Thursday, May 23, 2019
FOLLOW US ON

Article

ਖ਼ੂਬਸੂਰਤੀ ਅਤੇ ਕਲਾ ਦਾ ਸੁਮੇਲ ਐ -ਸਿਮਰਨ ਧੀਮਾਨ

March 13, 2019 10:38 PM

ਖ਼ੂਬਸੂਰਤੀ  ਅਤੇ  ਕਲਾ ਦਾ  ਸੁਮੇਲ  ਐ -ਸਿਮਰਨ ਧੀਮਾਨਹਰ ਇਨਸਾਨ ਵਿੱਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ। ਲੋੜ ਸਿਰਫ਼ ਇਸ ਗੱਲ ਦੀ ਹੁੰਦੀ ਹੈਕਿ ਇਸ ਕਲਾ ਨੂੰ ਵਕਤ ਸਿਰ ਪਹਿਚਾਨਣ ਅਤੇ ਹੀਰੇ ਨੂੰ ਤਰਾਸ਼ਣ ਵਾਲੇ ਕਿਸੇ ਜੌਹਰੀ ਦੀ ਨਿਗ੍ਹਾ ਉਸਇਨਸਾਨ 'ਤੇ ਪੈ ਜਾਵੇ। ਜਿਸ ਨਾਲ਼ ਇਹ ਸੁਮੇਲ ਹੋ ਜਾਂਦਾ ਹੈ, ਉਹ ਆਪਣੀ ਮਿਹਨਤ ਅਤੇ ਲਗਨ ਨਾਲ਼ ਇਸਕਲਾ ਦੇ ਸਿਰ 'ਤੇ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਲੱਗ ਜਾਂਦਾ ਹੈ। ਕਹਿੰਦੇ ਹਨ ਕਿ 'ਲਹਿਰੋਂ ਸੇ ਡਰਕਰ ਕਭੀ ਨੌਕਾ ਪਾਰ ਨਹੀਂ ਹੋਤੀ ਔਰ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ'। ਅਜਿਹੀਹੀ ਇੱਕ ਮਿਹਨਤੀ ਤੇ ਦ੍ਰਿੜ੍ਹ ਇਰਾਦੇ ਵਾਲ਼ੀ ਖ਼ੂਬਸੂਰਤ ਮੁਟਿਆਰ ਦਾ ਨਾਮ ਐ ਸਿਮਰਨ ਧੀਮਾਨਸਿਮਰਨ ਧੀਮਾਨ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪ੍ਰਸਿੱਧੀ ਦੀਆਂ ਬੁਲੰਦੀਆਂ ਛੂਹ ਲਈਆਂ ਹਨ। ਅੱਜ ਐਕਟਿੰਗ ਅਤੇ ਮਾਡਲਿੰਗ ਦੇ ਖ਼ੇਤਰ ਵਿੱਚ ਸਿਮਰਨ ਧੀਮਾਨ ਕਿਸੇ ਜਾਣ-ਪਹਿਚਾਣ ਦੀ ਮੁਹਤਾਜ ਨਹੀਂ ਹੈ।ਉਸ ਦੁਆਰਾ ਕੀਤੀਆਂ ਵੀਡੀਓ ਐਲਬਮਾਂ ਦੀ ਦਰਸ਼ਕਾਂ ਨੂੰ ਉਡੀਕ ਰਹਿੰਦੀ ਹੈ। ਇਸ ਦੀ ਜਿਉਂਦੀ ਜਾਗਦੀ ਮਿਸਾਲ ਕਮਲ ਖਹਿਰਾ ਦਾ ਟਰੈਕ 'ਵਿਚੋਲਾ' ਹੈ, ਜਿਸ ਵਿਚ ਸਿਮਰਨ ਧੀਮਾਨ ਨੇ ਆਪਣੀ ਖ਼ੂਬਸੂਰਤੀ ਅਤੇ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜ ਫੁੱਟ ਦਸ ਇੰਚ ਲੰਮੀ ਇਹ ਪੰਜਾਬਣ ਮੁਟਿਆਰ ਖ਼ੂਬਸੂਰਤੀ ਅਤੇ ਕਲਾ ਦਾ ਸੁਮੇਲ ਹੈ। ਦਿੱਲੀ ਵਿਖੇਜੰਮੀ-ਪਲੀ ਸਿਮਰਨ ਨੇ ਆਪਣੀ ਗਰੈਜੂਏਸ਼ਨ ਕੁਰੂਕਸ਼ੇਤਰ ਯੂਨੀਵਰਸਿਟੀ ਤੋ ਕੀਤੀ ਹੈ ਅਤੇ ਅੱਜ ਕੱਲ੍ਹ ਚੰਡੀਗੜ੍ਹ ਵਿਖੇ ਰਹਿ ਕੇ ਐਕਟਿੰਗ ਅਤੇ ਮਾਡਲਿੰਗ ਦੇ ਖ਼ੇਤਰ ਵਿੱਚ ਸਰਗਰਮ ਹੈ। ਉਸ ਨੇ ਬਹੁਤ ਸਾਰੇ ਪ੍ਰਿੰਟ ਐਡਜ਼, ਟੀ.ਵੀ. ਐਡਜ਼ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਮਾਡਲਿੰਗ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ। ਸਿਮਰਨ ਧੀਮਾਨ ਹੁਣ ਤੱਕ ਪੰਜਾਬੀ ਦੇ ਸੁਪ੍ਰਸਿੱਧ ਗਾਇਕਾਂ ਦੇ ਵੀਡੀਓਜ਼ ਵਿੱਚ ਕੰਮ ਕਰ ਚੁੱਕੀ ਹੈ। ਜੇਕਰ ਸਿਮਰਨ ਕਿਸੇ ਨਵੇਂ ਕਲਾਕਾਰ ਦੇ ਵੀਡੀਓ ਵਿੱਚ ਨਜ਼ਰ ਆਉਂਦੀ ਹੈ ਤਾਂ ਉਸ ਦੀ ਸਫ਼ਲਤਾ ਦੀ ਗਾਰੰਟੀ ਬਣ ਜਾਂਦੀ ਹੈ। ਸਿਮਰਨ ਦੁਆਰਾ ਕੀਤੇ ਕਈ ਦਰਜਨ ਵੀਡੀਓਜ਼ ਵਿੱਚੋਂ ਕਰਮਜੀਤ ਅਨਮੋਲ ਦਾ 'ਤੇਰਾ ਨਾਮ', ਮਨਜੀਤ ਸਹੋਤਾ ਦਾ 'ਰੋਂਦੀ ਨਾ ਹੋਵੇ', ਨੀਲ ਦਾ 'ਮਸਕਾਰਾ', ਗੁਰਸ਼ਬਦ ਦਾ 'ਮਿਲਣ ਦੀ ਰੁੱਤ', ਅੰਗਰੇਜ਼ ਅਲੀ ਦਾ 'ਨਜ਼ਾਰਾ', ਬਲਜੀਤ ਮਾਲਵਾ ਦਾ 'ਜੱਟੀ, ਮਨਜਿੰਦਰ ਕੈਲੇ ਦਾ 'ਪਿਆਰ ਜੱਟ ਦਾ ਅਤੇ ਰਾਜਵੀਰ ਦਾ 'ਯੂ.ਕੇ./ਪੰਜਾਬ' ਦੇ ਨਾਂ ਜ਼ਿਕਰਯੋਗ ਹਨ। ਸਿਮਰਨ ਧੀਮਾਨ ਦੀਆਂ ਫ਼ਿਲਮਾਂ ਦੀ ਲਿਸਟ ਵਿੱਚ 'ਦੇਸੀ ਰੋਮੀਓਜ਼' ਪ੍ਰਮੁੱਖ ਹੈ, ਜਿਸ ਵਿੱਚ ਉਸ ਨੇ ਬੱਬੂ ਮਾਨ ਅਤੇ ਹਰਜੀਤ ਹਰਮਨ ਨਾਲ਼ ਕੰਮ ਕੀਤਾ ਹੈ ਅਤੇ ਉਸ ਦੀ ਕਾਫ਼ੀ ਪ੍ਰਸੰਸਾ ਹੋਈ ਹੈ। ਹੁਣ ਉਸ ਦੀ ਹਿੰਦੀ ਫ਼ੀਚਰ ਫ਼ਿਲਮ 'ਹਮਸਾ' ਆ ਰਹੀ ਹੈ, ਜਿਸ ਦੀ ਪਿੱਠ-ਭੂਮੀ ਹਰਿਆਣਵੀ ਹੈ। ਸਿਮਰਨ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਉਸ ਨੇ ਇੱਕ ਵੱਖਰੇ ਤਰ੍ਹਾਂ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਦਰਸ਼ਕ ਜ਼ਰੂਰ ਪਸੰਦ ਕਰਨਗੇ। ਸਿਮਰਨ ਆਪਣੇ ਕਾਲਜ ਸਮੇਂ ਤੋਂ ਹੀ ਸਭਿਆਚਾਰਕ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੀ ਰਹੀ ਹੈ, ਜਿਸ ਕਾਰਨ ਅੱਜ ਉਸ ਨੂੰ ਸਟੇਜ ਜਾਂ ਕੈਮਰੇ ਸਾਹਮਣੇ ਕਦੇ ਕੋਈ ਸਮੱਸਿਆ ਪੇਸ਼ ਨਹੀਂ ਆਉਂਦੀ। ਸਿਮਰਨ ਨੇ ਪ੍ਰਿੰਟ ਐਡ ਦੇ ਖ਼ੇਤਰ ਵਿੱਚ ਵੀ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ ਅਤੇ ਸ੍ਰੀ ਰਾਜ ਮਹਿਲ ਜਵੈਲਰਜ਼, ਕਲਿਆਣ ਜਵੈਲਰਜ਼, ਕੁੰਦਨ ਜਵੈਲਰਜ਼ ਅਤੇ ਬਿੱਟੂ ਪ੍ਰੋਫ਼ੈਸ਼ਨਲਜ਼ ਜਿਹੇ ਪ੍ਰਸਿੱਧ ਬਰਾਂਡਾਂ ਨਾਲ਼ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਬਹੁਤ ਸਾਰੇ ਫ਼ੈਸ਼ਨ ਸ਼ੋਅ ਵੀ ਕੀਤੇ ਹਨ, ਜਿਨ੍ਹਾਂ ਦੀ ਪ੍ਰਾਪਤੀ ਵਜੋਂ ਉਸ ਨੂੰ ਹੁਣੇ-ਹੁਣੇ 'ਐਗਜ਼ੌਟਿਕਮਾਡਲਜ਼ ਵੱਲੋਂ 'ਅਨਸਟੌਪਏਬਲ ਬਿਊਟੀ ਆਫ਼ ਦਾ ਯੀਅਰ ਐਵਾਰਡ' ਮਿਲਿਆ ਹੈ। ਸਿਮਰਨ ਧੀਮਾਨ ਸਿਰਫ਼ ਸ਼ੋਅ ਵਰਲਡ ਵਿੱਚ ਹੀ ਸਰਗਰਮ ਨਹੀਂ, ਸਗੋ ਂਉਹ ਆਪਣੇ ਅਤਿ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਸਮਾਂ ਕੱਢ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵਧ-ਚੜ੍ਹ ਕੇ ਭਾਗ ਲੈਂਦੀ ਹੈ। ਪਿੱਛੇ ਜਿਹੇ ਉਸਨੇ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਖ਼ਾਲਸਾ ਏਡ' ਜੁਆਇਨ ਕੀਤੀ ਹੈ ਅਤੇ ਹੋਰ ਵੀ ਕਈ ਤਰ੍ਹਾਂ ਦੇ ਐਨ.ਜੀ.ਓ. ਨਾਲ਼ ਮਿਲ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸਿਮਰਨ ਧੀਮਾਨ ਦਾ ਪੰਜਾਬੀ ਫ਼ਿਲਮ ਸੰਗੀਤ ਅਤੇ ਗਲੈਮਰ ਸੰਸਾਰ ਵਿੱਚ ਇੱਕ ਵੱਖਰਾ ਮੁਕਾਮ ਹੋਵੇਗਾ। ਇਹ ਮਾਣਮੱਤੀ ਮੁਟਿਆਰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ, ਪੰਜਾਬੀ ਫ਼ਿਲਮ ਸੰਗੀਤ ਅਤੇ ਗਲੈਮਰ ਇੰਡਸਟਰੀ ਨੂੰ ਅਗਲੇ ਮੁਕਾਮ ਤੱਕ ਪਹੁੰਚਾਵੇ ਅਤੇ ਸਿਮਰਨ ਧੀਮਾਨ ਦਾਹਰ ਇੱਕ ਸੁਪਨਾ ਪੂਰਾ ਹੋਵੇ। ਆਮੀਨ!ਗੁਰਬਾਜ ਗਿੱਲ  ੯੮੭੨੩- ੬੨੫੦੭(ਸੰਪਾਦਕ- ਜਸਟ ਪੰਜਾਬੀ)ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ) -੧੫੧੦੦੧

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-