Tuesday, September 17, 2019
FOLLOW US ON

Article

ਪੀਰੀਅਡ ਡਰਾਮਾ ਭਰਪੂਰ ਹੋਵੇਗੀ ਫਿਲਮ "ਨਾਢੂ ਖਾਂ"

March 15, 2019 08:49 PM

ਪੀਰੀਅਡ ਡਰਾਮਾ ਭਰਪੂਰ ਹੋਵੇਗੀ ਫਿਲਮ "ਨਾਢੂ ਖਾਂ"
ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ ਨਵੇਂ ਵਿਸ਼ੇ ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆ ਵਾਲੀਆ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ਤੇ ਬਣ ਕੇ ਤਿਆਰ ਹੋਈ ਫਿਲਮ "ਨਾਢੂ ਖਾਂ" ੨੬ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹੀ ਹੈ।ਇਸ ਫਿਲਮ ਦੀ ਕਹਾਣੀ ਬਿਲਕੁੱਲ ਵੱਖਰੀ ਤੇ ਪੀਰੀਅਡ ਡਰਾਮਾ ਭਰਪੂਰ ਹੋਵੇਗੀ ਜਿਸ ਵਿੱਚ ਪੁਰਾਤਨ ਪੰਜਾਬੀ ਸੱਭਿਆਚਾਰ ਦੇ ਨਾਲ ਨਾਲ ਖੂਬਸੂਰਤ ਪ੍ਰੇਮ ਕਹਾਣੀ ਵੀ ਦੇਖਣ ਨੂੰ ਮਿਲੇਗੀ।ਫਿਲਮ ਚ ਦਰਸ਼ਕਾਂ ਨੂੰ ਪੁਰਾਣੇ ਸਮੇਂ ਚ ਹੁੰਦੀਆਂ ਭਲਵਾਨਾਂ ਦੀ ਛਿੰਜਾਂ ਵੀ ਦੇਖਣ ਨੂੰ ਮਿਲਣਗੀਆਂ।ਇਸ ਫਿਲਮ ਚ ਮੁੱਖ ਭੂਮਿਕਾ ਅਦਾਕਾਰ ਹਰੀਸ਼ ਵਰਮਾ ਉਰਫ ਜੱਟ ਟਿੰਕਾ ਤੇ ਵਾਮਿਕਾ ਗੱਬੀ ਨਿਭਾ ਰਿਹੇ ਹਨ।ਦੋਵਾਂ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੀ ਫਸਟ ਲੁੱਕ ਸਾਹਮਣੇ ਆ ਚੁੱਕੀ ਹੈ ਜੋ ਕਿ ਇਨੀ ਦਿਨੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਵੀ ਬਣੀ ਹੋਈ ਹੈ।ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਇਕੱਠਿਆਂ ਦੀ ਇਹ ਪਹਿਲੀ ਫਿਲਮ ਹੈ।ਦੋਵੇਂ ਜਣੇ ਪਹਿਲੀ ਵਾਰ ਕਿਸੇ ਪੀਰੀਅਡ ਫਿਲਮ ਚ ਕੰਮ ਕਰ ਰਿਹੇ ਹਨ।ਹਰੀਸ਼ ਵਰਮਾ ਇਸ ਫਿਲਮ ਚ ਬਿਲਕੁੱਲ ਵੱਖਰੀ ਲੁੱਕ ਚ ਨਜ਼ਰ ਆਵੇਗਾ।ਇਸ ਫਿਲਮ ਵਿੱਚਲਾ ਕਿਰਦਾਰ ਉਸਦੀ ਅਦਾਕਰੀ ਕੱਦ ਨੂੰ ਹੋਰ ਉੱਚਾ ਚੁੱਕੇਗਾ।ਫਿਲਮ ਨੂੰ ਗੁਆਂਢੀ ਸੂਬੇ ਰਾਜਸਥਾਨ ਦੀਆਂ ਵੱਖੋ-ਵੱਖਰੀਆਂ ਤੇ ਖੂਬਸੂਰਤ ਲੋਕੇਸ਼ਨਾਂ ਤੇ ਫਿਲਮਾਇਆ ਗਿਆ ਹੈ।ਇਸ ਫਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ ਹਨ।ਬਤੋਰ ਨਿਰਦੇਸ਼ਕ ਉਹਨਾਂ ਦੀ ਇਹ ਦੂਜੀ ਫਿਲਮ ਹੈ, ਇਸ ਤੋ ਪਹਿਲਾਂ ਉਹਨਾਂ ਨੇ "ਬਿੱਗ ਡੈਡੀ" ਨਾਂ ਦੀ ਪੰਜਾਬੀ ਫਿਲਮ ਬਣਾਈ ਸੀ।ਇਸ ਫਿਲਮ ਦੀ ਕਹਾਣੀ ਨੂੰ ਸੁੱਖਵਿੰਦਰ ਸਿੰਘ ਬੱਬਲ ਵਲੋ ਲਿਖਿਆ ਗਿਆ ਹੈ।ਫਿਲਮ ਦੇ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਰਾਕੇਸ਼ ਦਹੀਆ ਅਤੇ ਆਚੰਤ ਗੋਇਲ ਹਨ।"ਲਾਊਡ ਡੋਰ ਫਿਲਮਸ" ਅਤੇ "ਮਿਊਜ਼ਿਕ ਟਾਇਮ ਪ੍ਰੋਡਕਸ਼ਨ" ਦੇ ਬੈਨਰ ਹੇਠ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਨਾਲ ਨਾਲ ਫਿਲਮ ਚ ਬੀ ਐਨ ਸ਼ਰਮਾ, ਗੁਰਚੇਤ ਚਿੱਤਰਕਾਰ, ਹੋਬੀ ਧਾਲੀਵਾਲ, ਪ੍ਰਕਾਸ਼ ਗਾਧੂ, ਮਹਾਂਵੀਰ ਭੁੱਲਰ, ਹਰਿੰਦਰ ਭੁੱਲਰ, ਗੁਰਪ੍ਰੀਤ ਕੋਰ ਭੰਗੂ, ਸਤਿੰਦਰ ਕੋਰ, ਮਾਸਟਰ ਅੰਸ਼, ਰਾਜ ਧਾਲੀਵਾਲ, ਸੀਮਾ ਕੋਸ਼ਲ, ਬੋਬੀ ਖਹਿਰਾ, ਚਾਚਾ ਬਿਸ਼ਨਾ, ਬਲਵਿੰਦਰ, ਰਾਜ ਜੋਸ਼ੀ, ਬਲਵੀਰ ਬੋਪਾਰਾਏ, ਸਿੰਘ ਬੇਲੀ, ਮਲਕੀਤ ਰੋਣੀ ਆਦਿ ਨੇ ਅਹਿਮ ਭੂਮਿਕਾ ਨਿਭਾਈ ਹੈ।ਇਸ ਫਿਲਮ ਦਾ ਕੈਮਰਾਮੈਨ ਸੋਨੀ ਸਿੰਘ ਹੈ।ਫਿਲਮ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਫਿਲਮ ਦਾ ਮਿਊਜ਼ਿਕ ਵੀ ਖੂਬਸੂਰਤ ਹੋਵੇਗਾ ਜੋ ਕਿ ਗੁਰਮੀਤ ਸਿੰਘ, ਕੁਲਦੀਪ ਸ਼ੁਕਲਾ ਅਤੇ ਗੈਗ ਸਟੂਡਿਓ ਵਲੋ ਤਿਆਰ ਕੀਤਾ ਗਿਆ ਹੈ।ਫਿਲਮ ਦੇ ਗੀਤਾਂ ਨੂੰ ਨਿੰਜਾ, ਦਲੇਰ ਮਹਿੰਦੀ, ਹਰਦੀਪ ਸਿੰਘ, ਗੁਰਲੇਜ਼ ਅਖਤਰ ਤੇ ਮੰਨਤ ਨੂਰ ਵਲੋ ਗਾਇਆ ਗਿਆ ਹੈ।ਇਹ ਫਿਲਮ ਪੰਜਾਬੀ ਦੀ ਅਜਿਹੀ ਫਿਲਮ ਹੋਵੇਗੀ ਜਿਸ ਵਿੱਚ ਦਰਸ਼ਕਾਂ ਨੂੰ ਹਰ ਰੰਗ ਵੇਖਣ ਨੂੰ ਮਿਲੇਗਾ।
                                          ਸਾਕਾ ਨੰਗਲ

Have something to say? Post your comment