Tuesday, March 19, 2019
FOLLOW US ON

News

ਜਲੰਧਰ ਦਾ ਆਰ ਜੇ ਗੈਰੀ ਫਿਲਮਾਂ 'ਚ ਕਰਵਾਏਗਾ ਬੱਲੇ-ਬੱਲੇ

March 15, 2019 08:17 PM

ਜਲੰਧਰ ਦਾ ਆਰ ਜੇ ਗੈਰੀ ਫਿਲਮਾਂ 'ਚ ਕਰਵਾਏਗਾ ਬੱਲੇ-ਬੱਲੇ
ਮਨੁੱਖੀ ਜ਼ਿੰਦਗੀ ਨਾਲ ਜੁੜੇ ਕੁਝ ਲੋਕ ਨਾਮ ਬਣਾਉਣ ਤੇ ਰੁਤਬਾ ਹਾਸਿਲ ਕਰਨ ਲਈ ਕਿਸੇ ਵੀ ਖੇਤਰ 'ਚ ਪੂਰੀ ਤਿਆਰੀ ਨਾਲ ਪ੍ਰਵੇਸ਼ ਕਰਦੇ ਹਨ। ਕਲਾ ਦਾ ਖੇਤਰ ਚਾਹੇ ਕੋਈ ਵੀ ਹੋਵੇ, ਉਸ 'ਚ ਪੈਰ ਜਮਾਉਣ ਲਈ ਬੜਾ ਲੰਮਾ ਸੰਘਰਸ਼ ਕਰਨਾ ਪੈਂਦੈ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਥੋੜੇ ਸਮੇਂ 'ਚ ਹੀ ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਸਦਕਾ ਆਪਣੀ ਮੰਜ਼ਿਲ ਦੀਆਂ ਸਿਖ਼ਰਾਂ ਨੂੰ ਛੂਹਦੇ ਹਨ। ਸੋ ਅਜਿਹੀ ਹੀ ਇਕ ਸ਼ਖ਼ਸੀਅਤ ਹੈ ਗੌਰਵ ਮੈਣੀ ਉਰਫ ਗੈਰੀ। 
ਜਲੰਧਰ 'ਚ ਜਨਮੇ ਗੈਰੀ ਦੇ ਪਿਤਾ ਸ੍ਰੀ ਰਵਿੰਦਰ ਕੁਮਾਰ ਤੇ ਬਿਜਲੀ ਵਿਭਾਗ 'ਚ ਨੌਕਰੀ ਕਰਦੇ ਮਾਤਾ ਸ੍ਰੀਮਤੀ ਗੀਤਾ ਨੇ ਵੀ ਆਪਣੇ ਪੁੱਤ ਨੂੰ ਰੱਜਵਾਂ ਪਿਆਰ ਤੇ ਸੰਪੂਰਨ ਸਹਿਯੋਗ ਦਿੱਤਾ। ਗੈਰੀ ਨੇ ਵੀ ਆਪਣੇ ਮਾਪਿਆਂ ਦੀ ਕਦਰ ਦਾ ਮੱਲ ਪਾਇਆ ਤੇ ਇਕ ਸਥਾਪਿਤ ਮੰਚ ਸੰਚਾਲਕ, ਆਰ ਜੇ ਵਜੋਂ ਪਛਾਣ ਬਣਾਉਂਦਿਆਂ ਹੁਣ ਅਦਾਕਾਰੀ 'ਚ ਆਪਣਾ ਪਲੇਠਾ ਕਦਮ ਰੱਖ ਰਿਹੈ। ਗੈਰੀ ਨੇ ਦੱਸਿਆ ਕਿ ਸਕੂਲ ਟਾਈਮ ਤੋਂ ਹੀ ਸਟੇਜਾਂ ਸੰਭਾਲਦਿਆਂ ਉਸ ਨੇ ਆਪਣਾ ਐਂਕਰਿੰਗ ਦਾ ਸਫ਼ਰ ਸ਼ੁਰੂ ਕੀਤਾ ਸੀ। ਉਸ ਨੇ ਹੋਰ ਦੱਸਿਆ ਕਿ 2010 'ਚ ਲੁਧਿਆਣਾ 'ਚ ਹੋਏ ਲਾਈਵ ਈਵੈਂਟ 'ਚ ਪ੍ਰੋਫੈਸ਼ਲਨਲ ਮੰਚ ਸੰਚਾਲਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਦੋਂ ਉਸ ਨੂੰ 200 ਰੁਪਏ ਸਨਮਾਨ ਵਜੋਂ ਮਿਲੇ ਸਨ, ਜੋ ਉਸ ਲਈ ਇਕ ਯਾਦਗਾਰੀ ਪਲ ਹੈ। ਉਦੋਂ ਉਸ ਦੇ ਹੌਸਲੇ ਹੋਰ ਬੁਲੰਦ ਹੋਏ ਤੇ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਪਣੀ ਮਿਹਨਤ ਲਗਾਤਾਰ ਬਰਕਰਾਰ ਰੱਖੀ। 
ਉਸ ਨੇ ਦੱਸਿਆ ਕਿ ਉਹ ਸਮੇਂ ਨੂੰ ਕਦੇ ਅੰਞਾਈਂ ਨਹੀਂ ਗੁਆਉਂਦਾ ਤੇ ਹਰ ਪਲ ਕੁਝ ਨਾ ਕੁਝ ਸਿੱਖਣ ਦੀ ਤਾਂਘ 'ਚ ਰਹਿੰਦਾ। ਅੱਜ-ਕੱਲ ਉਹ 94.3 ਮਾਈ ਐੱਫਐੱਮ 'ਤੇ 'ਹੈਪੀ ਈਵਨਿੰਗ ਸ਼ੋਅ' ਬਤੌਰ ਰੇਡੀਓ ਜੌਕੀ 'ਆਰ ਜੇ ਗੈਰੀ' ਦੇ ਨਾਂ ਤੋਂ ਚਲਾ ਰਿਹਾ ਹੈ। ਇਸ ਸ਼ੋਅ ਨੂੰ ਸਰੋਤਿਆਂ ਵੱਲੋਂ ਮਣਾਂਮੂੰਹੀ ਪਿਆਰ ਵੀ ਮਿਲ ਰਿਹੈ। ਸਰੋਤਿਆਂ ਨੂੰ ਆਪਣੀ ਆਵਾਜ਼ ਨਾਲ ਨਿੱਘ ਦੇਣਾ ਗੈਰੀ ਦੀ ਖ਼ੂਬੀ ਹੈ। ਉਹ ਤਕਰੀਬਨ ਹਰ ਪੰਜਾਬੀ ਸਟਾਰ ਨਾਲ ਆਪਣੀ ਸਟੇਜ ਸਾਂਝੀ ਕਰ ਚੁੱਕਿਐ। 
ਵਰਿਆਂ ਦੀ ਮਿਹਨਤ ਮਗਰੋਂ ਹੁਣ ਗੈਰੀ ਬਤੌਰ ਅਦਾਕਾਰ ਪਾਲੀਵੁੱਡ 'ਚ ਆਪਣਾ ਪਲੇਠਾ ਕਦਮ ਰੱਖ ਰਿਹਾ ਹੈ। ਉਸ ਨੇ ਦੱਸਿਆ ਕਿ ਯੂ-ਟਿਊਬ 'ਤੇ ਉਸ ਨੇ ਗੌਰਵ ਮੈਣੀ ਦੇ ਨਾਂ ਨਾਲ ਇਕ ਵੀਡੀਓ ਪਾਈ ਹੋਈ ਸੀ, ਜਿਸ 'ਚ ਉਸ ਨੇ ਇਕ ਪੱਤਰਕਾਰ ਦੀ ਭੂਮਿਕਾ ਨਿਭਾਈ ਸੀ। ਉਸ ਦੇ ਇਕ ਦੋਸਤ ਨੇ ਇਹ ਵੀਡੀਓ ਕਪਿਲ ਬੱਤਰਾ ਨੂੰ ਦਿਖਾਈ। ਉਨਾਂ ਨੂੰ ਉਸ ਦਾ ਇਹ ਰੋਲ ਵਧੀਆ ਲੱਗਾ ਤਾਂ ਉਨਾਂ ਆਪਣੀ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਨਵੀਂ ਫਿਲਮ 'ਗੈਂਗਸਟਰ ਵਰਸਿਜ਼ ਸਟੇਟ' ਵਿਚ ਉਸ ਨੂੰ ਕੰਮ ਕਰਨ ਦਾ ਮੌਕਾ ਦਿੱਤਾ। ਉਹ ਸੋਚਦਾ ਹੈ ਕਿ ਆਪਣੀ ਸੋਚ ਨੂੰ ਸਕਾਰਾਤਮਕ ਰੱਖ ਕੇ ਹੀ ਜ਼ਿੰਦਗੀ 'ਚ ਅੱਗੇ ਵਧਿਆ ਜਾ ਸਕਦਾ। ਗੈਰੀ ਦਾ ਸੁਪਨਾ ਬਤੌਰ ਅਦਾਕਾਰ ਪਾਲੀਵੁੱਡ 'ਚ ਸਥਾਪਿਤ ਹੋਣ ਦਾ ਹੈ। ਸ਼ਾਲਾ! ਉਸ ਦੇ ਸੁਪਨਿਆਂ ਨੂੰ ਜਲਦੀ ਬੂਰ ਪਵੇ। 
                                                   - ਹਨੀ ਸੋਢੀ 

Have something to say? Post your comment

More News News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ 'ਮੰਜੇ ਬਿਸਤਰੇ 2'-ਸਿੰਮੀ ਚਾਹਲ ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼ ਐੱਸ. ਡੀ. ਕਾਲਜ ਵਿਖੇ ਮਿੰਨੀ ਕਹਾਣੀ ਪ੍ਰਤੀਯੋਗਤਾ ਆਯੋਜਿਤ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ 31 ਮਾਰਚ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾਵੇਗੀ ਸ਼ੋਅ ਮੈਰਾਥਨ-ਵਧੀਕ ਡਿਪਟੀ ਕਮਿਸ਼ਨਰ ਉੱਚ ਗੁਣਵੱਤਾ ਦੀਆਂ ਜਿਣਸਾਂ ਲਈ ਫ਼ਾਜ਼ਿਲਕਾ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਮਿਲਿਆ ਪਹਿਲਾ ਇਨਾਮ BJP’S `MAIN BHI CHOWKIDAR’ CAMPAIGN WON’T FILL STOMACHS OR GIVE JOBS, SAYS CAPT AMARINDER
-
-
-