Thursday, May 23, 2019
FOLLOW US ON

Poem

ਅਵਾਜਾਂ ਮਾਰੀਆਂ:

March 13, 2019 10:19 PM


ਅਵਾਜਾਂ ਮਾਰੀਆਂ:

ਅਵਾਜਾਂ ਮਾਰੀਆਂ,
ਬੁਲਾਇਆ ਕਈ ਵਾਰ ਸੀ,
ਝਾਕਿਆ ਨਾ ਉਹ,
ਝਕਾਇਆ ਕਈ ਵਾਰ ਸੀ।
ਝਕਾਨੀ ਜਿਹੀ ਦੇ ਗਿਆ,
ਹੈਰਾਨੀ ਜਿਹੀ ਦੇ ਗਿਆ,
ਇੰਝ ਅੱਖ ਉਹਨੇ ਫੇਰੀ,
ਜਿਵੇ ਮੋੜਨਾਂ ਉਧਾਰ ਸੀ,
ਅਵਾਜਾਂ ਮਾਰੀਆਂ,
ਬੁਲਾਇਆ ਕਈ ਵਾਰ ਸੀ,
ਝਾਕਿਆ ਨਾ ਉਹ,
ਝਕਾਇਆ ਕਈ ਵਾਰ ਸੀ।
ਕੋਈ ਗੱਲ ਨਹੀ ਮਿੱਤਰਾ ਵੇ,
ਕੀ ਕਸਾਂ ਫਿਕਰਾ ਵੇ,
ਕਹਿਣਾ ਨਹੀ,ਤਾਂ ਚਾਹੁੰਦਾ,
ਬਹੁਤਾ ਹੀ ਇਤਬਾਰ ਸੀ,
ਅਵਾਜਾਂ ਮਾਰੀਆਂ,
ਬੁਲਾਇਆ ਕਈ ਵਾਰ ਸੀ,
ਝਾਕਿਆ ਨਾ ਉਹ,
ਝਕਾਇਆ ਕਈ ਵਾਰ ਸੀ।
ਝਾਕ 'ਸੁਰਿੰਦਰ'ਉਹਦੇ ਵੱਲ,
ਜਿਹੜਾ ਤੇਰਾ ਹੈ ਵੇ ਕੱਲ,
ਕਿਉ ਭੁੱਲਿਆ ਹੈ ਉਹਨੂੰ,
ਜਿਹਦਾ ਨਾਂ ਨਿਰੰਕਾਰ ਸੀ,
ਅਵਾਜਾਂ ਮਾਰੀਆਂ,
ਬੁਲਾਇਆ ਕਈ ਵਾਰ ਸੀ,
ਝਾਕਿਆ ਨਾ ਉਹ,
ਝਕਾਇਆ ਕਈ ਵਾਰ ਸੀ।


ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ:8872321000

Have something to say? Post your comment