Thursday, May 23, 2019
FOLLOW US ON

News

ਸਿੱਖ ਸ਼ਸਤਰ ਕਲਾ ਤੇ ਗੱਤਕਾ ਨੂੰ ਪੇਟੈਂਟਕਰਾਉਣ ਵਾਲੀ ਕੰਪਨੀ ਦੇ ਮਾਲਕ ਨੂੰਅਕਾਲ ਤਖਤ 'ਤੇ ਤਲਬ ਕਰਨ ਲਈ ਜਥੇਦਾਰ ਨੂੰ ਪੱਤਰ

March 15, 2019 08:42 PM

ਸਿੱਖ ਸ਼ਸਤਰ ਕਲਾ ਤੇ ਗੱਤਕਾ ਨੂੰ ਪੇਟੈਂਟਕਰਾਉਣ ਵਾਲੀ ਕੰਪਨੀ ਦੇ ਮਾਲਕ ਨੂੰਅਕਾਲ ਤਖਤ 'ਤੇ ਤਲਬ ਕਰਨ ਲਈ ਜਥੇਦਾਰ ਨੂੰ ਪੱਤਰ

•             ਸਿੱਖ ਕੌਮ ਤੋਂ ਮਾਫੀ ਮੰਗਵਾਏ ਜਾਣ ਤੇ ਪੇਟੈਂਟ ਖਾਰਜਕਰਵਾਉਣ ਲਈ ਆਦੇਸ਼ ਜਾਰੀ ਕਰਨ ਦੀ ਕੀਤੀ ਮੰਗ

 

ਅੰਮ੍ਰਿਤਸਰ 15 ਮਾਰਚ (ਕੁਲਜੀਤ ਸਿੰਘ  ) ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ਇੰਡੀਆ (ਰਜ਼ਿ.), ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਅਤੇਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਨੇ ਅੱਜਇੱਕ ਲਿਖਤੀ ਪੱਤਰ ਰਾਹੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਦਿੱਲੀ ਸਥਿੱਤਇੱਕ ਨਿੱਜੀ ਪ੍ਰੋਪਰਾਈਟਰਸ਼ਿੱਪ ਵਾਲੀ ਲਿਮਟਿਡ ਕੰਪਨੀ ਵੱਲੋਂ ਗੱਤਕਾਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣਦੀ ਅਵੱਗਿਆ ਕਰਨ ਬਦਲੇ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗਵਾਈਜਾਵੇ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦ ਕਰਵਾਉਣ ਦੀਦੋਸ਼ੀ ਫਰਮ ਅਤੇ ਉਸਦੇ ਮਾਲਕ ਨੂੰ ਸਖਤ ਆਦੇਸ਼ ਦਿੱਤਾ ਜਾਵੇ।

          ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ(ਰਜ਼ਿ.) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਵਿਸ਼ਵ ਗੱਤਕਾਫੈਡਰੇਸ਼ਨ (ਰਜ਼ਿ.) ਦੇ ਸਕੱਤਰ ਬਲਜੀਤ ਸਿੰਘ ਅਤੇ ਇੰਟਰਨੈਸ਼ਨਲਸਿੱਖ ਮਾਰਸ਼ਲ ਆਰਟ ਅਕੈਡਮੀ (ਰਜ਼ਿ.) ਦੇ ਕੁਆਰਡੀਨੇਟਰਗੁਰਪ੍ਰੀਤ ਸਿੰਘ ਰਾਜਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤਵਿਖੇ ਸਿੰਘ ਸਾਹਿਬ ਦੇ ਨੁਮਾਇੰਦੇ ਭਾਈ ਜਸਪਾਲ ਸਿੰਘ ਇੰਚਾਰਜਸਕੱਤਰੇਤ ਨਾਲ ਮੁਲਾਕਾਤ ਕਰਕੇ ਇਹ ਪੰਥਕ ਮੁਆਮਲਾ ਦਸਤਾਵੇਜਾਂਸਮੇਤ ਲਿਖਤੀ ਰੂਪ ਵਿੱਚ ਪੇਸ਼ ਕਰਦਿਆਂ ਦੱਸਿਆ ਕਿ ਇਸ ਨਿੱਜੀਮਾਲਕੀਅਤ ਵਾਲੀ ਲਿਮਟਿਡ ਕੰਪਨੀ ਦੇ ਮਾਲਕ ਹਰਪ੍ਰੀਤ ਸਿੰਘ ਵੱਲੋਂ'ਸਿੱਖ ਸ਼ਸਤਰ ਵਿੱਦਿਆ' ਅਤੇ 'ਗੱਤਕੇ' ਦੇ ਨਾਵਾਂ ਨੂੰ ਟਰੇਡ ਮਾਰਕਕਾਨੂੰਨ ਤਹਿਤ ਜੂਨ 2018 ਨੂੰ ਦਿੱਲੀ ਤੋਂ ਪੇਟੈਂਟ ਕਰਵਾ ਲਿਆ ਹੈਜਦਕਿ ਸਿੱਖ ਸ਼ਸਤਰ ਵਿੱਦਿਆ ਅਤੇ ਗੱਤਕਾ ਕਲਾ ਸਿੱਖ ਇਤਿਹਾਸਅਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵੱਲੋਂ ਵਰੋਸਾਈ, ਸਮੁੱਚੀਕੌਮ ਦੀ ਵਿਰਾਸਤੀ, ਮਾਣਮੱਤੀ ਅਤੇ ਪੁਰਾਤਨ ਖੇਡ ਹੈ ਜਿਸ ਨੂੰ ਕੋਈਵੀ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਕੇ ਮਾਲਕ ਨਹੀਂ ਬਣਸਕਦਾ।

ਉਨਾਂ ਸਬੰਧਿਤ ਕੰਪਨੀ ਵਿਰੁੱਧ ਸਖਤ ਕਾਰਵਾਈ ਦੀ ਮੰਗਕਰਦਿਆਂ ਕਿਹਾ ਕਿ ਉਪਰੋਕਤ ਕੰਪਨੀ ਦੀ ਇਸ ਗੈਰ ਇਖਲਾਖੀਕਾਰਵਾਈ ਨਾਲ ਸਿੱਖ ਕੌਮ ਦੀ ਧਰੋਹਰ ਅਤੇ ਵਿਰਸੇ ਨੂੰ ਵੱਡੀ ਸੱਟਵੱਜੀ ਹੈ ਜਿਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਰੰਤ ਦਖਲ ਅਤੇਸਖਤ ਕਾਰਵਾਈ ਦੀ ਲੋੜ ਹੈ। ਉਨਾਂ ਕਿਹਾ ਕਿ ਜੇਕਰ ਇਸ ਵੇਲੇ ਇਸਅਹਿਮ ਮੁੱਦੇ ਉਪਰ ਸਿੱਖਾਂ ਦੀ ਸੁਪਰੀਮ ਸੰਸਥਾ ਨੇ ਦਖਲ ਨਾ ਦਿੱਤਾਤਾਂ ਭਵਿੱਖ ਵਿੱਚ ਸਿੱਖ ਵਿਰਸੇ, ਗੁਰ ਇਤਿਹਾਸ ਤੇ ਧਾਰਮਿਕ ਚਿੰਨਾਂ ਦੀਵਰਤੋਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪੈ ਸਕਦਾ ਹੈ ਜਿਸ ਦੀ ਕਦੇ ਵੀ ਪ੍ਰਤੀਪੂਰਤੀ ਨਹੀਂ ਹੋ ਸਕੇਗੀ। ਇਸ ਤੋਂ ਇਲਾਵਾ ਧਾਰਮਿਕ ਚਿੰਨਾਂ ਜਾਂ ਸਿੱਖਧਰੋਹਰ ਦੀਆਂ ਹੋਰ ਚੀਜਾਂ ਜਾਂ ਨਾਵਾਂ ਨੂੰ ਪੇਟੈਂਟ ਕਰਵਾਉਣ ਦੀ ਹੋੜਲੱਗ ਜਾਵੇਗੀ।

ਗੱਤਕਾ ਪ੍ਰੋਮੋਟਰ ਗਰੇਵਾਲ ਨੇ ਕਿਹਾ ਕਿ ਭਾਰਤੀ ਕੰਪਨੀਕਾਨੂੰਨ ਤਹਿਤ ਰਜਿਸਟਰਡ ਇਸ ਨਿੱਜੀ ਫਰਮ ਨੇ ਸਮੁੱਚੀ ਸਿੱਖਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਕੇਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਕੀਤਾ ਹੈ ਜੋ ਕਿਸਮੁੱਚੀ ਸਿੱਖ ਕੌਮ ਨੂੰ ਚੁਣੌਤੀ ਦੇਣ ਸਮਾਨ ਹੈ। ਇਸ ਫ਼ਰਮ ਦਾ ਇੱਕੋ-ਇੱਕ ਮਕਸਦ ਸਿੱਖ ਧਰੋਹਰ ਨਾਲ ਜੁੜੀਆਂ ਵਸਤਾਂ 'ਤੇ ਕਬਜਾ ਕਰਕੇਮਾਲਕ ਬਣਨਾ ਹੈ ਕਿਉਂਕਿ ਇਸ ਤਰਾਂ ਹੋਣ ਨਾਲ ਭਵਿੱਖ ਵਿੱਚ ਕਿਸੇਨੂੰ ਵੀ ਗੱਤਕਾ ਖੇਡਣ ਅਤੇ ਸਿੱਖ ਸ਼ਸ਼ਤਰਾਂ ਦੀ ਵਰਤੋਂ ਕਰਨ, ਗੱਤਕੇਸਮੇਤ ਵੱਖ-ਵੱਖ ਸ਼ਸ਼ਤਰਾਂ ਦੇ ਨਾਮ ਲਿਖਣ, ਵਰਤਣ ਜਾਂ ਇਨਾਂ ਬਾਰੇਕਿਤਾਬਾਂ ਲਿਖਣ, ਖੋਜ ਕਰਨ ਆਦਿ ਸਮੇਤ ਮਨਾਹੀ ਹੋਵੇਗੀ ਅਤੇਸਿੱਖ ਸ਼ਸਤਰ ਵਿੱਦਿਆ ਸਬੰਧੀ ਪ੍ਰਵਾਨਗੀ ਇਸ ਨਾਮ ਨੂੰ ਪੇਟੈਂਟਕਰਵਾਉਣ ਵਾਲੇ ਸਖਸ਼ ਦੀ ਕੰਪਨੀ ਤੋਂ ਲੈਣੀ ਪਵੇਗੀ ਜਿਸ ਲਈ ਪੈਸੇਵੀ ਤਾਰਨੇ ਪੈਣਗੇ।

ਉਨਾਂ ਜਥੇਦਾਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿਭਾਰਤੀ ਟਰੇਡ ਮਾਰਕ ਕਾਨੂੰਨ ਤਹਿਤ ਅਨੁਸਾਰ ਕਿਸੇ ਨਵੀਂ ਕਾਢ, ਨਵੀਂ ਤਕਨੀਕ ਜਾਂ ਨਵਾਂ ਨਾਮ ਹੋਣ 'ਤੇ ਹੀ ਪੇਟੈਂਟ ਕਰਾਇਆ ਜਾਸਕਦਾ ਹੈ ਜਦਕਿ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਤਾਂ ਪੁਰਾਤਨਗੁਰ ਇਤਿਹਾਸ, ਗੁਰਬਾਣੀ, ਸਿੱਖ ਸੱਭਿਆਚਾਰ, ਧਰਮ ਅਤੇ ਵਿਰਸੇਦਾ ਅਟੁੱਟ ਅੰਗ ਹੈ ਜਿਸ 'ਤੇ ਕਬਜਾ ਕਰਨ, ਇਸ ਧਰੋਹਰ ਨੂੰ ਵੇਚਣਜਾਂ ਇਸ ਰਾਹੀਂ ਪੈਸਾ ਕਮਾਉਣ ਦੀ ਖੁੱਲ• ਕਿਸੇ ਨੂੰ ਵੀ ਨਹੀਂ ਦਿੱਤੀ ਜਾਸਕਦੀ।

ਉਨਾਂ ਇਹ ਵੀ ਦੱਸਿਆ ਕਿ ਇਸੇ ਨਿੱਜੀ ਕੰਪਨੀ ਵੱਲੋਂ ਹੀਦਿੱਲੀ ਵਿਖੇ 'ਵਰਲਡ ਗੱਤਕਾ ਲੀਗ' ਕਰਵਾਈ ਜਾ ਰਹੀ ਹੈ ਜਿਸ ਬਾਰੇਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਤੋਂਕੋਈ ਪ੍ਰਵਾਨਗੀ ਨਹੀਂ ਲਈ ਜਦਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ'ਨੈਸ਼ਨਲ ਸਪੋਰਟਸ ਕੋਡ' ਅਤੇ 'ਭਾਰਤੀ ਓਲੰਪਿਕ ਚਾਰਟਰ' ਅਨੁਸਾਰਅਜਿਹੀ ਪ੍ਰਵਾਨਗੀ ਜਾਂ ਸਹਿਮਤੀ ਲੈਣੀ ਲਾਜ਼ਮੀ ਹੈ।

ਉਕਤ ਚੋਟੀ ਦੀਆਂ ਗੱਤਕਾ ਸੰਸਥਾਵਾਂ ਨੇ ਕਿਹਾ ਕਿ ਇਸ ਲਿਮਟਿਡ ਤੇਨਿੱਜੀ ਫਰਮ ਵੱਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰਕੇ ਗੱਤਕਾਖਿਡਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿਉਂਕਿ ਅਜਿਹੇਗੈਰਮਾਨਤਾ ਪ੍ਰਾਪਤ ਟੂਰਨਾਮੈਂਟ ਦੌਰਾਨ ਮਿਲਣ ਵਾਲੇ ਸਰਟੀਫਿਕੇਟਾਂਦੀ ਵੀ ਕੋਈ ਮਾਨਤਾ ਨਹੀਂ ਹੋਵੇਗੀ ਅਤੇ ਨਾ ਹੀ ਅਜਿਹੀ ਗੱਤਕਾਲੀਗ ਨੂੰ ਭਵਿੱਖ ਵਿੱਚ ਕੋਈ ਮਾਨਤਾ ਦਿੱਤੀ ਜਾਵੇਗੀ। ਉਨਾਂ ਧਿਆਨਵਿੱਚ ਲਿਆਂਦਾ ਕਿ ਸਥਾਪਤ ਕਾਨੂੰਨ ਤੇ ਨਿਯਮਾਂ ਅਨੁਸਾਰ ਕਿਸੇ ਵੀਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਵਿਸ਼ਵ ਖੇਡਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਹੇਠ ਹੀਕਰਵਾਇਆ ਜਾ ਸਕਦਾ ਹੈ। 

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਗੇ ਉਨਾਂ ਪੇਸ਼ਕੀਤੇ ਤੱਥਾਂ ਦੇ ਮੱਦੇਨਜ਼ਰ ਵਿਰਾਸਤੀ ਸਿੱਖ ਸ਼ਸਤਰ ਕਲਾ ਤੇ ਗੱਤਕਾ ਦੇਨਾਵਾਂ ਦਾ ਮਾਲਕ ਬਣਨ ਦੇ ਸ਼ੌਕੀਨ ਹਰਪੀਤ ਸਿੰਘ ਖਾਲਸਾ ਅਤੇ ਉਸਦੀ ਲਿਮਟਿਡ ਤੇ ਨਿੱਜੀ ਕੰਪਨੀ ਤੋਂ ਟਰੇਡ ਮਾਰਕ ਤਹਿਤ ਪੇਟੈਂਟਕਰਾਉਣ ਦੀ ਅਵੱਗਿਆ ਕਰਨ 'ਤੇ ਤੁਰੰਤ ਸਿੱਖ ਕੌਮ ਤੋਂ ਮਾਫੀਮੰਗਵਾਏ ਜਾਣ ਅਤੇ ਇਨਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰੰਤ ਰੱਦਕਰਵਾਉਣ ਲਈ ਸਖਤ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ।

ਉਨਾਂ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਇਹ ਵੀ ਮੰਗਕੀਤੀ ਕਿ ਉਹ ਇੱਕ ਅਜਿਹਾ ਹੁਕਮਨਾਮਾ ਜਾਰੀ ਕਰਨ ਕਿ ਭਵਿੱਖਵਿੱਚ ਕੋਈ ਵੀ ਧਰਮ ਜਾਂ ਕੌਮੀਅਤ ਨਾਲ ਸੰਬੰਧਤ ਵਿਅਕਤੀ, ਅਦਾ੍ਰਾਜਾ ਸੰਸਥਾ ਸਿੱਖ ਧਰਮ, ਵਿਰਸੇ ਜਾਂ ਧਰੋਹਰ ਨਾਲ ਜੁੜੀ ਕਿਸੇ ਵੀਵਸਤੂ, ਗਿਆਨ, ਸ਼ਾਸਤਰ ਜਾਂ ਸੱਭਿਆਚਾਰਕ ਕਲਾਵਾਂ ਨੂੰ ਨਾ ਹੀਰਜਿਸਟਰ ਕਰਵਾ ਸਕੇਗਾ ਤੇ ਨਾ ਹੀ ਉਸ ਦਾ ਪੇਟੈਂਟ ਜਾਂ ਟਰੇਡ ਮਾਰਕਪ੍ਰਾਪਤ ਕਰ ਸਕੇਗਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਜਿਲਾ ਗੱਤਕਾ ਐਸੋਸੀਏਸ਼ਨਅੰਮ੍ਰਿਤਸਰ ਤੋਂ ਜਾਇੰਟ ਸਕੱਤਰ ਗੁਰਦੇਵ ਸਿੰਘ ਪੱਟੀ, ਮੈਂਬਰਕਾਰਜਕਾਰਨੀ ਉਸਤਾਦ ਗੁਰਦੇਵ ਸਿੰਘ ਅਤੇ ਮੀਤ ਪ੍ਰਧਾਨ ਜਤਿੰਦਰਸਿੰਘ ਵੀ ਸ਼ਾਮਲ ਸਨ।

Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-