Poem

ਯਾਦਾਂ ਤੇਰੀਆਂ/ਮੱਖਣ ਸ਼ੇਰੋਂ ਵਾਲਾ

March 13, 2019 09:18 PM
ਥੱਕੇ ਕਿਰਤੀਆਂ ਦੀ ਨੀਂਦ ਦੇ ਵਾਂਗਰਾ,,
ਨਿੱਤ ਹੀ ਆਓਂਦੀਆਂ ਨੇ ਯਾਦਾਂ ਤੇਰੀਆਂ।
 
ਬੇਰੁਜ਼ਗਾਰ ਜਿਓਂ ਸਰਕਾਰ ਨੂੰ ਰੁਜ਼ਗਾਰ ਲਈ,
 ਤੇਰੇ ਆਓਂਣ ਲਈ ਮਿੰਨਤਾਂ ਕਰਾਂ ਤੇਰੀਆਂ।
 
ਲਾਇਕ ਪੁੱਤ ਜਿਵੇਂ ਪਿਓ ਕਰਜ਼ਈ ਨੂੰ,
ਮੈਂਨੂੰ ਯਾਰ ਮੇਰੇ ਦਿੰਦੇ ਨੇ ਦਲੇਰੀਆਂ।
 
ਆੜਤੀਏ ਨੂੰ ਵੇਖ ਧੀਆਂ ਦਾ ਪਿਓ,
ਉਂਝ ਕਿਓਂ ਮੇਰੇ ਤੋਂ ਅੱਖਾਂ ਫੇਰੀਆਂ।
 
ਮਾਂ ਦੀਆਂ ਪੁੱਤ ਆਊ ਗੇਟ ਵੱਲ,
ਉਂਝ ਤੇਰੇ ਰਾਹਾਂ ਚ ਨਜਰਾਂ ਮੇਰੀਆਂ।
 
ਜਿਵੇਂ ਨਸ਼ੇੜੀ ਤੜਫਦਾ ਨਸ਼ਾ ਛੱਡਣ ਲਈ,
ਮੱਖਣ ਸ਼ੇਰੋਂ ਭੁੱਲਣ ਦੀਆਂ ਕੋਸ਼ਿਸ਼ਾਂ ਕਰੇ ਬਥੇਰੀਆਂ।
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment