Thursday, May 23, 2019
FOLLOW US ON

News

ਭੁਪਿੰਦਰ ਸਿੰਘ ਬਾਜਵਾ ਦੇ ਓਲੰਪਿੰਕ ਤਿਆਰੀ ਕਮੇਟੀ ਦੇ ਉੱਪ ਚੇਅਰਮੈਂਨ ਬਣਨ ਤੇ ਵਧਾਈਆਂ

March 15, 2019 08:28 PM

ਭੁਪਿੰਦਰ ਸਿੰਘ ਬਾਜਵਾ ਦੇ ਓਲੰਪਿੰਕ ਤਿਆਰੀ ਕਮੇਟੀ ਦੇ ਉੱਪ ਚੇਅਰਮੈਂਨ ਬਣਨ ਤੇ ਵਧਾਈਆਂ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤੀ ਵੁਸੂ ਐਸੋਸੀਏਸ਼ਨ ਦੇ ਕੌਂਮੀ ਪ੍ਰਧਾਨ ਸ: ਭੁਪਿੰਦਰ ਸਿੰਘ ਬਾਜਵਾ ਨੂੰ ਭਾਰਤੀ ਓਲੰਪਿੰਕ ਤਿਆਰੀ ਕਮੇਟੀ ਦਾ ਉੱਪ ਚੇਅਰਮੈਂਨ ਬਣਾਇਆ ਗਿਆ ਹੈ। ਇਹ ਕਮੇਟੀ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ 2020 ਨੂੰ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੱਖ-ਵੱਖ ਭਾਰਤੀ ਟੀਮਾਂ ਦੀ ਤਿਆਰੀ ਕਰਵਾਏਗੀ। ਸ: ਬਾਜਵਾ ਨੂੰ ਤੈਰਾਕੀ ਟੀਮ ਦੀ ਅਗਵਾਈ ਕਰਨ ਲਈ ਇਹ ਅਹੁਦਾ ਮਿਲਣ Ḕਤੇ ਉਹਨਾਂ ਦੇ ਨਜਦੀਕੀ ਦੋਸਤ ਸ ਤਰਸੇਮ ਸਿੰਘ ਸ਼ੇਰਗਿੱਲ, Aਕਾਂਰ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਸ਼ੇਰਗਿੱਲ ਅਤੇ ਐਨ ਆਰ ਆਈ ਸਭਾ ਬੈਲਜ਼ੀਅਮ ਦੀ ਪੂਰੀ ਟੀਮ ਵੱਲੋਂ ਵਧਾਈਆਂ ਦਿੱਤੀਆਂ ਗਈਆਂ ਹਨ। ਐਨ ਆਰ ਆਈ ਸਭਾ ਦੇ ਆਗੂਆਂ ਵਿਜੇ ਮਲਿਕ, ਸੁਰਜੀਤ ਸਿੰਘ ਕੂਨਰ, ਸੱਜਣ ਸਿੰਘ ਵਿਰਦੀ, ਅਵਤਾਰ ਸਿੰਘ ਛੋਕਰ, ਜਗਦੀæਸ ਸਿੰਘ ਗਰੇਵਾਲ, ਅਮਰਜੀਤ ਸਿੰਘ ਭੋਗਲ, ਹਰਜੀਤ ਸਿੰਘ ਨੰਦੜਾ ਅਤੇ ਪਾਵਰਵੇਟਲਿਫਟਰ ਸ੍ਰੀ ਤੀਰਥ ਰਾਮ ਹੋਰਾਂ ਨੇ ਸ: ਬਾਜਵਾ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਜਿਸ ਤਰਾਂ ਸਰਦਾਰ ਬਾਜਵਾ ਨੇ ਵੁਸੂ ਇੰਡੀਆ ਦੀ ਪ੍ਰਫੁੱਲਤਾ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ ਉਸੇ ਤਰਾਂ ਹੀ ਉਹ ਟੋਕੀਓ ਓਲੰਪਿਕ ਵਿਚ ਭਾਰਤੀ ਟੀਮ ਦੀ ਕਾਰੁਜਗਾਰੀ ਨੂੰ ਇਤਿਹਾਸਿਕ ਬਣਾਉਣ ਅਤੇ ਨਵੇਂ ਕੀਰਤੀਮਾਂਨ ਸਥਾਪਤ ਕਰਨ ਲਈ ਅਪਣੀਆਂ ਸੇਵਾਵਾਂ ਦੇਣਗੇ। 
ਜਿਕਰਯੋਗ ਹੈ ਕਿ ਗੌਡਵਿੰਨ ਗਰੁੱਪ ਨਾਲ ਜਾਣੇ ਜਾਂਦੇ ਬਾਜਵਾ ਭਰਾਵਾਂ ਦਾ ਯੂ ਪੀ, ਗੋਆ, ਉਤਰਾਖੰਡ ਅਤੇ ਪੰਜਾਬ ਵਿੱਚ ਬਹੁਤ ਵੱਡਾ ਕਾਰੋਬਾਰ ਹੈ। 

Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-