Thursday, May 23, 2019
FOLLOW US ON

Poem

ਨਿੱਕੇ ਨਿੱਕੇ ਬਾਲ

March 13, 2019 09:33 PM
ਨਿੱਕੇ ਨਿੱਕੇ ਬਾਲ 
 
 
ਉਮਰਾਂ ਛੋਟੀਆਂ ਪਰ ਸੋਚ ਹੈ ਵੱਡੀ,
 ਕਰਨ ਪੜ੍ਹਾਈ ਸਕੂਲ ਜਾਵਾਂਗੇ ।
 ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ,
ਦਿਲੋਂ ਸਿੱਖ ਘਰ ਆਵਾਂਗੇ ।
 ਗਣਿਤ , ਅੰਗਰੇਜ਼ੀ , ਪੰਜਾਬੀ , ਹਿੰਦੀ ਸਾਰੇ ਵਿਸ਼ਿਆਂ ਚ ਮੁਹਾਰਤ ਪਾਵਾਂਗੇ । ਨਿੱਕੇ ਨਿੱਕੇ ਬਾਲ ਹਾਂ  ਅਸੀਂ , ਰੋਜ਼ ਸਕੂਲੇ ਜਾਵਾਂਗੇ ।।
 
ਮਨ ਦੇ ਨਾਲ ਕਰਕੇ ਪੜ੍ਹਾਈ ,
 ਮੰਜ਼ਿਲਾਂ ਉੱਚੀਆਂ ਪਾਵਾਂਗੇ । 
ਜੋ ਸੁਪਨਾ ਲਿਆ ਸਾਡੇ ਮਾਪਿਆਂ ਨੇ , ਮਾਪਿਆਂ ਦਾ ਨਾਂ ਰੁਸ਼ਨਾਵਾਂਗੇ ।
ਆਓ ਬੱਚਿਓ ਕੋਈ ਰਹਿ ਨਾ ਜਾਇਓ , ਸਕੂਲ ਚ ਹਰ ਰੋਜ਼ ਜਾਵਾਂਗੇ ।
 ਨਿੱਕੇ ਨਿੱਕੇ ਬਾਲ ਹਾਂ ਅਸੀਂ , ਰੋਜ਼ ਸਕੂਲੇ ਜਾਵਾਂਗੇ ॥॥
ਹਰ ਰੋਜ਼ ਸਕੂਲੇ ਜਾਵਾਂਗੇ ॥॥
 
ਜਸਵਿੰਦਰ ਸਿੰਘ ਅਬਿਆਣਾ
ਸਰਕਾਰੀ ਐਲੀਮੈਂਟਰੀ ਸਕੂਲ
ਖੱਡਰਾਜਗਿਰੀ
9417148602
Have something to say? Post your comment