Sunday, June 16, 2019
FOLLOW US ON

Article

ਮਿੰਨੀ ਕਹਾਣੀ " ਕੌੜਾ ਘੁੱਟ "

March 17, 2019 08:51 PM
                  
ਮਾਲਵਾ ਕਾਲਜ ਵਿੱਚ ਪੜ੍ਹਦੀ " ਮੀਤ " ਦੀ ਕੁੜੀ ਕਈ ਦਿਨਾਂ ਤੋਂ ਉਦਾਸ ਜਿਹੀ ਨਜ਼ਰ ਆ ਰਹੀ ਸੀ । ਪ੍ਰੀਵਾਰ 'ਚ ਵੀ ਕਿਸੇ ਨਾਲ ਗੱਲ ਨਹੀਂ ਸੀ ਕਰਦੀ । ਧੀਏ ਕੀ ਹੋਇਆ ਤੈਨੂੰ ? ਮਾਂ ਨੇ ਪਿਆਰ ਨਾਲ ਕਿਹਾ ,  " ਕੁੱਛ ਨਹੀਂ ਮਾਂ ? ਜਵਾਬ ਦਿੰਦਿਆਂ ਕਿਹਾ ।" ਮਾਂ ਮੈਂ ਪੜ੍ਹਨ ਚੱਲੀ ਹਾਂ ? ਚੰਗਾ ਪੁੱਤ ਆਪਣਾ ਖਿਆਲ ਰੱਖੀ ?
        ਜਦੋਂ ਸ਼ਾਮ ਤੱਕ " ਪਾਲੀ " ਘਰ ਨਾ ਆਈ ਸਾਰਾ ਲਾਣਾ ਗਹਿਰੀਆਂ ਸੋਚਾਂ ਵਿੱਚ ਡੁੱਬ ਗਿਆ । ਸਬਰ ਦਾ ਬੰਨ੍ਹ ਤਾਂ ਉਦੋਂ ਟੁੱਟ ਗਿਆ , ਜਦੋਂ ਥਾਣੇ 'ਚ ਘਰ ਫੋਨ ਆਇਆ ਕਿ ਤੁਹਾਡੀ ਕੁੜੀ ਪਾਲੀ ਨੇ ਕੋਟ- ਮੈਰਿਜ਼ ਕਰਵਾ ਲਈ ਹੈ , ਜੇ ਕੱਲ੍ਹ ਨੂੰ ਉਹਨਾਂ ਦੀ ਮਾਲੀ  ਜਾਨ ਦਾ ਕੋਈ ਨਫ਼ਾ ਨੁਕਸਾਨ ਹੋਇਆ ਉਸਦੇ ਜ਼ੁਮੇਵਾਰ ਤੁਸੀਂ ਹੋਵੋਂਗੇ । ਫੋਨ ਸੁਣਦੀ ਸਾਰ ਹੀ ਸਾਰਾ ਪ੍ਰੀਵਾਰ ਇੱਕ ਪਾਗਲਾਂ ਦੀ ਤਰ੍ਹਾਂ ਕੰਧਾਂ ਵਿੱਚ ਟੱਕਰਾਂ ਮਾਰਨ ਲੱਗ ਪਿਆ। ਅਚਾਨਕ ਉਸਦੀ ਸਹੇਲੀ " ਮਨੀ " ਘਰ ਆਈ ਉਹਨੇ ਪ੍ਰੀਵਾਰ ਹਾਲਤ ਦੇਖਦਿਆਂ ਪੁੱਛਿਆ ," ਕੀ ਗੱਲ ਹੋਈ ਐ ?"  ਪਤਾ ਲੱਗਣ ਤੇ ਉਹ ਆਪਣੇ ਆਪ ਨੂੰ ਨਾ ਕੰਟਰੋਲ ਕਰਦੀ ਹੋਈ ਜ਼ਮੀਨ ਤੇ ਡਿੱਗ ਦੀ ਸਾਰ ਬੇਹੋਸ਼ ਹੋ ਗਈ । ਕੋਲ ਖੜ੍ਹੇ ਲੋਕਾਂ ਨੇ ਉਸ ਨੂੰ ਸੰਭਾਲਿਆ ਦਿਆਂ ਪਾਣੀ ਮੂੰਹ ਵਿੱਚ ਪਾਇਆ ਫਿਰ ਹੋਸ਼ ਵਿੱਚ ਆਈ ਆਪਣੇ ਆਪ ਨੂੰ ਸੰਭਾਲ ਦੀ ਹੋਈ ਨੇ ਕੌੜਾ ਘੁੱਟ ਭਰਕੇ ਆਪਣਾ ਫ਼ੈਸਲਾ ਬਦਲਦਿਆਂ ਲਿਆ । ਫੇਸਬੁੱਕ ਤੇ ਬਣੇ ਆਪਣੇ ਫਰੈਂਡ ਨੂੰ , ਕੋਲ ਖੜ੍ਹੇ ਮੁੰਡੇ ਕੋਲੋਂ ਫੋਨ ਫੜਕੇ ਫੋਨ ਕਰ ਦਿੱਤਾ। ਮੈਂਨੂੰ ਮੁਆਫ਼ ਕਰੀ " ਰਾਜ " ਮੈਂ ਆਪਣੇ ਚੰਦਕ ਮਿੰਟ ਦੇ ਪਿਆਰ ਬਦਲੇ , ਆਪਣੇ ਪ੍ਰੀਵਾਰ ਦੀਆਂ ਖੁਸ਼ੀਆਂ ਗਹਿਰੇ ਖੂਹ ਵਿੱਚ ਦਫ਼ਨ ਨਹੀਂ ਕਰ ਸਕਦੀ । ਤੇਰੇ ਕੁੱਝ ਚਿਰ ਦੇ ਪਿਆਰ ਬਦਲੇ , " ਮੈਂ ਆਪਣੇ ਪ੍ਰੀਵਾਰ ਦੇ ਵੀਂਹ ਸਾਲ ਦੇ ਪਿਆਰ ਨੂੰ ਨਹੀਂ ਤੋੜ ਸਕਦੀ । ਅੱਜ ਤੋਂ ਬਾਅਦ ਮੇਰੇ ਰਸਤੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਨਹੀਂ ਕਰਨੀ , ਨਹੀਂ ਤਾਂ .............?"
                                          ਹਾਕਮ ਸਿੰਘ ਮੀਤ ਬੌਂਦਲੀ
                                ‌‌‌‌ ‌               ਮੰਡੀ ਗੋਬਿੰਦਗੜ੍ਹ
Have something to say? Post your comment