Tuesday, March 19, 2019
FOLLOW US ON

News

ਸ਼ਾਹਕੋਟ ਪੁਲਿਸ ਨੇ ਤਿੰਨ ਦਿਨਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ, ਇੱਕ ਫਰਾਰ

March 15, 2019 08:26 PM
ਸ਼ਾਹਕੋਟ ਪੁਲਿਸ ਨੇ ਤਿੰਨ ਦਿਨਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਕੀਤਾ ਕਾਬੂ, ਇੱਕ ਫਰਾਰ
ਨਾਕਾਬੰਦੀ ਦੌਰਾਨ ਪੁਲਿਸ ਨੇ ਮੋਟਰਸਾਈਕਲ ਸਮੇਤ ਮੁਲਜ਼ਮ ਕੀਤੇ ਕਾਬੂ
ਬੀਤੀ 12 ਮਾਰਚ ਨੂੰ ਔਰਤ ਪਾਸੋਂ ਪਰਸ ਝਪਟ ਕੇ ਵਾਰਦਾਤ ਨੂੰ ਦਿੱਤਾ ਸੀ ਅੰਜਾਮ
 
ਸ਼ਾਹਕੋਟ/ਮਲਸੀਆਂ, 15 ਮਾਰਚ (ਏ.ਐੱਸ. ਸਚਦੇਵਾ) ਸ੍ਰ. ਨਵਜੋਤ ਸਿੰਘ ਮਾਹਲ, ਐੱਸ.ਐੱਸ.ਪੀ. ਜਲੰਧਰ ਦਿਹਾਤੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ, ਸ੍ਰ. ਰਾਜਵੀਰ ਸਿੰਘ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰ. ਲਖਵੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟਾਂ-ਖੋਹਾ ਕਰਨ ਵਾਲੇ ਦੋ ਲੁਟੇਰਿਆ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਲਖਵੀਰ ਸਿੰਘ ਨੇ ਦੱਸਿਆ ਕਿ ਬੀਤੀ 12 ਮਾਰਚ ਨੂੰ ਸ਼ਾਮ ਕਰੀਬ 7 ਵਜੇ ਦਰਸ਼ਨਾ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਗਲੀ ਨੰਬਰ 6 ਸਿਵਲ ਹਸਪਤਾਲ ਰੋਡ ਸ਼ਾਹਕੋਟ ਪਾਸੋ ਇੱਕ ਲੁਟੇਰਾ ਅਸ਼ੋਕ ਜਨਰਲ ਸਟੋਰ ਨਜ਼ਦੀਕ ਨਿੰਮਾ ਵਾਲਾ ਸਕੂਲ ਇੰਪਲਾਈਜ਼ ਕਲੌਨੀ ਸ਼ਾਹਕੋਟ ਦੇ ਬਾਹਰੋ ਪਰਸ ਝਟਕ ਕੇ ਆਪਣੇ ਦੋ ਹੋਰਨਾਂ ਸਾਥੀਆਂ ਸਮੇਤ ਮੋਟਰਸਾਈਕਲ ’ਤੇ ਫਰਾਰ ਹੋ ਗਿਆ ਸੀ। ਉਨਾਂ ਦੱਸਿਆ ਕਿ ਪਰਸ ਵਿੱਚ ਕਰੀਬ ਦੋ ਸੌ ਰੁਪਏ ਦੀ ਨਕਦੀ ਅਤੇ ਇੱਕ ਸੈਮਸੰਗ ਕੰਪਨੀ ਦਾ ਜੇ-2 ਮੋਬਾਇਲ ਫੋਨ ਸੀ। ਉਨਾਂ ਦੱਸਿਆ ਕਿ ਇਸ ਵਾਰਦਾਤ ਸਬੰਧੀ ਪੁਲਿਸ ਵੱਲੋਂ ਮੁਕੱਦਮਾ ਨੰਬਰ 37 ਮਿਤੀ 12-03-19 ਜ਼ੁਰਮ 379-ਬੀ ਆਈ.ਪੀ.ਸੀ. ਥਾਣਾ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਇੰਸਪੈਕਟਰ ਪਵਿੱਤਰ ਸਿੰਘ ਐੱਸ.ਐੱਚ.ਓ. ਥਾਣਾ ਸ਼ਾਹਕੋਟ ਅਤੇ ਏ.ਐੱਸ.ਆਈ. ਬਲਕਾਰ ਸਿੰਘ ਥਾਣਾ ਸ਼ਾਹਕੋਟ ਵੱਲੋਂ ਲੁਟੇਰਿਆ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਕਿ ਪੁਲਿਸ ਟੀਮ ਨੂੰ ਉਸ ਸਮੇਂ ਸਫ਼ਲਤਾ ਹਾਸਲ ਹੋਈ ਜਦ ਸ਼ਾਹਕੋਟ ਪੁਲਿਸ ਨੇ ਨਾਕਾਬੰਦੀ ਦੌਰਾਨ ਕੰਨੀਆ ਕਲਾਂ ਮੋੜ ਪਿੰਡ ਨੰਗਲ ਅੰਬੀਆ (ਸ਼ਾਹਕੋਟ) ਤੋਂ ਮੁਲਜ਼ਮ ਸਿਮਰਜੀਤ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਅਤੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਰਸ਼ਪਾਲ ਸਿੰਘ ਦੋਵੇਂ ਵਾਸੀ ਪਿੰਡ ਬਾਹਮਣੀਆ ਥਾਣਾ ਸ਼ਾਹਕੋਟ ਨੂੰ ਸਮੇਤ ਮੋਟਰਸਾਈਕਲ ਨੰਬਰ ਪੀ.ਬੀ.08-ਡੀ.ਏ.-6768 ਹੀਰੋ ਹਾਂਡਾ ਸਪਲੈਂਡਰ ਸਮੇਤ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਮੁਲਜ਼ਮਾਂ ਪਾਸੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਉਨਾਂ ਮੰਨਿਆ ਕਿ ਉਨਾਂ ਸ਼ਾਹਕੋਟ ਵਿਖੇ ਬੀਤੀ 12 ਮਾਰਚ ਨੂੰ ਸ਼ਾਮ 7 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਤਿੰਨ ਜਾਣੇ ਸਨ। ਉਨਾਂ ਦੱਸਿਆ ਕਿ ਇਨਾਂ ਦਾ ਤੀਜਾ ਸਾਥੀ ਪਵਨ ਲਾਲ ਪੁੱਤਰ ਗੁਰਦਿਆਲ ਵਾਸੀ ਬਾਹਮਣੀਆ ਅਜੇ ਫਰਾਰ ਹੈ, ਜਿਸ ਨੂੰ ਜਲਦੀ ਗਿ੍ਰਫਤਾਰ ਕਰਨ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਪਾਸੋ ਲੁੱਟ-ਖੋਹ ਦੀਆ ਕੀਤੀਆ ਵਾਰਦਾਤਾਂ ਬਾਰੇ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਆਸ ਹੈ।
Have something to say? Post your comment

More News News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ 'ਮੰਜੇ ਬਿਸਤਰੇ 2'-ਸਿੰਮੀ ਚਾਹਲ ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼ ਐੱਸ. ਡੀ. ਕਾਲਜ ਵਿਖੇ ਮਿੰਨੀ ਕਹਾਣੀ ਪ੍ਰਤੀਯੋਗਤਾ ਆਯੋਜਿਤ ਸ਼ਹੀਦ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਫਗਵਾੜਾ ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ 31 ਮਾਰਚ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਜਾਵੇਗੀ ਸ਼ੋਅ ਮੈਰਾਥਨ-ਵਧੀਕ ਡਿਪਟੀ ਕਮਿਸ਼ਨਰ ਉੱਚ ਗੁਣਵੱਤਾ ਦੀਆਂ ਜਿਣਸਾਂ ਲਈ ਫ਼ਾਜ਼ਿਲਕਾ ਦੇ ਤਿੰਨ ਅਗਾਂਹਵਧੂ ਕਿਸਾਨਾਂ ਨੂੰ ਮਿਲਿਆ ਪਹਿਲਾ ਇਨਾਮ BJP’S `MAIN BHI CHOWKIDAR’ CAMPAIGN WON’T FILL STOMACHS OR GIVE JOBS, SAYS CAPT AMARINDER
-
-
-