News

ਵਿਦੇਸ਼ਾਂ ਵਿੱਚ ਹੋ ਰਹੇ ਰੋਸ ਮੁਜਾਹਰਿਆਂ ਵਿੱਚ ਭਾਰਤ ਸਰਕਾਰ ਗੜਬੜ ਕਰਵਾ ਰਹੀ ਹੈ- ਯੁਨਾਈਟਿਡ ਖਾਲਸਾ ਦਲ ਯੂ,ਕੇ

March 14, 2019 11:05 PM

ਵਿਦੇਸ਼ਾਂ ਵਿੱਚ ਹੋ ਰਹੇ ਰੋਸ ਮੁਜਾਹਰਿਆਂ ਵਿੱਚ ਭਾਰਤ ਸਰਕਾਰ ਗੜਬੜ ਕਰਵਾ ਰਹੀ ਹੈ- ਯੁਨਾਈਟਿਡ ਖਾਲਸਾ ਦਲ ਯੂ,ਕੇ
"  ਕਾਊਂਟਰ ਪ੍ਰੋਟੈਸਟ ਭਾਰਤੀ ਹਾਈ ਕਮਿਸ਼ਨਰ ਅਤੇ ਫਿਰਕਾਪ੍ਰਸਤ  ਹਿੰਦੂਤਵੀ ਮੀਡੀਏ ਦੀ ਸਾਂਝ ਭਿਆਲੀ ਨਾਲ ਹੋਏ ਹਨ"
ਲੰਡਨ- ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਤੇ ਲਗਾਤਾਰ ਤਸ਼ੱਦਦ ਦਾ ਦੌਰ ਜਾਰੀ ਹੈ । ਹਿੰਦੂ ਰਾਸ਼ਟਰ ਦੀ ਮੁਦਈ ਹਿੰਦੂਤਵੀ ਲਾਬੀ ਹਰ ਕੋਝੇ ਅਤੇ ਕਮੀਨੇ ਤਰੀਕੇ ਨਾਲ ਘੱਟ ਗਿਣਤੀ ਕੌਮਾਂ ਦੀ ਹੋਂਦ ਮਿਟਾ ਕੇ ਉਹਨਾਂ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਜਜਬ ਕਰਨ ਲਈ ਯਤਨਸ਼ੀਲ ਹੈ ।  ਪੰਜਾਬ ਅਤੇ ਕਸ਼ਮੀਰ ਵਿੱਚ ਸਿੱਖਾਂ ਅਤੁ ਮੁਸਲਮਾਨਾਂ ਤੇ ਜਿੰਨੇ ਜੁਲਮ ਹੋਏ ਅਤੇ ਹੋ ਰਹੇ ਹਨ ਇਹਨਾਂ ਸਾਹਮਣੇ ਹਿਟਲਰ ,ਅਬਦਾਲੀ ਅਤੇ ਮੀਰ ਮੰਨੂ ਦੇ ਜੁਲਮ ਵੀ ਬੌਣੇ ਨਜਰ ਆ ਰਹੇ ਹਨ ।  ਲੰਡਨ ਸਥਿਤ ਭਾਰਤੀ ਦੂਤਾਵਾਸ ਮੂਹਰੇ ਭਾਰਤ ਦੇ ਅਖੌਤੀ ਅਜ਼ਾਦੀ ਦਿਹਾੜੇ 15 ਅਗਸਤ ਅਤੇ ਗਣਤੰਤਰ ਦਿਵਸ 26 ਜਨਵਰੀ  ਅਤੇ ਕਿਸੇ ਭਖਦੇ ਮੁਸਲੇ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਖਿਲਾਫਨੂੰ ਹਰ ਸਾਲ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਅਤੇ ਕਸ਼ਮੀਰ ਦੀ ਅਜਾਦੀ ਲਈ ਸੰਘਰਸ਼ੀਲ ਜਥੇਬੰਦੀਆਂ ਦੇ ਨੁਮਇੰਦਿਆਂ ਵਲੋਂ ਰੋਸ ਮੁਜਾਹਰੇ ਕੀਤੇ ਜਾਂਦੇ ਹਨ । ਸਿੱਖਾਂ ਵਲੋਂ ਮੁਜਾਹਰਿਆਂ ਦੀ ਸ਼ੁਰੂਆਤ ਸਿੱਖ ਤਵਾਰੀਖ ਵਿੱਚ ਜੂਨ 1984 ਨੂੰ ਵਾਪਰੇ ਤੀਜੇ ਖੁਨੀ ਘੱਲੂਘਾਰੇ ਤੋਂ ਬਾਅਦ ਅਰੰਭ ਹੋਈ ਸੀ ਜੋ ਕਿ ਨਿਰੰਤਰ ਜਾਰੀ ਹੈ ।ਜਿਸ ਦੀ ਭਾਰਤ ਸਰਕਾਰ ਅਤੇ ਲੰਡਨ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਭਾਰੀ ਤਕਲੀਫ ਹੁੰਦੀ ਰਹੀ ਹੈ ।ਇਹਨਾਂ ਵਲੋਂ ਆਨੇ ਬਹਾਨੇ ਰੋਸ ਮੁਜਾਹਰਿਆਂ ਨੂੰ ਤਾਰਪੀਡੋ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ । ਆਪਣੇ ਏਜੰਟਾਂ ਰਾਹੀਂ ਇਹਨਾਂ ਵਲੋਂ ਅਫਵਾਹਾਂ ਵੀ ਫੈਲਾਈਆਂ ਜਾਂਦੀਆਂ ਰਹੀਆਂ ਕਿ ਇਹਨਾਂ ਮੁਜਾਹਰਿਆਂ ਦਾ ਕੋਈ ਲਾਭ ਨਹੀਂ ਹੈ , ਇਹਨਾਂ ਮੁਜਾਹਰਿਆਂ ਦਾ ਪ੍ਰਬੰਧ ਕਰਨ ਵਾਲਿਆਂ ਵਿੱਚੋਂ ਕੁੱਝ ਵਿਆਕਤੀਆਂ  ਦੇ ਭਾਰਤੀ ਦੂਤਾਵਾਸ ਨਾਲ ਸਬੰਧ ਹਨ ਵਗੈਰਾ ਵਗੈਰਾ । ਪਰ ਭਾਰਤ ਸਰਕਾਰ ਦੀਆਂ ਇਹਨਾਂ ਕੁਚਾਲਾਂ ਨੂੰ ਰੱਦ ਕਰਦਿਆਂ ਸਿੱਖ ਜਥੇਬੰਦੀਆਂ ਵਲੋਂ ਮੁਜਾਹਰਿਆਂ ਦੀ ਲੜੀ ਕਾਇਮ ਰੱਖੀ ਗਈ ਭਾਵੇਂ ਕਿ ਇਹਨਾਂ ਵਿੱਚ ਸ਼ਮੂਲੀਅਤ ਕਰਨ ਵਾਲਿਆਂ ਦੀ ਗਿਣਤੀ ਵਿੱਚ ਉਤਰਾਅ ਚੜਾਅ ਆਉਂਦੇ ਰਹੇ । ਬੀਤੇ ਸਾਲ 26 ਜਨਵਰੀ , ਸਿੱਖਸ ਫਾਰ ਜਸਟਿਸ ਵਲੋਂ ਅਯੋਜਿਤ ਰੈਫਰੰਡਮ 2020 ਸਬੰਧੀ ਕੀਤੇ ਗਏ ਵਿਸ਼ਾਮ ਸਮਾਗਮ ਅਤੇ ਹਾਲ ਹੀ ਦੌਰਾਨ ਭਾਰਤੀ  ਅਦਾਲਤ ਵਲੋਂ ਤਿੰਨ ਸਿੱਖਾਂ ਨੂੰ ਲਿਟਰੇਚਰ ਰੱਖਣ ਦੇ ਦੋਸ਼ ਵਿੱਚ ਸੁਣਾਈ ਗਈ ਉਮਰ ਕੈਦ ਦੇ ਫੈਂਸਲੇ ਖਿਲਾਫ ਰੋਸ ਮੁਜਾਹਰੇ ਕੀਤੇ ਗਏ ਤਾਂ ਪਹਿਲਾਂ ਤੋਂ ਤਿਆਰ ਕੀਤੀ ਸਕੀਮ ਅਧੀਨ ਭਾਰਤ ਦੇ ਤਿਰੰਗੇ ਝੰਡੇ ਲੈ ਕੇ ਮੋਦੀ ਭਗਤ  ਜਿਹਨਾਂ ਵਿੱਚ ਬਜੁਰਗ ਵਿਆਕਤੀ , ਬਜੁਰਗ ਬੀਬੀਆਂ ਅਤੇ ਬੱਚੇ ਸ਼ਾਮਲਹੰਦੇ ਹਨ  ਭਾਰਤ ਪੱਖੀ ਨਾਹਰੇ ਲਗਾਉਂਦੇ ਹੋਏ ਰੋਸ ਮੁਜਾਹਰੇ ਦਾ ਵਿਰੋਧ ਕਰਨ ਲੱਗ ਪੈਂਦੇ ਹਨ । ਇਸੇ ਦੌਰਾਨ ਉਹਨਾਂ ਦੀ ਕਾਫੀ ਖਿੱਚ ਧੂਹ ਹੁੰਦੀ ਹੈ  ਅਤੇ ਆਖਰ ਉਹਨਾਂ ਵਿੱਚੋਂ ਬਹੁਤਿਆਂ ਦੇ ਹੱਥਾਂ ਵਿੱਚ ਫੜੇ ਹੋਏ ਤਿੰਰੰਗੇ ਖੋਹ ਕੇ ਪਾੜ ਅਤੇ ਸਾੜ ਦਿੱਤੇ ਜਾਂਦੇ ਹਨ ਅਤੇ ਉਹਨਾਂ ਨੂੰ ਖਦੇੜ ਦਿੱਤਾ ਜਾਂਦਾ ਰਿਹਾ ਹੈ  ।ਰੋਸ ਮੁਜਾਹਰੇ ਮਿਥੇ ਹੋਏ ਟਾਈਮ ੱਤਕ ਪੂਰੀ ਜੋਸ਼ੋ ਖਰੋਸ਼ ਨਾਲ ਜਾਰੀ ਰਹਿੰਦੇ ਹਨ ।ਯੂਨਾਈਟਿਡ ਖਾਲਸਾ ਦਲ ਯੂ,,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ  ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਸੁਖਵਿੰਦਰ ਸਿੰਘ  ਖਾਲਸਾ ਨੇ ਭਾਰਤ ਸਰਕਾਰ ਅਤੇ ਲੰਡਨ ਸਥਿਤ ਉਸਦੇ ਹਾਈ ਕਮਿਸ਼ਨਰ ਨੂੰ ਮੁਖਾਤਿਬ ਹੁੰਦੇ ਆਖਿਆ ਕਿ ਸਾਨੂੰ ਕੌਮੀ ਅਜਾਦੀ ਦੀ ਅਵਾਜ ਬੁਲੰਦ ਕਰਨ ਤੋਂ ਕੋਈ ਨਹੀਂ ਰੋਕ ਸਕਦਾ । ਜੇ ਤੁਸੀਂ ਇਸੇ ਰਸਤੇ ਚੱਲਣਾ ਹੈ ਤਾਂ ਅਸੀਂ ਵੀ ਪੂਰੀ ਤਿਆਰੀ ਨਾਲ ਆਇਆ ਕਰਾਂਗੇ ,ਤੁਹਾਡੀ ਕੋਈ ਚਾਲ ਸਾਡੇ ਰਾਹ ਵਿੱਚ ਰੋੜਾ ਨਹੀਂ ਅਟਕਾ ਸਕਦੀ ।ਸਾਡਾ ( ਸਿੱਖ ਕੌਮ ਦਾ ) ਨਿਸ਼ਾਨਾ ਕੇਵਲ ਖਾਲਿਸਤਾਨ ਹੈ ਜਿਸ ਵਾਸਤੇ ਆਖਰੀ ਸਾਹ ਤੱਕ ਯਤਨ ਜਾਰੀ ਰੱਖਾਗੇ । ਜਿਕਰਯੋਗ ਕਿ ਅਜਿਹਾ ਪਹਿਲੀ ਵਾਰ ਵਾਪਰਿਆ ਹੈ ਕਿ ਰੋਸ ਮੁਜਾਹਰੇ ਦੇ ਖਿਲਾਫ ਰੋਸ ਮੁਜਾਹਰਾ ਕਰਵਾਉਣ ਦੀ ਕਿਸੇ ਨੇ ਚਾਲ ਚੱਲੀ ਹੋਵੇ ,ਕਿਉਂ ਕਿ ਇੰਗਲੈਂਡ ਵਿੱਚ ਹਰ ਵਿਆਕਤੀ ਨੂੰ ਆਪਣੀ ਗੱਲ ਕਰਨ ਅਤੇ ਕਿਸੇ ਵਧੀਕੀ ਜਾਂ ਜੁਲਮ ਖਿਲਾਫ ਅਵਾਜ ਉਠਾਉਣ ਦਾ ਹੱਕ ਹੈ । ਪਰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਆਪਣੇ ਪੁਰਖਿਆਂ ਦੀ ਚਾਣਕੀਆ ਨੀਤੀ ਤੇ ਚਲਦਿਆਂ ਬਜੁਰਗਾਂ ਬੰਦਿਆਂ ਅਤੇ ਬੀਬੀਆਂ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਨੂੰ ਅੱਗੇ ਕਰਕੇ ਇਹਨਾਂ ਰੋਸ ਮੁਜਾਹਰੇ ਦਾ ਦੋ ਵਾਰ ਵਿਰੋਧ ਕਰਵਾਇਆ ਹੈ । ਜਿਕਰਯੋਗ ਹੈ ਕਿ ਇਹ ਮੋਦੀ ਭਗਤ ਹਰ ਵਾਰ ਭਾਰਤੀ ਅੰਬੈਸੀ ਵਿੱਚੋਂ ਹੀ ਨਿੱਕਲਦੇ ਅਤੇ ਵਾਪਸ ਵੜਦੇ ਦੇਖੇ ਗਏ ਹਨ ।  ਭਾਰਤ ਦਾ ਫਿਰਕਾਪ੍ਰਸਤ ਹਿੰਦੂਤਵੀ ਮੀਡੀਆ ਇਹਨਾਂ ਦੇ ਪੱਖ ਵਿੱਚ ਭੁਗਤ ਕੇ ਅਜਾਦੀ ਪਸੰਦ ਸਿੱਖਾਂ ਅਤੇ ਕਸ਼ਮੀਰੀਆਂ ਦਾ ਅਕਸ ਖਰਾਬ ਕਰਨ ਦਾ  ਕੋਝਾ ਯਤਨ ਕਰਦਾ ਹੈ ।

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-