾਰੀ ਹੀ ਉਮਰ ਤੇਰਾ ਤਾਰੀ ਜਾਊਂ ਮੁੱਲ ਵੇ..","ਸਿੱਧੀ ਸਾਧੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ", " ਪੰਜਾਬ ਉਜਾੜ੍ਹਨ ਵਾਲੇ ਖੁਦ ਹੀ ਉੱਜੜ ਗਏ..", ਵਰਗੇ ਗੀਤ ਲਿਖ ਕੇ ਇੱਕ ਨਿਵੇਕਲੀ ਲੀਹ ਪਾ ਗਿਆ ਹੈ।"ਝਾਂਜਰ" ਅਤੇ "ਪੰਜੇਬਾਂ" ਗੀਤ ਨਾਲ ਉਸਨੇ ਪੰਜਾਬੀ ਪੇਂਡੂ ਮੁਟਿਆਰਾਂ ਦੇ ਗਹਿਣਿਆਂ ਦੀ ਬੇਹਤਰ ਪ੍ਰਗਟਾਵਾ ਕੀਤਾ ਹੈ।"ਸਿੰਘ ਸੂਰਮੇ", "ਹੂਰ", "ਜੱਟ 24 ਕੈਰੇਟ ਦਾ" ਆਦਿ ਉਸਦੇ ਰਚਿਤ ਗੀਤ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਬਾਤ ਪਾਉਂਦੇ ਹਨ।ਉਸਨੇ ਆਪਣੇ ਗੀਤਾਂ ਚ ਅੰਗਰੇਜ਼ੀ ਸ਼ਬਦਾਂ ਨੂੰ ਕਦੇ ਥਾਂ ਨਹੀਂ ਦਿੱਤੀ।ਉਸ ਕੋਲ ਪੰਜਾਬੀ ਮਾਂ ਬੋਲੀ ਦੇ ਸ਼ਬਦਾਂ ਦਾ ਅਥਾਹ ਭੰਡਾਰ ਸੀ।ਉਸਨੇ ਆਪਣੇ ਗੀਤਾਂ ਚ ਕਦੇ ਵੀ ਹੋਰ ਭਾਸ਼ਾ ਨੂੰ ਪੰਜਾਬੀ ਉੱੱਤੇ ਹਾਵੀ ਨਹੀਂ ਹੋਣ ਦਿੱਤਾ।ਉਸਦੇ ਲਿਖੇ ਗੀਤ ਕਦੇ ਵੀ ਆਚੋਲਨਾਤਮਕ ਟਿੱਪਣੀਆਂ ਦਾ ਸ਼ਿਕਾਰ ਨਹੀਂ ਹੋਏ।ਹਮੇਸ਼ਾ ਪੰਜਾਬੀ ਸੱਭਿਆਚਾਰ ਦੀ ਕਸਵੱਟੀ ਉੱਤੇ ਖਰੇ ਉੱਤਰੇ ਹਨ।
ਉਸਦੇ ਲੇਖ ਹਮੇਸ਼ਾ ਸਮਾਜਿਕ ਸਮੱਸਿਆਵਾਂ ਅਧਾਰਿਤ ਅਤੇ ਲੋਕ ਪੱਖੀ ਮਸਲਿਆਂ ਨੂੰ ਉਠਾਉਣ ਵਾਲੇ ਹੁੰਦੇ ਸਨ।ਆਪਣੀ ਜ਼ਿੰਦਗੀ ਦੀਆਂ ਸਾਢੇ ਕੁ ਪੰਜ ਪੱਤਝੜ੍ਹਾ ਅਤੇ ਬਹਾਰਾਂ ਦਾ ਆਨੰਦ ਮਾਣ ਕੇ ਇਸ ਦੁਨੀਆਂ ਤੋਂ ਰੁਖਸਤ ਹੋਣ ਵਾਲੇ ਪਰਗਟ ਸਿੰਘ ਦਾ ਵਿਛੋੜਾ ਪਰਿਵਾਰ ਅਤੇ ਸਾਹਿਤਕ ਹਲਕਿਆਂ ਵਿੱਚ ਅਸਹਿ ਹੈ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਵਾਹਿਗੁਰੂ ਉਸਨੂੰ ਚਰਨਾਂ ਵਿੱਚ ਨਿਵਾਸ ਬਖਸ਼ੇ।
ਅੱਜ 13 ਮਾਰਚ (ਬੁੱਧਵਾਰ) ਨੂੰ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਵਿਖੇ ਦੁਪਹਿਰ  1 ਤੋਂ 2 ਵਜੇ ਤੱਕ ਉਹਨਾਂ ਦੀ ਅੰਤਿਮ ਅਰਦਾਸ ਹੋਵੇਗੀ।
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-