Tuesday, March 19, 2019
FOLLOW US ON

Poem

(ਮਿੱਠੀ ਬੋਲੀ)ਜਸਵੀਰ ਸ਼ਰਮਾਂ ਦੱਦਾਹੂਰ

March 15, 2019 08:33 PM
(ਮਿੱਠੀ ਬੋਲੀ)
 
ਸੋਚ  ਸਮਝ  ਕੇ  ਬੋਲੋ   ਜੀ!
ਬੋਲਣ ਤੋਂ ਪਹਿਲਾਂ ਤੋਲੋ ਜੀ!!
ਜਿਸ ਬੋਲੀ ਵਿੱਚ ਮਿਠਾਸ ਹੋਵੇ,
ਉਸ ਘਰ ਵਿੱਚ ਰੱਬ ਦਾ,,,,,,
ਉਸ ਘਰ ਵਿੱਚ ਰੱਬ ਦਾ ਵਾਸ ਹੋਵੇ,, ਉਸ,,,,,
 
ਮਿੱਠੀ ਬੋਲੀ ਸੱਭ ਨੂੰ ਭਾਉਂਦੀ ਹੈ!
ਮੰਗਤੇ ਨੂੰ ਰਾਜ ਕਰਾਉਂਦੀ ਹੈ!!
ਪਰ ਦਿਲ ਵਿੱਚ ਜੇ ਧਰਵਾਸ ਹੋਵੇ,,,, ਉਸ ਘਰ ਵਿੱਚ,,,,,
 
ਬਾਣੀ ਵਿੱਚ ਵੀ ਖੋਲ੍ਹੀ ਵਿਥਿਆ ਹੈ!
ਸਾਨੂੰ ਗੁਰੂਆਂ ਦਿੱਤੀ ਸਿੱਖਿਆ ਹੈ!!
ਪੱਕਾ ਮਨ ਤੇ ਜੇ ਵਿਸ਼ਵਾਸ ਹੋਵੇ,,,,,ਉਸ ਘਰ ਵਿੱਚ,,,,
 
ਕੌੜਾ ਬੋਲ ਕੇ ਸੱਭ ਗਵਾਲੇਂਗਾ!
ਮਿੱਠਾ ਬੋਲ ਕੇ ਸੱਭ ਕੁਝ ਪਾਲੇਂਗਾ!!
ਇਹ ਹੋਊ ਜੇ ਅਹਿਸਾਸ ਹੋਵੇ,,,, ਉਸ ਘਰ ਵਿੱਚ,,,,
 
ਬੰਦੇ ਕਰਨੀ ਸਿੱਖ ਸਮਾਈ ਤੂੰ!
ਹਾਲੇ ਸਮਾਂ ਹੈ ਛੱਡ ਅੜਬਾਈ ਤੂੰ!!
ਇਹੇ ਗੁਣ ਜੇ ਤੇਰੇ ਪਾਸ ਹੋਵੇ,,,,, ਉਸ ਘਰ ਵਿੱਚ,,,,
 
ਦੱਦਾਹੂਰੀਆ ਸਮਾਂ ਗਵਾਏਂ ਕਿਉਂ?
ਮੰਦਾ ਬੋਲ ਕੇ ਦੂਰੀਆਂ ਪਾਏਂ ਕਿਉਂ?
ਮਿੱਠਾ ਬੋਲ ਲੈ ਪੂਰੀ ਆਸ ਹੋਵੇ,,,,,ਉਸ ਘਰ ਵਿੱਚ,,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176  22046
Have something to say? Post your comment