News

ਭਾਰਤ -ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਸਤੰਬਰ ਤੱਕ ਚਾਲੂ ਕਰਨ ਲਈ ਸਹਿਮਤ

March 15, 2019 08:29 PM

ਭਾਰਤ -ਪਾਕਿਸਤਾਨ ਕਰਤਾਰਪੁਰ ਸਾਹਿਬ ਕੋਰੀਡੋਰ ਸਤੰਬਰ ਤੱਕ ਚਾਲੂ ਕਰਨ ਲਈ ਸਹਿਮਤ
- ਦੋਵਾਂ ਦੇਸ਼ਾ ਦੇ ਅਧਿਕਾਰੀਆਂ ਵਲੋਂ ਅਟਾਰੀ ਸਰਹੱਦ ਵਿਖੇ ਮੀਟਿੰਗ 
ਅੰਮ੍ਰਿਤਸਰ 14 ਮਾਰਚ, 2019 ਕੁਲਜੀਤ ਸਿੰਘ
ਭਾਰਤ -ਪਾਕਿਸਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਕੋਰੀਡੋਰ ਚਾਲੂ ਕਰਨ ਲਈ ਸਹਿਮਤ ਹੋਏ ਹਨ, ਜੋ ਕਿ ਡੇਰਾ ਬਾਬਾ ਨਾਨਕ ਵਿਖੇ ਬਣਾਇਆ ਜਾਣਾ ਹੈ। ਅੱਜ ਇਸ ਸਬੰਧੀ ਭਾਰਤ ਅਤੇ ਪਾਕਿਸਤਾਨ ਦੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਨੇ ਅਟਾਰੀ ਵਿਖੇ ਕੁੱਝ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਭਾਰਤ ਵਲੋਂ ਜੁਆਇੰਟ ਸੈਕਟਰੀ ਐਸ.ਸੀ.ਐਲ.ਦਾਸ ਅਤੇ ਸ੍ਰੀਮਤੀ ਨੀਧੀ ਖਰੇ ਸਮੇਤ ਉੱਚ ਅਧਿਕਾਰੀ ਹਾਜ਼ਰ ਹੋਏ ਜਦਕਿ ਪਾਕਿਸਤਾਨ ਵਲੋਂ ਡਾ. ਮੁਹੰਮਦ ਫੈਜ਼ਲ ਡਾਇਰੈਕਟਰ ਜਨਰਲ ਸਾਊਥ ਏਸ਼ੀਆ ਅਤੇ ਸਾਰਕ ਦੀ ਅਗਵਾਈ ਹੇਠ ਵਫਦ ਨੇ ਹਿੱਸਾ ਲਿਆ। ਪੰਜਾਬ ਸਰਕਾਰ ਵਲੋਂ ਸੈਕਟਰੀ ਲੋਕ ਨਿਰਮਾਣ ਵਿਭਾਗ ਸ੍ਰੀ ਹੁਸਨ ਲਾਲ ਮੀਟਿੰਗ ਵਿਚ ਹਾਜ਼ਰ ਹੋਏ ਅਤੇ ਉਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਕਤ ਲਾਂਘੇ ਨੂੰ ਛੇਤੀ ਹੀ ਪੂਰਾ ਕਰਨ ਲਈ ਕੇਂਦਰ ਸਰਕਾਰ ਨੂੰ ਹਰ ਤਰਾਂ ਦਾ ਸਹਿਯੋਗ ਦੇਵੇਗੀ ਤਾਂ ਜੋ ਨਾਨਕ ਨਾਮ ਲੇਵਾ ਸੰਗਤ ਗੁਰੂ ਸਾਹਿਬ ਦੇ ਚਰਨਛੋਹ ਪ੍ਰਾਪਤ ਧਰਤੀ ਤੇ ਨਤਮਸਤਕ ਹੋ ਸਕੇ।
ਜੁਆਇੰਟ ਸੈਕਟਰੀ ਐਸ.ਸੀ.ਐਲ.ਦਾਸ ਅਤੇ ਸ੍ਰੀਮਤੀ ਨੀਧੀ ਖਰੇ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਵਰੇ ਸਬੰਧੀ ਯਾਦਗਾਰੀ ਸਮਾਰੋਹ ਲਈ ਭਾਰਤ ਸਰਕਾਰ ਨੇ ਵੱਖ ਵੱਖ ਗਤੀਵਿਧੀਆਂ ਦੀ ਯੋਜਨਾ ਬਣਾਈਆਂ ਹਨ। ਇਨਾਂ ਗਤੀਵਿਧੀਆਂ ਵਿਚੋਂ ਇਕ ਹੈ  ਗ੍ਰਹਿ ਮੰਤਰਾਲੇ ਵਲੋਂ ਕਰਤਾਰਪੁਰ ਸਾਹਿਬ ਕੋਰੀਡੋਰ, ਡੇਰਾ ਬਾਬਾ ਨਾਨਕ, ਪੰਜਾਬ ਵਿਚ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਨਿਰਮਾਣ ਕਰਨਾ। ਇਸ 'ਸਟੇਟ ਆਫ਼ ਦੀ ਆਰਟ' ਬਿਲਡਿੰਗ ਨੂੰ ਬਣਾਉਣ ਦੀ ਜਿੰਮੇਵਾਰੀ ਲੈਂਡਪੋਰਟ ਅਥਾਰਿਟੀ ਆਫ ਇੰਡੀਆ ਨੂੰ ਦਿੱਤੀ ਗਈ ਹੈ ਜੋ ਕਿ ਦੇਸ਼ ਦੇ ਜ਼ਮੀਨੀ ਸਰਹੱਦ 'ਤੇ ਇੰਟੈਗਰੇਟਿਡ ਚੈਕ ਪੋਸਟਾਂ ਨੂੰ ਵਿਕਸਤ ਕਰਨ ਅਤੇ ਚਲਾਉਣ ਲਈ ਕੰਮ ਕਰਦੀ ਹੈ।
ਭਾਰਤ ਸਰਕਾਰ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਲਈ 50 ਏਕੜ ਜ਼ਮੀਨ ਦੀ ਸ਼ਨਾਖਤ ਕੀਤੀ ਹੈ।  ਇਹ ਦੋ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ। ਫੇਜ਼ -1 ਦੀ ਵਰਤੋਂ 15 ਏਕੜ ਤੋਂ ਵੱਧ ਜ਼ਮੀਨ 'ਤੇ ਕੀਤੀ ਜਾਵੇਗੀ। ਜਿਸ ਉਤੇ ਯਾਤਰੀ ਟਰਮਿਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ  ਅਤੇ  ਖੂਬਸੂਰਤ ਲੈਂਡਸਕੇਪਿੰਗ ਦੇ ਨਾਲ ਅਮੀਰ ਭਾਰਤੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਧਾਰ ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਸ ਕੰਪਲੈਕਸ ਦਾ ਡਿਜ਼ਾਇਨ ਪ੍ਰਤੀਕ 'ਖੰਡਾ' ਦੁਆਰਾ ਪ੍ਰੇਰਿਤ ਹੈ ਜੋ ਏਕਤਾ ਅਤੇ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਇਹ ਇਮਾਰਤ ਦਿਵਿਆਂਗ ਅਤੇ ਬਿਰਧ ਵਿਅਕਤੀਆਂ ਦੇ ਆਉਣ ਜਾਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇਗੀ।  ਇਹ ਇਮਾਰਤ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲਗਭਗ 5000 ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ ਜਿਸ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਦੀਆਂ  ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ।    ਇਸ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੋਂ ਇਲਾਵਾ ਹੋਰ ਅਡਵਾਂਸ ਸੁਰੱਖਿਆ ਪ੍ਰਣਾਲੀਆਂ ਦੇ ਨਾਲ ਲੈਸ ਕੀਤਾ ਜਾਵੇਗਾ। ਇਸ ਨੂੰ ਨਵੰਬਰ 2019 ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾਂ ਬਣਾਏ ਜਾਣ ਦੀ ਯੋਜਨਾ ਹੈ।

ਫੇਜ਼ 1 ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ
ਮੁੱਖ ਯਾਤਰੀ ਟਰਮੀਨਲ ਕੰਪਲੈਕਸ ਦਾ ਇਹ ਖੇਤਰ 21,650 ਵਰਗ ਮੀਟਰ ਹੋਵੇਗਾ। ਲਗਭਗ 16,000 ਵਰਗ ਮੀਟਰ ਦੀ ਪੂਰੀ ਤਰ•ਾਂ ਏਅਰ ਕੰਡੀਸ਼ਨਡ ਯਾਤਰੀ ਟਰਮਿਨਲ ਬਿਲਡਿੰਗ ਹੋਵੇਗੀ। ਖੰਡੇ ਦੇ ਥੀਮ 'ਤੇ ਬਣੀ ਇਹ ਇਮਾਰਤ ਪੰਜਾਬ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੇਸ਼ ਕਰੇਗੀ। ਮੁੱਖ ਇਮਾਰਤ ਵਿੱਚ: -
(Àੇ) 2000 ਸ਼ਰਧਾਲੂਆਂ ਦੇ ਬੈਠਣ ਲਈ ਸਥਾਨ।
(ਅ) ਵਿਭਾਗੀ ਲੋੜਾਂ ਲਈ ਸਟਾਫ ਵਾਸਤੇ ਲੋੜੀਂਦੇ ਕਮਰੇ ਅਤੇ ਦਫ਼ਤਰ
(Â) ਲੋੜੀਂਦੀਆਂ ਜਨਤਕ ਸਹੂਲਤਾਂ ਜਿਵੇਂ ਕਿ ਕਿਓਸਕ, ਵਾਸ਼ਰੂਮ, ਮੈਡੀਕਲ ਸਹੂਲਤਾਂ ਅਤੇ ਖਾਣ ਪੀਣ ਦੇ ਸਟਾਲ 
(ਸ) ਵੀਆਈਪੀ ਲੌਂਜਸ
(ਹ) ਸੀਸੀਟੀਵੀ ਸਰਵੇਲੈਂਜ ਅਤੇ ਸਾਉਂਡ ਸਿਸਟਮ ਨਾਲ ਲੈਸ ਮਜ਼ਬੂਤ ਸੁਰੱਖਿਆ ਪ੍ਰਣਾਲੀ।
(ਕ) ਕੰਪਲੈਕਸ ਵਿਚ 5000 ਮੁਸਾਫਰਾਂ ਲਈ ਸਥਾਨ।
• ਬੱਸਾਂ ਅਤੇ ਕਾਰਾਂ ਨੂੰ ਪਾਰਕਿੰਗ ਕਰਨ ਦੀ ਸੁਵਿਧਾ 
• ਯਾਤਰੀ ਅਸੈਂਬਲੀ ਖੇਤਰ ਵਿੱਚ ਪਹਿਲ ਦੇ ਅਧਾਰ ਤੇ ਜਨਤਕ ਸਹੂਲਤਾਂ ਦੀ ਵਿਵਸਥਾ, ਜੋ ਲਗਭਗ 5400 ਵਰਗ ਮੀਟਰ ਵਿਚ ਹੋਵੇਗੀ।
• ਇਸ ਖੇਤਰ ਵਿਚ ਵਹੀਲ ਕੁਰਸੀ, ਟਿਕਟ ਕਿਓਸਕ ਅਤੇ ਗੱਠੜੀਘਰ ਦਾ ਪ੍ਰਬੰਧ
• ਲਗਪਗ 300 ਵਿਅਕਤੀਆਂ ਦੇ ਬੈਠਣ ਲਈ ਵਾਤਾਨੁਕੂਡ ਉਡੀਕਘਰ ਅਤੇ 250 ਵਿਅਕਤੀਆਂ ਦੀ ਸਮਰਥਾ ਵਾਲਾ ਫੂਡ ਕੋਰਟ 
• 8250 ਵਰਗ ਮੀਟਰ ਵਿੱਚ ਲੈਂਡਸਕੇਪ ਨਾਲ ਲੈਸ 2500 ਵਿਅਕਤੀਆਂ ਦੇ ਬੈਠਣ ਲਈ ਸਥਾਨ
• 2000 ਤੀਰਥ ਯਾਤਰੀਆਂ ਦੇ ਬੈਠਣ ਲਈ 4570 ਵਰਗ ਮੀਟਰ ਵਿਚ ਉਡੀਕ ਖੇਤਰ
• ਅੰਤਰਰਾਸ਼ਟਰੀ ਸਰਹੱਦ ਤੱਕ ਜਨਤਕ ਸਹੂਲਤਾਂ, ਅਰਾਮ ਦੇ ਖੇਤਰ ਅਤੇ ਛੱਤਿਆ ਹੋਇਆ ਰਸਤਾ 
• ਅੰਤਰਰਾਸ਼ਟਰੀ ਸਰਹੱਦ ਤੇ ਜ਼ੀਰੋ ਪੁਆਇੰਟ 'ਤੇ ਜਨਤਕ ਸਹੂਲਤਾਂ ਨਾਲ ਗੇਟ।

(ਖ) ਇਮੀਗ੍ਰੇਸ਼ਨ ਅਤੇ ਕਸਟਮਜ਼:
• ਪ੍ਰਤੀ ਦਿਨ 5000 ਸ਼ਰਧਾਲੂਆਂ ਦੇ ਲਈ 54 ਇਮੀਗ੍ਰੇਸ਼ਨ ਕਾਊਂਟਰ.
• 1700 ਵਰਗ ਮੀਟਰ ਵਿਚ ਕਤਾਰਾਂ ਲਈ ਸਥਾਨ
• ਕਸਟਮਰ ਕਾਉਂਟਰਜ਼ -12
• ਕੌਮਾਂਤਰੀ ਸਰਹੱਦ 'ਤੇ 300 ਫੁੱਟ ਉੱਚਾ ਰਾਸ਼ਟਰੀ ਸਮਾਰਕ ਝੰਡਾ 
• ਲੈਂਡਸਕੇਪ ਖੇਤਰ  ਵਿਚ ਜਲ ਭੰਡਾਰ, ਆਰਟਿਕਸ, ਸਥਾਨਕ ਸੱਭਿਆਚਾਰ ਦੀਆਂ ਮੂਰਤੀਆਂ, ਐਂਫੀਥੀਏਟਰ, ਬੈਠਣ ਦੀ ਥਾਂ, ਛਤਰੀਆਂ, ਬੈਂਚ ਆਦਿ ਸ਼ਾਮਲ ਹਨ।
• ਸ਼ਾਨਦਾਰ ਦਾਖਲਾ ਗੇਟ ਵਿੱਚ ਸੁਰੱਖਿਆ ਕਾਊਂਟਰ ਅਤੇ ਜਨਤਕ ਸਹੂਲਤਾਂ 
• 10 ਬੱਸਾਂ, 250 ਕਾਰਾਂ ਅਤੇ 250 ਦੋਪਹੀਆ ਵਾਹਨਾਂ ਲਈ ਢੁਕਵੀਂ ਪਾਰਕਿੰਗ ਥਾਂ।
• ਟਰਮੀਨਲ ਇਮਾਰਤ ਦਾ ਫੇਜ਼ -1 ਲਈ ਜ਼ਮੀਨ ਦੀ ਲਾਗਤ ਨੂੰ ਛੱਡ ਕੇ 140 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।
ਫੇਜ਼- 2 ਵਿਚ ਇਕ ਵਾਚ ਟਾਵਰ (ਲਗਪਗ 30 ਮੀਟਰ ਉੱਚਾ) ਉੱਤੇ ਇਕ ਦਰਸ਼ਕ ਗੈਲਰੀ ਅਤੇ ਰੈਸਟੋਰੈਂਟ ਵਿਕਸਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਕ 5 ਬਿਸਤਰਿਆਂ ਦਾ ਹਸਪਤਾਲ, ਲਗਪਗ 300 ਸ਼ਰਧਾਲੂਆਂ ਲਈ ਰਿਹਾਇਸ਼, ਸਾਰੇ ਹਿੱਸੇਦਾਰਾਂ ਲਈ ਆਵਾਜਾਈ, ਰਿਹਾਇਸ਼, ਫਾਇਰ ਸਟੇਸ਼ਨ ਲਈ ਜਗਾ, ਪੁਲਿਸ ਸਟੇਸ਼ਨ ਅਤੇ ਹਜ਼ਾਰਾਂ ਵਾਹਨਾਂ ਲਈ ਢੁਕਵੀਂ ਪਾਰਕਿੰਗ।
 ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਉਤਸਵ ਦੇ ਸ਼ੁਰੂ ਤੋਂ ਪਹਿਲਾਂ ਉਕਤ ਯਾਤਰੀ ਟਰਮਿਨਲ ਕੰਪਲੈਕਸ ਦਾ ਫੇਜ਼ -1 ਚਾਲੂ ਕਰਨ ਲਈ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ।

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-