Thursday, May 23, 2019
FOLLOW US ON

Poem

ਕਵਿਤਾ " ਹੁਸਨਾਂ "

March 15, 2019 08:46 PM
Hakim singh
      
 
ਨੀ ਹੁਸਨਾਂ ਦੀਏ ਮਾਲਕੇ ਸੋਹਣੀ ਕੁੜੀਏ ਨੀ ,,
ਕਿਉਂ ਘੁੰਮ ਦੀ ਇਹਨਾਂ ਜ਼ਾਲਮ ਰੋੜਾਂ ਉੱਤੇ ਨੀ !!
 
ਇੱਥੇ ਕੋਈ ਨਾਂ ਤੇਰਾ ਦਰਦ ਸੁਣਨ ਵਾਲਾ ਨੀ ,,
ਇਹ ਭੋਲੀਆਂ ਸ਼ਕਲਾਂ ਹੁਸਨਾਂ ਦੇ ਵਿਪਾਰੀ ਨੇ !!
 
ਨਾ ਆਪਣਾ ਹੱਥ ਫਲਾ ਇਹਨਾਂ ਕਾਰਾਂ ਅੱਗੇ ਨੀ ,,
ਇਹ ਗੁਲਾਬ ਦੇ ਫੁੱਲਾਂ ਨੂੰ ਕੰਡਿਆਂ ਚੋਂ ਤੋੜ ਲੈਂਦੇ ਨੇ !!
 
ਨਾ ਆਪਣੇ ਨਸ਼ੀਬ ਨਿਖਾਰ ਇਹ ਰੋੜਾਂ ਉੱਤੇ ਨੀ ,,
ਤੇਰੇ ਸੁਪਨਿਆਂ ਨੂੰ ਪੈਰਾਂ ਥੱਲੇ ਮਧੋਲੀ ਜਾਂਦੇ ਨੇ‌ !!
 
ਤੇਰਾ ਹੁਸਨ ਦੇਖ ਦੋ ਟਕੇ ਤੇਰੇ ਹੱਥ ਤੇ ਰੱਖਣਗੇ ,,
ਪੈਰ ਪੱਟਣ ਤੋਂ ਹੀਰਿਆਂ ਦੀ ਕੀਮਤ ਮੰਗਦੇ ਨੇ !!
 
ਕਿਤੇ ਫਸ ਨਾ ਜਾਈਂ ਇਹਨਾਂ ਦੇ ਜਾਲ ਵਿੱਚ ਨੀ ,,
ਇਹਨਾਂ ਦੀਆਂ ਸ਼ਕਲਾਂ ਉੱਤੇ ਨਕਾਬ ਚੜ੍ਹੇ ਹੁੰਦੇ ਨੇ !!
 
ਇੱਥੇ ਇਹਨਾਂ ਜ਼ਾਲਮ ਲੋਕਾਂ ਦੀਆਂ ਸਰਕਾਰਾਂ ਨੇ ,,
ਇਹਨਾਂ ਦੀਆਂ ਕਾਰਾਂ ਵਿੱਚੋਂ ਸੁਪਨੇ ਨਾ ਲੱਭਦੇ ਨੇ !!
 
ਆਪਣੀ ਇੱਜ਼ਤ ਨਿਲਾਮ ਨਾ ਕਰ ਕੁੜੀਏ ਨੀਂ ,,
ਹਾਕਮ ਮੀਤ ਕਹਿੰਦਾ ਰਾਣੀ ਝਾਂਸੀ ਵਾਲਾ ਰੁਤਬਾ
ਅਪਨਾਹ ਲਏ ਹੁਸਨਾਂ ਦੀਏ ਪਰੀਏ ਨੀ ........... !!
 
                   ਹਾਕਮ ਸਿੰਘ ਮੀਤ ਬੌਂਦਲੀ
                        ਮੰਡੀ ਗੋਬਿੰਦਗੜ੍ਹ
 
Have something to say? Post your comment