Thursday, May 23, 2019
FOLLOW US ON

News

ਪੰਜਾਬ ਦੀਆਂ ਕਲਮਾਂ ਅਤੇ ਅਵਾਜਾਂ' ਸਮਾਗਮ ਦੌਰਾਨ ਪੁਸਤਕਾਂ ਲੋਕ-ਅਰਪਣ ਅਤੇ ਸਨਮਾਨ

March 15, 2019 08:53 PM

ਪੰਜਾਬ ਦੀਆਂ ਕਲਮਾਂ ਅਤੇ ਅਵਾਜਾਂ' ਸਮਾਗਮ ਦੌਰਾਨ ਪੁਸਤਕਾਂ ਲੋਕ-ਅਰਪਣ ਅਤੇ ਸਨਮਾਨ

ਚੰਡੀਗੜ (ਪ੍ਰੀਤਮ ਲੁਧਿਆਣਵੀ), 15 ਮਾਰਚ, 19 :  ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਸਰਪ੍ਰਸਤ ਲਛਮਣ ਸਿੰਘ ਮੇਹੋ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਅਹਿਮ ਇਕੱਤਰਤਾ ਹੋਈ, ਜਿਸ ਵਿਚ ਲਾਲ ਸਿੰਘ ਲਾਲੀ, ਕੁਲਵਿੰਦਰ ਕੌਰ ਮਹਿਕ, ਜਗਜੀਤ ਮੁਕਤਸਰੀ, ਵਰਿੰਦਰ ਕੌਰ ਰੰਧਾਵਾ, ਜਰਨੈਲ ਸਿੰਘ ਹਸਨਪੁਰੀ ਅਤੇ ਕਮਲਜੀਤ ਸਿੰਘ ਕਮਲ ਦੀਆਂ ਪੁਸਤਕਾਂ ਲੋਕ-ਅਰਪਣ ਕਰਨ ਦਾ ਫੈਸਲਾ ਲਿਆ ਗਿਆ 'ਪੰਜਾਬ ਦੀਆਂ ਕਲਮਾਂ ਅਤੇ ਅਵਾਜਾਂ' ਨਾਂ ਦੇ ਇਸ ਸਮਾਗਮ ਦੌਰਾਨ ਜਿੱਥੇ ਇਨਾਂ ਪੁਸਤਕਾਂ ਦੇ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਥੇ ਸੰਸਥਾ ਦੀ ਕਾਰਜਕਾਰੀ ਮੈਂਬਰ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਕਵਿੱਤਰੀ ਮਨਦੀਪ ਕੌਰ ਪ੍ਰੀਤ ਦਸੂਹਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਪ੍ਰੈਸ ਨੂੰ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਅਹੁੱਦੇਦਾਰ ਲਾਲ ਸਿੰਘ ਲਾਲੀ, ਕ੍ਰਿਸ਼ਨ ਰਾਹੀ, ਪ੍ਰਿੰ. ਬਲਬੀਰ ਛਿੱਬੜ, ਸ਼ਮਸ਼ੇਰ ਸਿੰਘ ਪਾਲ ਅਤੇ ਮਹਿੰਗਾ ਸਿੰਘ ਕਲਸੀ ਨੇ ਦੱਸਿਆ ਕਿ ਇਸ ਇਕੱਤਰਤਾ ਵਿਚ ਪੰਡਤ ਸ਼ਕਤੀ ਪ੍ਰਕਾਸ਼ ਬਨੂੜ, ਪ੍ਰੀਤਮ ਲੁਧਿਆਣਵੀ, ਪ੍ਰਿੰ. ਸੁਰਿੰਦਰ ਕੌਰ, ਗੁਰਵਿੰਦਰ ਗੁਰੀ, ਸੱਤਪਾਲ ਲਖੋਤਰਾ, ਵਿਨੋਦ ਪਾਠਕ ਹਠੂਰੀਆ, ਫਤਹਿ ਸਿੰਘ ਬਾਗੜੀ, ਜਸਪਾਲ ਕੰਵਲ, ਸਿਕੰਦਰ ਰਾਮਪੁਰੀ, ਰਾਜੂ ਨਾਹਰ, ਨਵਰੂਪ ਕੌਰ ਰੂਪ, ਕਸ਼ਮੀਰ ਘੇਸਲ, ਆਰ. ਕੇ. ਸਾਹੋਵਾਲੀਆ, ਮੰਗਲ ਸਿੰਘ ਧਿਆਨਪੁਰ, ਅਤੇ ਸੁੱਖੀ ਫਾਂਟਵਾਂ ਆਦਿ ਕਲਮਾਂ ਅਤੇ ਅਵਾਜਾਂ ਸ਼ਾਮਲ ਸਨ      

Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-