Article

ਮਿੰਨੀ ਕਹਾਣੀ " ਸ਼ਿੰਗਾਰੇ ਹੋਏ ਹੱਥ

March 13, 2019 09:21 PM
       ਮਿੰਨੀ ਕਹਾਣੀ " ਸ਼ਿੰਗਾਰੇ ਹੋਏ ਹੱਥ "
" ਮਹਿਕ " ਜਦੋਂ ਥੋੜੀ ਹੁਸਿਆਰ ਹੋਈ ਤਾਂ ਘਰ ਦੀ ਜ਼ੁਮੇਵਾਰੀ ਦਾ ਸਾਰਾ ਬੌਝ " ਮਹਿਕ " ਦੇ ਸਿਰ ਉਪਰ ਆ ਗਿਆ ਕਿਉਂਕਿ " ਮਹਿਕ " ਦੀ ਮਾਂ ਨਿਹਾਲ ਕੌਰ " ਇੱਕ ਲੰਮੀ ਬਿਮਾਰੀ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਸੀ । ਹੁਣ ਮਾਂ ਦੇ ਮਰਨ ਤੋਂ ਬਾਆਦ ਘਰ ਦੀ ਸਾਰੀ ਜ਼ੁਮੇਵਾਰੀ ਦਾ ਬੌਝ " ਕੰਟਰੋਲ ਕਰਨਾ ਲੱਗੀ । ਪਹਿਲਾਂ ਰੋਟੀ ਬਣਾ ਆਪਣੇ ਪਿਤਾ " ਮੀਤ " ਦੇ ਡੱਬੇ ਵਿੱਚ ਪਾ ਕੇ ਉਸਨੂੰ ਮਜ਼ਦੂਰੀ ਕਰਨ ਵਾਸਤੇ ਭੇਜਦੀ , ਬਾਅਦ ਵਿੱਚ ਆਪਣੇ ਛੋਟੇ ਵੀਰ " ਰੋਕੀ " ਤਿਆਰ ਕਰਕੇ ਸਕੂਲ ਭੇਜ ਦਿੰਦੀ ਬਾਅਦ ਵਿੱਚ ਘਰਦਾ ਸਾਰਾ ਕੰਮਕਾਜ ਕਰਕੇ ਆਪ ਵੀ ਕਾਲਜ ਪੜਣ ਜਾਂਦੀ । ਕਈ ਦਫਾ ਤਾਂ ਮਹਿਕ ਘਰਦੇ ਕੰਮਕਾਜ ਕਰਕੇ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਨਾਂ ਕੱਪਡ਼ੇ ਬਦਲ ਦੀ ਅਤੇ ਨਾਂ ਹੀ ਵਾਲਾ ਨੂੰ ਕੰਘੀ ਕਰਦੀ ਵਿਚਾਰੀ ਉਸੇ ਤਰ੍ਹਾਂ ਕਾਲਜ ਚਲੇ ਜਾਂਦੀ । ਕਈ ਉਸ ਦੀਆਂ ਸਹੇਲੀਆਂ ਉਸਦਾ ਮਜ਼ਾਕ ਉਡਾਦੀਆਂ ਕਈ " ਮਹਿਕ " ਦਾ ਦਰਦ ਮਹਿਸੂਸ ਕਰਦੀਆਂ ਪਰ ਕਦੇ ਵੀ ਆਪਣੀ ਕਿਸੇ ਸਹੇਲੀ ਦਾ ਗੁੱਸਾ ਨਹੀ ਕਰਦੀ ਸੀ ਲੈਕਿਨ ਆਪਣੇ ਦਿਲ ਵਿੱਚ ਆਪਣੀ ਮਾਂ " ਨਿਹਾਲ ਕੌਰ " ਦੀ ਘਾਟ ਬਹੁਤ ਮਹਿਸੂਸ ਕਰਦੀ ਸੀ ਉਹ ਖਾਸ ਕਰਕੇ ਆਪਣੀਆਂ ਸਾਰੀਆਂ ਸਹੇਲੀਆਂ ਤੋਂ ਅਲੱਗ ਹੀ ਰਹਿੰਦੀ ਸੀ । ਪਰ ਕਾਲਜ ਦਾ ਸਾਰਾ ਸਟਾਫ " ਮਹਿਕ " ਨੂੰ ਬਹੁਤ ਪਿਆਰ ਕਰਦਾ ਸੀ । ਪੜਣ ਵਿੱਚ ਬਹੁਤ ਹੁਸਿਆਰ ਸੀ ਅਤੇ ਕਾਲਜ ਦੀ ਟੋਪਰ ਬਣ ਚੁੱਕੀ ਸੀ ਪਰ ਸਟਾਫ ਨੇ , ," ਮਾਂ ਦੀ ਘਾਟ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤੀ ਸੀ । "
                         ਇੱਕ ਦਿਨ  ਮਾਲਵਾ ਕਾਲਜ ਬੌਂਦਲੀ ( ਸਮਰਾਲਾ ) ਵਿਖੇ ਹੱਥਾਂ ਦਾ ਮੁਕਾਬਲਾ ਹੋਣਾ ਸੀ । ਉਹ ਵਿਚਾਰੀ ਆਪਣੇ ਕੰਮਕਾਜ ਵਿੱਚ ਰੁੱਝੀ ਹੋਈ ਸੀ ਅਤੇ ਆਪਣੀ ਮਾਂ  ਅਜ਼ਾਦ ਕਰ ਰਹੀ ਸੀ ਅਤੇ ਸਿਰ ਉਪਰ ਚੁੱਕਿਆ ਗੋਹਾ ਦਾ ਭਰਿਆ ਟੋਕਰਾ ਅਕਾਸ਼ ਮੇਰੀ ਮਾਂ ਅੱਜ ਜਿਉਂਦੀ ਹੁੰਦੀ ਮੈਂ ਵੀ ਸੋਹਣੇ ਹੱਥਾਂ ਦੇ ਮੁਕਾਬਲੇ ਵਿੱਚ ਸ਼ਾਮਲ ਹੁੰਦੀ ਅਜੇ ਸੋਚ ਹੀ ਰਹੀ ਸੀ ਐਨੇ ਨੂੰ ਸਾਹਮਣੇ ਤੋ ਮੈਡਮ " ਰਾਜਿੰਦਰ ਕੌਰ " ਜੀ ਆਪਣੀ ਐਕਟਿਵਾ ਉਪਰ ਆ ਰਹੀ ਸੀ " ਮੈਡਮ ਨੂੰ ਦੇਖ ਦਿਆਂ ਹੀ ਘਬਰਾ ਗਈ ਕਿ ਮੈਂਡਮ ਕਾਲਜ ਜਾ ਕੇ ਮੇਰੀਆਂ ਸਹੇਲੀਆਂ ਵਿੱਚ ਮੈਨੂੰ ਮਜ਼ਾਕ ਕਰੇਗੀ । ਮੈਂਡਮ ਨੇ ਕੋਲ ਲਿਆਕੇ ਆਪਣੀ ਐਕਟਿਵਾ ਰੋਕੀ ਅਤੇ ਥੱਲੇ ਉੱਤਰ ਕੇ ਮਹਿਕ  ਨੂੰ ਨਾ ਨਾ ਕਰਦਿਆਂ ਹੀ ਆਪਣੀ ਬੁੱਕਲ ਵਿੱਚ ਲਿਆ ਮਹਿਕ ਦੀਆਂ ਬਾਹਾਂ ਨੂੰ ਗੋਹਾ ਲੱਗਿਆ ਹੋਇਆ ਸੀ ਨਾ ਨਾ ਕਰ ਰਹੀ ਸੀ ।ਮੈਡਮ ਰਾਜਿੰਦਰ ਕੌਰ ਨੇ ਗੋਹੇ ਦੀ ਨਾ ਪੑਵਾਹ ਕਰਦੀ ਹੋਈ ਨੇ ਆਪਣੀ ਬੁੱਕਲ ਵਿੱਚ ਲਿਆ ਅਤੇ ਪਿਆਰ ਦਿੱਤਾ ।  ਜਦੋਂ ਨੂੰ ਬੁੱਕਲ ਵਿੱਚ ਲਿਆ ਤਾਂ ਮੈਡਮ   ਦੇ ਨਵੇਂ ਡਰੈਂਸ ਨੂੰ  ਗੋਹਾ ਲੱਗਿਆ ਦੇਖ ਕੇ , ਉਹ ਹੋਰ ਡਰ ਗਈ ਕਹਿਣ ਲੱਗੀ ਮੈਡਮ ਜੀ ਮੈਨੂੰ ਮੁਆਫ਼ ਕਰ ਦਿਓ ਮੇਰੀ ਵਜਾ ਨਾਲ ਤੁਹਾਡੇ ਡਰੈਂਸ ਨੂੰ ਗੋਹੇ ਦਾ ਦਾਗ ਲੱਗ ਗਿਆ ਹੈ , ਮੈਡਮ ਕਹਿਣ ਲੱਗੀ ਇਹ ਇੱਕ ਮਾਣ ਵਾਲੀ ਗੱਲ ਹੈ ਕਿ ਮੇਰੇ ਵਿਦਿਆਰਥੀਆ ਐਨੀ ਮਿੰਹਨਤ ਕਰਦੇ ਹਨ ਇਹ ਇੱਕ ਬੇਟੇ ਮਿੰਹਨਤ ਦੀ ਨਿਸ਼ਾਨੀ ਹੈਂ ਦਾਗ ਨਹੀਂ ਹੈ । ਹਾ  ਤੈਨੂੰ ਪਤਾ ਹੈ ਅੱਜ ਆਪਣੇ ਕਾਲਜ ਵਿੱਚ ਸੋਹਣਾ ਹੱਥਾਂ ਦਾ ਮੁਕਾਬਲਾ ਹੋ ਰਿਹਾ ਤੂੰ ਕਾਲਜ ਨਹੀਂ ਜਾਣਾ ਨਹੀਂ ਮੈਂਡਮ ਜੀ ਮੇਰਾ ਉਥੇ ਕੀ ਕੰਮ ਹੈ , " ਨਹੀਂ ਬੇਟੇ ਨਹੀਂ ਤੂੰ ਕਾਲਜ ਜ਼ਰੂਰ ਆਉਣਾ ?" ਅੱਛਿਆਂ ਮੈਂਡਮ ਜੀ ," ਮੈਂ ਘਰਦਾ ਕੰਮਕਾਜ ਕਰਕੇ ਜ਼ਰੂਰ ਆਵਾਂਗੀ ?"  ਹਰਰੋਜ਼ ਦੀ ਤਰ੍ਹਾਂ ਘਰ ਦਾ ਕੰਮਕਾਜ ਮਕਾਕੇ ਆਪਣਾ ਤਿਆਰ ਹੋ ਕੇ ਕਾਲਜ ਪਹੁੰਚ ਗਈ ਹੁਣ ਕੀ ਦੇਖ ਰਹੀ ਹੈਂ ਸਟੇਜ ਉਪਰ ਕਾਲਜ ਦਾ ਪੂਰਾ ਸਟਾਫ ਅਤੇ ਆਏ ਮਹਿਮਾਨ ਆਪੋ ਆਪਣੀਆਂ ਸੀਟਾਂ ਤੇ ਵਿਰਾਂਜ ਮਾਨ ਹਨ ਅਤੇ ਸਾਰੀਆਂ ਕੁੜੀਆ ਸੋਹਣੇ ਹੱਥਾਂ ਦੇ ਮੁਕਾਬਲੇ ਲਈ ਤਿਆਰ ਸਨ ਕੁੜੀਆਂ ਆਪਣੇ ਹੱਥਾਂ ਨੂੰ ਪੂਰੀ ਤਰ੍ਹਾਂ ਸ਼ਿੰਗਾਰੀ ਫਿਰਦੀਆਂ ਸਨ ਅਤੇ ਬਾਕੀ ਸਾਰੀਆਂ ਕੁੜੀਆਂ ਸਟੇਜ ਦੇ ਮੂਹਰੇ ਬੈਠੀਆਂ ਸਨ ।""  ਮਹਿਕ " ਇਹ ਸਭ ਕੁੱਝ ਦੇਖ ਕੇ ਆਪਣੀ ਮਾਂ ਨੂੰ ਯਾਦ ਕਰਕੇ ਸਾਰਿਆਂ ਨਾਲੋਂ ਪਿੱਛੇ ਵਾਲੀਆਂ ਕੁਰਸੀਆਂ ਦੀ ਲਾਈਨ ਵਿੱਚ ਜਾ ਬੈਠੀ , ਆਪਣੇ ਹੱਥਾਂ ਨੂੰ ਲਕੋਈ ਜਾ ਰਹੀ ਸੀ ਕਿਉਂਕਿ ਉਸਦੇ ਹੱਥ ਨਕਲੀ ਸ਼ਿੰਗਾਰੇ ਹੱਥਾਂ ਦੇ ਸਾਹਮਣੇ ਕੁੱਛ ਵੀ ਨਹੀਂ ਸੀ ਸਾਰੀਆਂ ਕੁੜੀਆਂ ਨੂੰ ਸਟੇਜ ਉਪਰ ਬੁਲਾਇਆ ਗਿਆ ਸਾਰੀਆਂ ਕੁੜੀਆਂ ਬੜੇ ਚਾਵਾਂ ਨਾਲ ਸਟੇਜ ਤੇ ਪੁਹੁੰਚੀਆਂ , ਹੁਣ ਪੂਰਾ ਕਾਲਜ ਦਾ ਸਟਾਫ ਅਤੇ ਆਏ ਮਹਿਮਾਨ ਕੀ ਦੇਖ ਰਹੇ ਨੇ ਕਿ ਸਾਰੀਆਂ ਕੁੜੀਆਂ ਸਟੇਜ ਉਪਰ ਆ ਚੁੱਕੀਆਂ ਨੇ ਇੱਕ ਕੁੜੀ ਕੱਲੀ ਹੀ ਕੁਰਸੀਆਂ ਦੀ ਲਈਨ ਵਿੱਚ ਆਪਣਾ ਮੂੰਹ ਲਕੋਈ ਬੈਠੀ ਹੈਂ ।
                   ਇਹ ਸਭ ਕੁੱਝ ਦੇਖ ਕੇ ਉਸਨੂੰ ਵੀ ਬਲਾਉਂਣ ਲਈ ਆਖਿਆ ਉਹ ਕੋਈ ਹੋਰ ਕੁੜੀ ਨਹੀ ਸੀ ਉਹ ਮਾਲਵਾ ਕਾਲਜ ਬੋਂਦਲੀ ਦੀ ਹੋਣਹਾਰਨ ਵਿਦਿਆਰਥਣ " ਮਹਿਕ " ਸੀ । ਫਿਰ ਮੈਂਡਮ ਨੇ ਨਾਮ ਲੋਂਸ ਕੀਤਾ , ਕਿ ਸਟੇਜ ਤੇ ਮੁਕਾਬਲੇ ਲਈ ਆਈਆਂ ਕੁੜੀਆਂ ਵਿੱਚ ਸ਼ਾਮਲ ਹੋਵੇ ਹੁਣ ਉਸ ਵਿਚਾਰੀ ਨੂੰ ਬਹੁਤ ਮਜਬੂਰ ਹੋ ਕੇ ਸਟੇਜ ਤੇ ਆਉਣਾ ਪਿਆ । ਕੁੱਝ ਉਸ ਦੀਆਂ ਸਹੇਲੀਆਂ ਮਜ਼ਾਕ ਕਰ ਰਹੀਆਂ ਸੀ , " ਸਬਰ ਦਾ ਘੁੱਟ ਭਰਕੇ ਮੁਕਾਬਲੇ ਵਾਲੀ ਲਾਈਨ ਵਿੱਚ ਖੜੀ ਹੋ ਗਈ । ਹੁਣ ਉਹ ਅੰਦਰੋਂ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਨਾਲੇ ਆਪਣੇ ਹੱਥਾਂ ਨੂੰ ਲਕੋਈ ਜਾਂਦੀ ਸੀ । ਹੁਣ ਮੁਕਾਬਲਾ ਸ਼ੁਰੂ ਹੋ ਚੁੱਕਿਆ ਸੀ ਸਾਰਿਆਂ ਦੇ ਹੱਥ ਦੇਖੇ ਗਏ ਪਰ ਕੋਈ ਕੁੜੀ ਮੁਕਾਬਲਾ ਨਾ ਜਿੱਤ ਸਕੀ। " ਮਹਿਕ "  ਨੇ ਆਪਣੇ ਹੱਥ ਦਿਖਾਉਣ ਤੋ ਨਾਂਹ ਕਰ ਦਿੱਤੀ । ਨਾਂ ਕਰਨ ਤੋਂ ਬਾਦ ਮੈਡਮ ਨੇ " ਮਹਿਕ " ਦੇ ਦਰਦਾਂ ਭਰੀ ਕਹਾਣੀ ਬਿਆਨ ਕਰ ਦਿੱਤੀ । ਅਤੇ ਮੈਂਡਮ ਨੇ ਉਸਦੇ ਲਕੋਏ ਹੱਥ ਸਾਰਿਆਂ ਦੇ ਸਾਹਮਣੇ  ਨੰਗੇ ਕਰ ਦਿੱਤੇ , ,," ਅਤੇ ਕਿਹਾ ਲੋਹੇ ਉਪਰ ਸੋਨੇ ਦਾ ਰੰਗ ਕਰ ਦਿੱਤਾ ਜਾਵੇ ।" ਉਹ ਕਦੇ ਸੋਨਾ ਨਹੀਂ ਬਣ ਜਾਂਦਾ ਰਹ ਚਮਕ ਦੀ ਚੀਜ਼ ਹੀਰਾ ਨਹੀਂ ਹੁੰਦੀ ਹੀਰੇ ਦੀ ਪਹਿਚਾਣ ਕਰਨੀ ਪੈਂਦੀ ਹੈਂ ? ਇਹ ਸਭ ਕੁੱਝ ਦੇਖ ਦਿਆਂ ਆਏ ਮਹਿਮਾਨਾਂ ਅਤੇ ਕਾਲਜ ਦੇ ਪੂਰੇ ਸਟਾਫ ਨੇ " ਮਹਿਕ " ਨੂੰ ਸ਼ਿੰਗਾਰੇ ਹੱਥਾਂ ਦੇ ਮੁਕਾਬਲੇ ਵਿੱਚ ਫਸਟ ਆਉਂਣ ਦਾ ਐਲਾਨ ਕਰ ਦਿੱਤਾ । ਹੁਣ ਮਜ਼ਾਕ ਕਰਨ ਵਾਲੀਆਂ ਸਹੇਲੀਆਂ ਵੀ ਆਪਣੀਆ ਅੱਖਾਂ ਨੀਵੀਂਆਂ ਕਰਕੇ ਬੈਠ ਗਈਆਂ ਅਤੇ ਕਿਹਾ " ਸ਼ਿੰਗਾਰੇ ਹੋਏ ਹੱਥ " ਉੁਹ ਹੁੰਦੇ ਨੇ ਜੋ ਕੰਮਕਾਜ ਕਰਦੇ ਹਨ। " ਬਨਾਵਟੀ ਸ਼ਿੰਗਾਰੇ ਹੋਏ ਹੱਥ ਕਿਸੇ ਕੰਮ ਦੇ ਨਹੀਂ ਹੁੰਦੇ । " ਮਹਿਕ " ਨੇ ਆਏ ਮਹਿਮਾਨਾਂ ਅਤੇ ਕਾਲਜ ਦੇ ਪੂਰੇ ਸਟਾਫ ਤੇ ਮੈਂਡਮ " ਰਾਜਿੰਦਰ " ਦਾ ਬਹੁਤ ਬਹੁਤ ਧੰਨਵਾਦ ਕੀਤਾ । ਅਤੇ ਆਪਣੀ ਮਾਂ " ਨਿਹਾਲ ਕੌਰ " ਨੂੰ ਯਾਦ ਕਰਕੇ ਬਹੁਤ ਰੋਈ ਅਤੇ ਕਹਿ ਹਰੀ ਸੀ ਮਾਂ ਅੱਜ ਮੈਂਨੂੰ ਤੇਰੀ ਵਜਾਂ ਨਾਲ ਇਹ ਮਾਣ ਪਾੑਪਤ ਹੋਇਆ ਹੈ ਜਿਸ ਨੂੰ ਮੈਂ ਜਿਉਂਦੇ ਜੀਅ ਕਦੇ ਵੀ ਭੁੱਲ ਨਹੀਂ ਸਕਦੀ ।
                                                           ਹਾਕਮ ਸਿੰਘ ਮੀਤ ਬੌਂਦਲੀ
                                                                ਮੰਡੀ ਗੋਬਿੰਦਗਡ਼੍ਹ 
                                                      ਸੰਪਰਕ,6625,7723 ਦੋਹਾ ਕਤਰ
Have something to say? Post your comment