News

ਸੜਕ ਸੁਰੱਖਿਆ ਸੈਮੀਨਾਰ 'ਚ ਵਿਦਿਆਰਥੀਆਂ ਨੂੰ ਸਿਖਾਏ ਗੁਰ

March 15, 2019 08:59 PM

ਸੜਕ ਸੁਰੱਖਿਆ ਸੈਮੀਨਾਰ 'ਚ ਵਿਦਿਆਰਥੀਆਂ ਨੂੰ ਸਿਖਾਏ ਗੁਰ
ਅੰਮ੍ਰਿਤਸਰ 15 ਮਾਰਚ (  ਕੁਲਜੀਤ ਸਿੰਘ) -
ਸ੍ਰੀ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਿਰਦੇਸ਼ਾ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਸ: ਪਰਮਜੀਤ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਵੱਲੋ ਇੰਸਟੀਚਿਊਟ ਟੈਕਸਟਾਈਲ ਤਕਨਾਲੋਜੀ ਅੰਮ੍ਰਿਤਸਰ ਵਿਖੇ ਇੱਕ ਸੜਕ ਸੁਰੱਖਿਆ ਸੈਮੀਨਾਰ ਦਾ ਆਯੌਜਨ ਕੀਤਾ ਗਿਆ। ਇਸ ਸੈਮੀਨਾਰ ਦੋਰਾਨ ਸ. ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਵਿਸ਼ੇਸ਼ ਤੋਰ ਤੇਰ ਤੇ ਸਿਰਕਤ ਕੀਤੀ। ਸੈਮੀਨਾਰ ਦੋਰਾਨ ਸ. ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆ ਨੂੰ ਨਸ਼ਿਆ ਅਤੇ ਹੋਰ ਕੁਰੀਤੀਆ ਤੋ ਦੂਰ ਰਹਿਣ ਲਈ ਪ੍ਰੇਰਿਆ ਇਸ ਤੋ ਇਲਾਵਾ ਵਾਤਾਵਰਣ, ਸਾਫ-ਸਫਾਈ, ਬਿਜਲੀ ਪਾਣੀ ਦੀ ਦੂਰਵਰਤੋ ਰੋਕਣ ਬਾਰੇ ਬਹੁਤ ਹੀ ਸੁੱਚਜੇ ਢੰਗ ਨਾਲ ਸਮਝਾਇਆ। ਇੰਸ: ਪਰਮਜੀਤ ਸਿੰਘ ਵੱਲੋ ਵਿਦਿਆਰਥੀਆ ਨੂੰ ਮੋਟਰ ਵਹੀਕਲ ਐਕਟ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਦੋਰਾਨ ਬੱਚਿਆ ਨੂੰ ਉਵਰ ਸਪੀਡ, ਟ੍ਰਿਪਲ ਰਾਈਡਿੰਗ, ਰੈਸ ਡਰਾਈਵਿੰਗ, ਡ੍ਰਿੰਕ ਐਂਡ ਡਰਾਈਵਿੰਗ, ਰੈਡ ਲਾਈਟ ਜੰਪ ਨਾ ਕਰਨ ਅਤੇ ਅੰਡਰਏਜ਼ ਵਿਦਿਆਰਥੀਆ ਨੂੰ ਡਰਾਈਵਿੰਗ ਨਾ ਕਰਨ ਸਬੰਧੀ ਦੱਸਿਆ ਗਿਆ। ਇਸ ਮੋਕੇ ਪ੍ਰਿਸੀਪਲ ਸ. ਜਗੀਰ ਸਿੰਘ ਅਤੇ ਹੋਰ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜਰ ਸਨ। ਸੈਮੀਨਾਰ ਦੇ ਆਖੀਰ ਪ੍ਰਿੰਸੀਪਲ ਸ. ਜਗੀਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਆਪਣੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਆਖੀਰ ਵਿੱਚ ਹਾਜਰ ਵਿਦਿਆਰਥੀਆ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰਣ ਲਿਆ।

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-