Thursday, May 23, 2019
FOLLOW US ON

News

ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਜੀ:ਐਸ:ਟੀ ਦੇ ਮੁੱਦਿਆਂ, ਆਡਿਟ ਅਤੇ ਸਲਾਨਾ ਵਾਪਸੀ ਤੇ ਕੀਤਾ ਸੈਮੀਨਾਰ

March 15, 2019 08:39 PM

ਪੀਐਚਡੀ ਚੈਂਬਰ ਆਫ਼ ਕਾਮਰਸ ਵੱਲੋਂ ਜੀ:ਐਸ:ਟੀ ਦੇ ਮੁੱਦਿਆਂ, ਆਡਿਟ ਅਤੇ ਸਲਾਨਾ ਵਾਪਸੀ ਤੇ ਕੀਤਾ ਸੈਮੀਨਾਰ

ਅੰਮ੍ਰਿਤਸਰ, 15 ਮਾਰਚ :ਕੁਲਜੀਤ ਸਿੰਘ
  ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੁਆਰਾ ਜੀ:ਐਸ:ਟੀ ਦੇ ਆਡਿਟ ਅਤੇ ਸਲਾਨਾ ਵਾਸਪੀ ਨੂੰ ਲੈ ਕੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਇੰਡਸਟਰੀ ਨੇ ਕੋਨਰਾਡ -ਅਡਨੇਔਰ-ਸਟਿਟੰਗ ਜਰਮਨੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਪਵਨ ਕੁਮਾਰ ਪਾਹਵਾ ਚੇਅਰਮੈਨ ਟੈਕਸਟੇਸ਼ਨ ਸਬ ਕਮੇਟੀ ਪੰਜਾਬ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਅਸਿੱਧੇ ਟੈਕਸਾਂ ਦੇ ਸੁਧਾਰਾਂ ਦੇ ਖੇਤਰ ਵਿੱਚ ਗੁਡਸ ਅਤੇ ਸਰਵਿਸ ਟੈਕਸ ਲਗਾਉਣਾ ਇਕ ਮਹੱਤਵਪੂਰਨ ਕਦਮ ਹੈ। ਉਨਾਂ ਕਿਹਾ ਕਿ ਨਵੇਂ ਕਾਨੂੰਨ ਅਤੇ ਉਸ ਦੀਆਂ ਉਲਝਣਾਂ ਦੇ ਬਾਵਜੂਦ ਸਰਕਾਰ ਨੇ ਜੀ:ਐਸ:ਟੀ ਦੇ ਨਾਲ ਕੁਝ ਅਹਿਮ ਕਦਮ ਚੁੱਕੇ ਹਨ। 
 ਇਸ ਮੌਕੇ ਸ੍ਰੀ ਜੈਦੀਪ ਸਿੰਘ ਕਨਵੀਨਰ ਅੰਮ੍ਰਿਤਸਰ ਜੋਨ ਪੀ:ਐਚ:ਡੀ ਚੈਂਬਰ ਨੇ ਕਿਹਾ ਕਿ ਜੀ:ਐਸ:ਟੀ ਅਧੀਨ ਸਾਰੇ ਟੈਕਸ ਅਦਾਕਾਰਾਂ ਨੂੰ ਇਕ ਸਲਾਨਾ ਰਿਟਰਨ ਜੀ:ਐਸ:ਟੀ:ਆਰ -9 ਪੇਸ਼ ਕਰਨਾ ਲਾਜਮੀ ਹੈ ਜਿਸ ਨਾਲ ਸਲਾਨਾ ਖਾਤਿਆਂ ਦੀ ਕਾਪੀ ਅਤੇ ਜੀ:ਐਸ:ਟੀ ਆਡਿਟ ਰਿਪੋਰਟ 30 ਜੂਨ 2019 ਤੱਕ ਭਰੀ ਜਾਣੀ ਹੈ। ਇਸ ਮੌਕੇ ਉਨਾ ਵੱਲੋਂ ਟੈਕਸ ਭੁਗਤਾਨ ਕਰਨ ਵਾਲਿਆਂ ਨੂੰ ਜੀ:ਐਸ:ਟੀ:ਆਰ-9 ਅਤੇ ਜੀ:ਐਸ:ਟੀ:ਆਰ -9 ਸੀ ਬਾਰੇ ਫਾਰਮ ਕਿਵੇਂ ਭਰਨੇ ਹਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 
 ਇਸ ਮੌਕੇ ਸ੍ਰੀ ਅਮਨਦੀਪ ਕੌਰ ਏ:ਈ:ਟੀ:ਸੀ ਅੰਮ੍ਰਿਤਸਰ ਨੇ ਉਦਯੋਗ ਦੇ ਮੈਂਬਰਾਂ ਦੇ ਮੁੱਦਿਆਂ 'ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨਾਂ ਕਿਹਾ ਕਿ ਸਰਕਾਰ ਵਪਾਰ ਅਤੇ ਉਦਯੋਗ ਨੂੰ ਦਰਪੇਸ਼ ਸਮਸਿਆਵਾਂ ਅਤੇ ਮੁਸ਼ਕਲਾਂ ਵਿੱਚੋਂ ਬਾਹਰ ਕੱਢਣ ਲਈ ਹਰ ਕੋਸ਼ਿਸ ਕਰ ਰਹੀ।  ਉਨਾਂ ਕਿਹਾ ਕਿ ਜੀ:ਐਸ:ਟੀ ਵਿੱਚ ਕੁਝ ਸਮੱਸਿਆਵਾਂ ਨੂੰ ਹੱਲ ਕਰਨ ਲਈ ਵੱਖ ਵੱਖ ਸਰਕੂਲਰ ਜਾਰੀ ਕਰ ਦਿੱਤੇ ਹਨ। 
 ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਨਾਮਰ ਗੁਪਤਾ ਸਲਾਹਕਾਰ ਜੀ:ਐਸ:ਟੀ ਅੰਮ੍ਰਿਤਸਰ ਨੇ ਦੱਸਿਆ ਕਿ 2 ਕਰੋੜ ਰੁਪਏ ਤੋਂ ਵੱਧ ਸਲਾਨਾ ਰਿਟਰਨ ਓਵਰ ਕਰਨ ਵਾਲੇ ਟੈਕਸ ਅਦਾਕਾਰਾਂ ਨੂੰ ਜੀ:ਐਸ:ਟੀ ਦੇ ਸਲਾਨਾ ਸਮਾਪਤੀ ਸਟੇਟਮੇਂਟ ਤਿਆਰ ਕਰਨ ਅਤੇ ਐਡੀਟਰ ਵੱਲੋਂ ਤਸਦੀਕੀ ਕਰਨ ਲਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ। ਸੈਮੀਨਾਰ ਦੇ ਅੰਤ ਵਿੱਚ ਸ੍ਰੀ ਜੇ:ਐਸ:ਮੱਕੜ ਈ:ਓ ਪੀ:ਐਚ:ਡੀ ਚੈਂਬਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।  ਇਸ ਸੈਮੀਨਾਰ ਵਿੱਚ 50 ਤੋਂ ਵੱਧ ਉਦਯੋਗਿਕ ਮੈਂਬਰਾਂ ਨੇ ਹਿੱਸਾ ਲਿਆ ਅਤੇ ਜੀ:ਐਸ:ਟੀ ਸਬੰਧੀ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। 

Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-