Monday, August 19, 2019
FOLLOW US ON

Article

ਦੇਸ਼ਾਂ ਦੇ ਸਿਆਸਤਦਾਨਾ ਦੀਆਂ ਖ਼ਤਰਨਾਕ ਕੂਟਨੀਤੀਆਂ ਹਨ।

March 14, 2019 11:03 PM

ਦੇਸ਼ਾਂ   ਦੇ   ਸਿਆਸਤਦਾਨਾ   ਦੀਆਂ   ਖ਼ਤਰਨਾਕ   ਕੂਟਨੀਤੀਆਂ   ਹਨ।

ਆਪੋ ਆਪਣੇ ਰਾਜ ਭਾਗ ਬਣਾਈ ਰੱਖਣ ਲਈ ਉਹ ਸਰਹੱਦਾਂ ਤੇਤਣਾਅ ਪੈਦਾ ਕਰਕੇ ਰੱਖਦੇ ਹਨ। 1999 ਵਿਚ ਵੀ ਲੋਕ ਸਭਾ ਦੀਆਂਚੋਣਾਂ ਕਰਕੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ  ਵਿਚ  ਸਰਕਾਰਹੋਣ ਕਰਕੇ ਕਾਰਗਿਲ ਦੀ ਲੜਾਈ ਹੋਈ। ਇਸ ਵਾਰ ਪੁਲਵਾਮਾਂਦੀ ਦਹਿਸ਼ਤਗਰਦੀ ਦੀ ਘਟਨਾ ਕਰਕੇ ਭਾਰਤ ਦੇ 45 ਜਵਾਨ ਸ਼ਹੀਦਹੋ ਗਏ। ਅਜੇ ਹੋਰ ਘਟਨਾਵਾਂ ਲਗਾਤਾਰ ਹੋਈ ਜਾ ਰਹੀਆਂ ਹਨ।ਸਾਰੇ ਦੇਸ਼ ਵਾਸੀਆਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੇਦੇਸ਼ ਨਾਲ ਖੜ੍ਹੇ ਹੋਣ ਦੇ ਐਲਾਨ ਕੀਤੇ ਹਨ, ਜੋ ਕਿ ਜਾਇਜ਼ ਵੀਹਨ। ਜੇਕਰ ਦੇਸ਼ ਦੀ ਅਣਖ਼ ਨੂੰ ਕੋਈ ਵੰਗਾਰੇਗਾ ਤਾਂ ਹਰ ਭਾਰਤੀ ਦਾਫਰਜ ਬਣਦਾ ਹੈ ਕਿ ਉਹ ਦੇਸ਼ ਭਗਤੀ ਦਾ ਸਬੂਤ ਦਿੰਦਿਆਂ ਹਰ ਤਰ੍ਹਾਂ ਦੀਮਦਦ   ਲਈ   ਤਿਆਰ   ਰਹੇ।   ਇਸ   ਤੋਂ   ਪਹਿਲਾਂ   ਵੀਚਿੱਟੀਸਿੰਘਪੋਰਾ ਵਿਚ 35 ਸਿੱਖ ਸ਼ਹੀਦ ਕੀਤੇ ਗਏ ਸਨ।ਉਦੋਂ ਕੇਂਦਰ ਸਰਕਾਰ ਨੇ ਸਿਵਲੀਅਨ ਨਾਗਰਿਕਾਂ ਦੇ ਸ਼ਹੀਦ ਹੋਣਤੇ   ਪਾਕਿਸਤਾਨ   ਨੂੰ   ਦੋਸ਼   ਨਹੀਂ   ਦਿੱਤਾ।   ਮੁੰਬਈ,   ਸ੍ਰੀ   ਨਗਰਵਿਧਾਨ ਸਭਾ ਅਤੇ ਦਿੱਲੀ ਵਿਚ ਸੰਸਦ ਭਵਨ ਤੇ ਹੋਏ ਹਮਲੇ ਤੇਪਾਕਿਸਤਾਨ   ਨੂੰ   ਦਹਿਸ਼ਤਗਰਦਾਂ   ਦੀ   ਮਦਦ   ਕਰਨ   ਲਈ   ਦੋਸ਼ੀ   ਤਾਂਠਹਿਰਾਇਆ   ਗਿਆ   ਪ੍ਰੰਤੂ   ਸਰਜੀਕਲ   ਸਟਰਾਈਕ   ਨਹੀਂਕੀਤੀ।   ਹੁਣ   ਕਿਉਂਕਿ   ਲੋਕ   ਸਭਾ   ਦੀਆਂ   ਚੋਣਾਂ   ਅਪ੍ਰੈਲ-ਮਈ2019 ਵਿਚ ਹਨ, ਇਸ ਲਈ ਸਰਜੀਕਲ ਸਟਰਾਈਕ ਕਰਕੇ ਵੋਟਾਂਵਟੋਰਨ ਦੀ ਸਿਆਸਤ ਕੀਤੀ ਗਈ ਹੈ। ਭਾਵੇਂ ਪਾਕਿਸਤਾਨ ਨੇ ਵੀਸਰਜੀਕਲ ਸਟਰਾਈਕ ਕੀਤੀ ਹੈ ਅਤੇ ਸਾਡਾ ਇਕ ਜਹਾਜ ਡੇਗਲਿਆ   ਹੈ,   ਜਿਸਦਾ   ਪਾਇਲਟ   ਵਿੰਗ   ਕਮਾਂਡਰ   ਅਭਿਨੰਦਨ   ਵਰਥਮਾਨਗ੍ਰਿਫਤਾਰ   ਵੀ   ਕਰ   ਲਿਆ   ਸੀ।   ਜਨੇਵਾ   ਸਮਝੌਤੇ   ਅਨੁਸਾਰਪਾਕਿਸਤਾਨ ਵੱਲੋਂ ਸ਼ਾਂਤੀ ਦਾ ਸੁਨੇਹਾ ਦੇਣ ਦਾ ਬਹਾਨਾ ਬਣਾਕੇਅਭਿਨੰਦਨ ਨੂੰ ਭਾਰਤ ਨੂੰ ਵਾਪਸ ਕਰ ਦਿੱਤਾ ਗਿਆ ਹੈ। ਪ੍ਰੰਤੂ ਅਭਿਨੰਦਨਦੇ  ਭਾਰਤ   ਵਾਪਸ  ਆਉਣ   ਤੇ  ਭਾਰਤੀ  ਨਾਗਰਿਕਾਂ   ਖਾਸ  ਤੌਰ  ਤੇਪੰਜਾਬੀਆਂ ਨੇ ਭਾਵਨਾਵਾਂ ਵਿਚ ਵਹਿੰਦਿਆਂ ਸਰਹੱਦ ਤੇ ਜਾ ਕੇਭੰਗੜੇ   ਪਾਉਣੇ  ਸ਼ੁਰੂ  ਕਰ  ਦਿੱਤੇ।  ਉਸਦੇ  ਸਵਾਗਤ  ਲਈ  ਉਹਪੱਬਾਂ ਭਾਰ ਹੋ ਗਏ।   ਭਲੇਮਾਣਸੋ  ਇਹ ਤਾਂ ਸੋਚੋ ਕਿ 45  ਜਵਾਨ੩
ਅਸੀਂ   ਸ਼ਹੀਦ   ਕਰਵਾ   ਚੁੱਕੇ   ਹਾਂ   ਅਜੇ   ਵੀ   ਸਰਹੱਦ   ਤੇਪਾਕਿਸਤਾਨ ਵੱਲੋਂ ਗੋਲਾਬਾਰੀ ਕੀਤੀ ਜਾ ਰਹੀ ਹੈ। 10 ਜਵਾਨਹੋਰ ਸ਼ਹੀਦ ਹੋ ਚੁੱਕੇ ਹਨ। ਹਰ ਰੋਜ਼ ਅਜਿਹੀਆਂ ਘਟਨਾਵਾਂ ਹੋਚੁੱਕੀਆਂ   ਹਨ।   ਅਸੀਂ   ਕਿਸ   ਗੱਲ   ਦੀ   ਖ਼ੁਸ਼ੀ   ਮਨਾ   ਰਹੇ   ਹਾਂ।ਸੰਜੀਦਗੀ   ਤੋਂ   ਕੰਮ   ਲੈਣਾ   ਚਾਹੀਦਾ।   ਦੇਸ਼   ਦੀ   ਇੱਜ਼ਤ   ਦਾਸਵਾਲ   ਹੈ।   ਸ਼ੋਸ਼ਲ   ਮੀਡੀਆ   ਤੇ   ਸਿਧਾਂਤਕ   ਲੜਾਈ   ਨਹੀਂ   ਲੜੀਜਾਂਦੀ। ਇਹ ਠੀਕ ਹੈ ਕਿ ਇਮਰਾਨ ਖ਼ਾਂ ਦਾ ਵਤੀਰਾ ਸਦਭਾਵਨਾ ਵਾਲਾਹੈ   ਪ੍ਰੰਤੂ   ਪਾਕਿਸਤਾਨ   ਦੀ   ਫ਼ੌਜ   ਤਾਂ   ਲਗਾਤਾਰ   ਆਪਣੀਆਂਦਹਿਸ਼ਤਗਰਦੀ ਵਾਲੀਆਂ ਕਾਰਵਾਈਆਂ ਤੋਂ ਪ੍ਰਹੇਜ ਨਹੀਂ ਕਰਰਹੀ। ਇਹ ਠੀਕ ਹੈ ਕਿ ਜੰਗ ਕਿਸੇ ਸਮੱਸਿਆ ਦਾ ਹਲ ਨਹੀਂ।ਜੰਗ ਵਿਚ ਤਬਾਹੀ ਕਰਵਾਉਣ ਤੋਂ ਬਾਅਦ ਵੀ ਗੱਲਬਾਤ ਰਾਹੀਂਹੀ ਸਮਝੌਤਾ ਕਰਨਾ ਪੈਂਦਾ ਹੈ। ਇਹ ਲੋਕ ਜਿਹੜੇ ਸ਼ੋਸ਼ਲ ਮੀਡੀਆਤੇ ਟਾਹਰਾਂ ਮਾਰਦੇ ਹਨ ਅਤੇ ਭੰਗੜੇ ਪਾ ਕੇ ਦੇਸ਼ ਭਗਤੀ ਦਾ ਸਬੂਤਦੇਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਸਰਹੱਦਾਂ ਤੇ ਹੋਣ ਵਾਲੇਜਾਨੀ ਅਤੇ ਮਾਲੀ ਤਬਾਹੀ ਦੀ ਜਾਣਕਾਰੀ ਹੋਣੀ ਚਾਹੀਦੀ ਹੈ।ਉਨ੍ਹਾਂ ਮਾਵਾਂ, ਪਤਨੀਆਂ, ਭੈਣਾਂ ਅਤੇ ਹੋਰ ਸੰਬੰਧੀਆਂ ਤੋਂ ਪੁੱਛੋਜਿਨ੍ਹਾਂ ਦੇ ਲਾਡਲੇ ਸ਼ਹੀਦੀਆਂ ਪਾਉਂਦੇ ਹਨ ਤਾਂ ਉਨ੍ਹਾਂ ਤੇ ਕੀਬੀਤਦੀ  ਹੈ।  ਸ਼ੋਸ਼ਲ     ਮੀਡੀਆ   ਤੇ   ਫੋਕੇ   ਫਾਇਰ   ਕਰਕੇ   ਸ਼ਾਹਬਾਵਾਹਵਾ ਖੱਟਣੀ ਅਤੇ ਆਪਣੀ ਪੱਠ ਆਪ ਹੀ ਥਪਥਪਾਉਣੀਚੰਗੀ ਗੱਲ ਨਹੀਂ। ਜ਼ਮੀਨੀ ਹਕੀਕਤਾਂ ਨੂੰ ਸਮਝਣਾ ਚਾਹੀਦਾ ਹੈ।ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਹਨ। ਸਰਹੱਦਾਂ ਤੇ ਜਾ ਕੇਲੜੋ ਫਿਰ ਪਤਾ ਲੱਗੇਗਾ ਕਿ ਜੰਗ ਕਿਤਨੀ ਖ਼ਤਰਨਾਕ ਹੁੰਦੀ ਹੈ।ਇਹ ਤਾਂ ਬੁਰੇ ਗੁਆਂਢੀ ਦੀ ਗੱਲ ਹੋ ਗਈ ਦੁੱਖ ਇਸ ਗੱਲ ਦਾਹੈ ਘਰ ਵਾਲੇ ਦੋਹਾਂ ਦੇਸ਼ਾਂ ਦਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ।ਲਾਈਲੱਗ ਨਹੀਂ ਬਣਨਾ ਚਾਹੀਦਾ। ਪਾਕਿਸਤਾਨ ਹੁਣ ਸੰਸਾਰ ਦੇਦਬਾਓ ਕਰਕੇ ਢਿਲਾ ਪਿਆ ਹੋਇਆ ਹੈ। ਇਸਦਾ ਲਾਭ ਉਠਾਉਣਾਚਾਹੀਦਾ ਹੈ। ਦੋਹਾਂ ਦੇਸ਼ਾਂ ਦੇ ਨਾਗਰਿਕਾਂ ਅਤੇ ਦੇਸ਼ਾਂ ਨੂੰ ਸਦਭਾਵਨਾਦਾ ਫਾਇਦਾ ਹੋਵੇਗਾ

Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-