Monday, April 22, 2019
FOLLOW US ON

News

ਮੁਹੱਬਤੀ ਰੰਗਾਂ 'ਚ ਰੰਗੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ 'ਇਸ਼ਕ ਖੁਮਾਰੀ', ਸ਼ੂਟਿੰਗ ਜਲਦ ਹੋਵੇਗੀ ਸ਼ੁਰੂ

March 17, 2019 10:05 PM

ਮੁਹੱਬਤੀ ਰੰਗਾਂ 'ਚ ਰੰਗੀ ਕਾਮੇਡੀ ਭਰਪੂਰ ਪਰਿਵਾਰਕ ਫ਼ਿਲਮ ਹੋਵੇਗੀ 'ਇਸ਼ਕ ਖੁਮਾਰੀ', ਸ਼ੂਟਿੰਗ ਜਲਦ ਹੋਵੇਗੀ ਸ਼ੁਰੂ

ਪੰਜਾਬੀ ਸਿਨਮੇ 'ਚ ਹੋ ਰਹੇ ਪਰਿਵਰਤਨ ਸਦਕਾ ਨਿੱਤ ਦਿਨ ਨਵੀਆਂ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ। ਚੰਗੀ ਗੱਲ ਹੈ ਕਿ ਪੁਰਾਤਨ ਵਿਰਸੇ ਅਤੇ ਵਿਆਹਾਂ ਵਾਲੇ ਕਲਚਰ ਤੋਂ ਹੁਣ ਪੰਜਾਬੀ ਸਿਨਮਾ ਰੁਮਾਂਟਿਕ ਵਿਸ਼ੇ ਦੀਆਂ ਫ਼ਿਲਮਾਂ ਵੱਲ ਮੁੜਿਆ ਹੈ। ਇਸ ਵੇਲੇ ਬਣਨ ਵਾਲੀਆਂ ਜਿਆਦਤਰ ਫ਼ਿਲਮਾਂ ਆਪਣੇ ਨਵੇਂ ਵਿਸ਼ਿਆਂ ਕਰਕੇ ਚਰਚਾ ਵਿੱਚ ਹਨ ਜਿੰਨ੍ਹਾਂ 'ਚੋਂ ਇੱਕ ਹੈ ਯੁਵਰਾਜ ਹੰਸ ਤੇ ਹੈਪੀ ਰਾਏਕੋਟੀ ਦੀ 'ਇਸ਼ਕ ਖੁਮਾਰੀ' ਜਿਸ ਦੀ ਅਨਾਊਸਮੈਂਟ ਬੀਤੇ ਦਿਨੀਂ ਕੀਤੀ ਗਈ। 'ਗਲਿਟਰਟੀ ਅਤੇ ਸਾਂਝ ਫ਼ਿਲਮਜ਼' ਦੇ ਬੈਨਰ ਹੇਠ ਬਣਨ ਵਾਲੀ ਇਸ ਫ਼ਿਲਮ ਦੀ ਨਿਰਮਾਤਾ ਜੋੜੀ ਆਸ਼ੀਸ ਸ਼ਰਮਾ ਅਤੇ ਸੋਨੀਆਂ ਮਾਂਗਟ ਦੀ ਨੇ ਦੱਸਿਆ ਕਿ 'ਇਸ਼ਕ ਖੁਮਾਰੀ' ਅਜੋਕੇ ਪੰਜਾਬੀ ਸਿਨਮੇ ਵਿੱਚ ਇੱਕ ਵੱਖਰੇ ਵਿਸ਼ੇ ਦੀ ਮਨੋਰੰਜਨ ਭਰਪੂਰ ਰੁਮਾਂਟਿਕ ਫ਼ਿਲਮ ਹੈ ਜੋ ਕਾਮੇਡੀ ਦੇ ਨਾਲ ਨਾਲ ਸਮਾਜਿਕ ਮੁੱਦਿਆ , ਪਿਆਰ ਮੁੱਹਬਤ ਦੇ ਰੰਗਾਂ ਦੀ ਖੂਬਸੁਰਤ ਪੇਸ਼ਕਾਰੀ ਕਰੇਗੀ। ਇਸ ਫ਼ਿਲਮ ਵਿੱਚ ਗਾਇਕ ਯੁਵਰਾਜ ਹੰਸ, ਹੈਪੀ ਰਾਏਕੋਟੀ, ਸੋਨਿਕਾ ਭਾਰਦਵਾਜ, ਰਿਤਿਕਾ ਸਿਆਮ, ਉਪਾਸਨਾ ਸਿੰਘ, ਬੀ ਐਨ ਸ਼ਰਮਾ, ਬਿੰਦੂ ਦਾਰਾ ਸਿੰਘ,ਆਸੂ ਸਾਹਨੀ ਆਦਿ ਅਹਿਮ ਸਿਤਾਰੇ ਕੰਮ ਕਰ ਰਹੇ ਹਨ। ਫ਼ਿਲਮ ਦੇ ਗੀਤ ਹੈਪੀ ਰਾਏਕੋਟੀ ਤੇ ਸ਼ਾਨ ਨੇ ਲਿਖੇ ਹਨ ਜਿੰਨ੍ਹਾ ਨੂੰ ਯੁਵਰਾਜ ਹੰਸ, ਗੁਰੂ ਰੰਧਾਵਾ, ਹੈਪੀ ਰਾਏਕੋਟੀ, ਬੂਹਮੀਆਂ, ਖਾਨ ਸਾਹਬ  ਨੇ ਆਵਾਜ਼ਾਂ ਦਿੱਤੀਆਂ ਹਨ। ਫਿਲਮ ਦੀ ਕਹਾਣੀ ਸੰਦੀਪ ਚਿੰਨ੍ਹਾ ਨੇ ਲਿਖੀ ਹੈ ਤੇ ਡਾਇਲਾਗ ਮਿੰਟੂ ਓ ਅਤੇ ਸੰਦੀਪ ਚਿੰਨ੍ਹਾ ਨੇ ਲਿਖੇ ਹਨ।  ਫਿਲ਼ਮ ਦੇ ਨਾਇਕ ਯੁਵਰਾਜ ਹੰਸ ਨੇ ਕਿਹਾ ਕਿ ਉਹ ਆਪਣੇ ਦਰਸ਼ਕਾਂ ਪ੍ਰਸੰਸਕਾਂ ਦਾ ਸ਼ੁਕਰਗੁਜਾਰ ਹੈ ਜਿੰਨ੍ਹਾਂ ਉਸਨੂੰ ਗਾਇਕੀ ਅਤੇ ਫ਼ਿਲਮੀ ਪਰਦੇ 'ਤੇ ਬੇਸ਼ੁਮਾਰ ਪਿਆਰ ਦਿੱਤਾ। ਇਹ ਨਵੀਂ ਫ਼ਿਲਮ ਵੀ ਦਰਸ਼ਕਾਂ ਦਾ ਪੂਰਾ ਮਨੋਂਰੰਜਨ ਕਰੇਗੀ। ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਕਿਹਾ ਕਿ ਇਸ ਫ਼ਿਲਮ ਵਿੱਚ ਉਸਦੀ ਅਹਿਮ ਭੂਮਿਕਾ ਹੈ ਜੋ ਦਰਸ਼ਕਾਂ ਦੀ ਪਸੰਦ 'ਤੇ ਪ੍ਰਵਾਨ ਚੜ੍ਹੇਗੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ ਅਤੇ ਕਾਨੈਡਾ ਵਿੱਚ ਕੀਤੀ ਜਾਵੇਗੀ। 

ਹਰਜਿੰਦਰ ਜਵੰਦਾ

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-