News

ਤੀਸਰੀ ਨੈਸ਼ਨਲ ਪੈਰਾ ਬੋਸ਼ੀਆ ਚੈਂਪੀਅਨਸ਼ਿਪ ਅੱਜ 15 ਮਾਰਚ ਤੋਂ ਸ਼ੁਰੂ

March 14, 2019 10:54 PM

ਤੀਸਰੀ ਨੈਸ਼ਨਲ ਪੈਰਾ ਬੋਸ਼ੀਆ ਚੈਂਪੀਅਨਸ਼ਿਪ ਅੱਜ 15 ਮਾਰਚ ਤੋਂ ਸ਼ੁਰੂ

ਬਠਿੰਡਾ (ਗੁਰਬਾਜ ਗਿੱਲ) –ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰਾਂ ਦੀ ਮੀਟਿੰਗ ਇੰਡੀਆ ਦੇ ਪ੍ਰਧਾਨ ਜਸਪ੍ਰੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਦੌਰਾਨ ਪੈਰਾ ਬੋਸ਼ੀਆ ਦੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਅਤੇ ਪ੍ਰਧਾਨ ਜ਼ਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕੇ ਤੀਸਰੀ ਨੈਸ਼ਨਲ ਪੈਰਾ ਬੋਸ਼ੀਆ ਚੈਂਪੀਅਨਸ਼ਿਪ ਖੇਡਾਂ ਆਉਣ ਵਾਲੀ 15 ਅਤੇ 16 ਮਾਰਚ 2019 ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ ਕਰਵਾਈਆਂ ਜਾਣਗੀਆਂ। ਇਸ ਨੈਸ਼ਨਲ ਪੈਰਾ ਬੋਸ਼ੀਆਂ ਚੈਂਪੀਅਨਸ਼ਿਪ ਦਾ ਉਦਘਾਟਨ ਖੇਡਾਂ ਦੇ ਮੁੱਖ ਮਹਿਮਾਨ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼ੀ੍ਰ ਵਰਿੰਦਰ ਕੁਮਾਰ, ਵਿਸ਼ੇਸ਼ ਮਹਿਮਾਨ ਅਸ਼ੋਕ ਮਿੱਤਲ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਰਸਿਟੀ, ਡਾ. ਰਾਮੇਸ਼ ਕੰਵਰ ਵਾਈਸ ਚਾਂਸਲਰ ਐੱਲ.ਪੀ.ਯੂ, ਗੁਰਸ਼ਰਨ ਸਿੰਘ ਵਾਈਸ ਪ੍ਰਧਾਨ ਪੈਰਾ ਓਲੰਪਿਕ ਕਮੇਟੀ ਆਫ ਇੰਡੀਆ, ਮਨਜੀਤ ਸਿੰਘ ਰਾÂੈ ਮੈਂਬਰ ਆਫ ਮਨਿਉਰਟੀ ਕਮਿਸ਼ਨ ਆਫ ਇੰਡੀਆ, ਸੰਨੀ ਢਿੱਲੋਂ ਨਿਊ ਟ੍ਰਾਂਸਪੋਰਟ ਵਾਲੇ 16 ਮਾਰਚ ਨੂੰ ਸਵੇਰੇ 10 ਵਜੇ ਕਰਨਗੇ। ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਬੋਸ਼ੀਆ ਇੰਡੀਆ ਦੇ ਜਨਰਲ ਸਕੱਤਰ ਸ਼ਮਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 15 ਮਾਰਚ ਨੂੰ ਖਿਡਾਰੀਆਂ ਦਾ ਵਰਗੀਕਰਨ ਕੀਤਾ ਜਾਵੇਗਾ ਅਤੇ ਭਲਕੇ 16 ਮਾਰਚ ਨੂੰ ਮੁਕਾਬਲੇ ਕਰਵਾਏ ਜਾਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਉਨ੍ਹਾਂ ਦੇ ਵਾਰਸਾਂ ਦੇ ਰਹਿਣ-ਸਹਿਣ, ਖਾਣ-ਪੀਣ ਦੇ ਪੁਖਤਾ ਪ੍ਰਬੰਧ ਐਸੋਸੀਏਸ਼ਨ ਵੱਲੋਂ ਕੀਤੇ ਜਾ ਚੁੱਕੇ ਹਨ। ਇਸ ਮੀਟਿੰਗ ਦੌਰਾਨ ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇ ਅਹੁਦੇਦਾਰ ਜਸਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ, ਸ਼ਮਿੰਦਰ ਸਿੰਘ ਢਿੱਲੋਂ, ਟਫੀ ਬਰਾੜ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਧਾਲੀਵਾਲ ਪ੍ਰਧਾਨ ਹਰਿਆਣਾ, ਡਾ. ਰਮਨਦੀਪ ਸਿੰਘ, ਪ੍ਰਮੋਦ ਧੀਰ ਜੈਤੋ, ਮਨਪ੍ਰੀਤ ਸਿੰਘ ਸੇਖੋਂ, ਗੁਰਜੀਤ ਸਿੰਘ, ਰੀਸ਼ੂ ਗਰਗ ਸੀ.ਏ, ਗੁਰਪ੍ਰੀਤ ਸਿੰਘ, ਖੁਸ਼ਦੀਪ ਕੌਰ ਬਰਾੜ, ਜਸ਼ਇੰਦਰ ਢਿੱਲੋਂ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਪ੍ਰਧਾਨ ਰਾਜਸਥਾਨ, ਜਾਵੇਦ ਪ੍ਰਧਾਨ ਜੰਮੂ ਕਸ਼ਮੀਰ, ਯਾਦਵਿੰਦਰ ਕੌਰ, ਦਿਲਪ੍ਰੀਤ ਕੌਰ ਆਦਿ ਹਾਜ਼ਰ ਸਨ।ਕੈਪਸ਼ਨ:   ਪੈਰਾ ਬੋਸ਼ੀਆ ਸਪੋਰਟਸ ਵੈਲਫੇਅਰ ਸੋਸਾਇਟੀ ਇੰਡੀਆ ਦੇਅਹੁਦੇਦਾਰ ਮੀਟਿੰਗ ਦੌਰਾਨ ਫੋਟੋ ਤੇ ਵੇਰਵਾ :- ਗੁਰਬਾਜ ਗਿੱਲ ਬਠਿੰਡਾ

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-