Sunday, June 16, 2019
FOLLOW US ON

Article

ਕਿਵੇਂ ਦੀ ਸੋਚ ਹੋ ਗਈ ਅਤੇ ਕਿੰਨੇ ਸਵਾਰਥੀ ਹੋ ਗਏ ਅਸੀਂ ਸਾਰੇ।ਅੱਜ

March 17, 2019 10:12 PM
ਕਿਵੇਂ ਦੀ ਹੋ ਗਈ ਸੋਚ?
ਕਿਵੇਂ ਦੀ ਸੋਚ ਹੋ ਗਈ ਅਤੇ ਕਿੰਨੇ ਸਵਾਰਥੀ ਹੋ ਗਏ ਅਸੀਂ ਸਾਰੇ।ਅੱਜ ਚੋਣਾਂ ਆ ਗਈਆਂ ਤਾਂ ਕੁਝ ਇੱਕ ਨੂੰ ਛੱਡਕੇ ਬਾਕੀ ਸੱਭ ਤਾਂ ਖ਼ੁਸ਼ੀਆਂ ਮਨਾ ਰਹੇ ਨੇ।ਕਿਸੇ ਨੂੰ ਟਿਕਟ ਮਿਲਣ ਦੀ ਆਸ ਹੈ ਅਤੇ ਸਾਹਮਣੇ ਕੁਰਸੀ, ਵੱਡੀ ਗੱਡੀ ਅਤੇ ਸ਼ਾਨੋ ਸ਼ੌਕਤ ਵਿਖਾਈ ਦਿੰਦੀ ਹੈ ਅਤੇ ਕਈਆਂ ਨੂੰ ਚੋਣਾਂ ਕਰਕੇ ਰੋਜ਼ ਮੁਫ਼ਤ ਦੀ ਮਿਲਣ ਵਾਲੀ ਸ਼ਰਾਬ ਦੀ ਖ਼ੁਸ਼ੀ ਹੈ।ਦੇਸ਼ ਦਾ ਕੀ ਹੋ ਰਿਹਾ, ਸਾਡੀ ਆਪਣੀ ਹਾਲਤ ਕੀ ਹੋ ਰਹੀ ਹੈ,ਸਾਡੇ ਬੱਚਿਆਂ ਦਾ ਭਵਿੱਖ ਖ਼ਤਮ ਹੋ ਰਿਹਾ ਹੈ ਕਿਸੇ ਨੂੰ ਕੋਈ ਪ੍ਰਵਾਹ ਨਹੀਂ।ਸਿਆਸਤਦਾਨਾਂ ਨੂੰ ਕੁਰਸੀ ਚਾਹੀਦੀ ਹੈ ਅਤੇ ਸ਼ਰਾਬ ਪੀਣ ਵਾਲਿਆਂ ਨੂੰ ਸ਼ਰਾਬ।ਹਾਂ, ਕਿਸੇ ਵੀ ਵੇਲੇ ਕੋਈ ਵੀ ਕਿਸੇ ਨੂੰ ਠਿੱਬੀ ਲਗਾ ਸਕਦਾ ਹੈ।ਆਮ ਬੰਦੇ ਵੀ ਪਾਰਟੀਆਂ ਵਿੱਚ ਵੰਡੇ ਜਾ ਰਹੇ ਹਨ ਅਤੇ ਪਾਰਟੀਆਂ ਵਿੱਚ ਵੀ ਧੜੇਬੰਦੀਆਂ ਵਧ ਰਹੀਆਂ ਹਨ।ਇੱਕ ਡਰ ਹਰ ਕਿਸੇ ਦੇ ਅੰਦਰ ਹੈ ਕਿ ਇਹ ਮੇਰੇ ਤੋਂ ਅੱਗੇ ਨਾ ਲੰਘ ਜਾਏ,ਹੰਕਾਰ ਅਤੇ ਮੈਂ ਨੇ ਸੱਭ ਨੂੰ ਗੁਲਾਮ ਬਣਾਇਆ ਹੋਇਆ ਹੈ।ਲੋਕਾਂ ਦੇ ਮੁੱਦਿਆਂ, ਦੇਸ਼ ਦੀਆਂ ਸਮਸਿਆਵਾਂ ਤਾਂ ਕਿਸੇ ਦੇ ਅਜੰਡੇ ਵਿੱਚ ਵਿਖਾਈ ਹੀ ਦੇ ਰਹੀਆਂ।ਹਰ ਕੋਈ ਦੂਸਰੇ ਦਾ ਫਾਇਦਾ ਚੁੱਕਣ ਅਤੇ ਫੇਰ ਉਸਨੂੰ ਪਿੱਛੇ ਕਰਨ ਲੱਗਿਆ ਸੋਚਦਾ ਨਹੀਂ ਕਿ ਮੈਂ ਕੀ ਕਰ ਰਿਹਾ ਹਾਂ।ਲੋਕਾਂ ਨੂੰ ਵੀ ਬਹੁਤ ਚੀਜਾਂ ਸਮਝ ਆਉਂਦੀਆ ਹਨ।ਕੁਝ ਇੱਕ ਅਫ਼ਸਰ, ਅਧਿਕਾਰੀ,ਕਰਮਚਾਰੀ,ਮੁਲਾਜ਼ਮ ਅਤੇ ਕੁਝ ਸਿਆਸਤਦਾਨ ਅਜਿਹੇ ਹਨ ਜੋ ਲੋਕਾਂ ਲਈ ਅਤੇ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੀ ਡਗਰ ਆਸਾਨ ਨਹੀਂ ਹੈ।ਮੈਂ ਯੂ ਟਿਊਬ ਤੇ ਪ੍ਰਾਈਮ ਏਸ਼ੀਆ ਦਾ ਇੱਕ ਪ੍ਰੋਗਰਾਮ ਵੇਖ ਰਹੀ ਸੀ ਜਿਸ ਵਿੱਚ ਗੱਲ ਹੋ ਰਹੀ ਸੀ ਕਿ ਕਾਂਗਰਸ ਵਿੱਚੋਂ ਆਸ਼ਾ ਰਾਣੀ ਜੀ ਅਨੁਸਾਰ ਨਵਜੋਤ ਸਿੰਘ ਸਿੱਧੂ ਬਗੈਰ ਗੁਜ਼ਾਰਾ ਨਹੀਂ।ਉਨ੍ਹਾਂ ਦੀਆਂ ਸੇਵਾਵਾਂ ਪੂਰੇ ਦੇਸ਼ ਵਿੱਚ ਚੋਣਾਂ ਵੇਲੇ ਲਈਆਂ ਜਾਣਗੀਆਂ।ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਵੇਂ ਅਤੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਦਾ ਸਾਥ ਕਿਉਂ ਨਹੀਂ ਦਿੱਤਾ ਜਾਂਦਾ ਜਾਂ ਉਨ੍ਹਾਂ ਦੇ ਕੀਤੇ ਜਾ ਰਹੇ ਲੋਕਾਂ ਲਈ ਕੰਮਾਂ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ।ਉਨ੍ਹਾਂ ਦੇ ਕੋਲ ਜੋ ਵਿਭਾਗ ਹੈ ਉਸ ਵਿੱਚ ਬਹੁਤ ਗੜਬੜੀਆਂ ਹਨ ਜੋ ਸਿੱਧੇ ਤੌਰ ਤੇ ਲੋਕਾਂ ਤੇ ਅਸਰ ਪਾਉਂਦੀਆਂ ਹਨ।ਲੋਕ ਜ਼ਿੰਦਗੀ ਭਰ ਦੀ ਕਮਾਈ ਲਗਾਕੇ ਘਰ ਬਣਾਉਂਦੇ ਹਨ ਪਰ ਉਹ ਘਰ ਘੱਟ,ਮੁਸੀਬਤ ਦਾ ਸਬੱਬ ਵਧੇਰੇ  ਬਣ ਜਾਂਦਾ ਹੈ ਅਤੇ ਸੁਣਵਾਈ ਹੁੰਦੀ ਨਹੀਂ।ਜੇਕਰ ਉਹ ਇੰਨਾ ਗੜਬੜੀਆਂ ਨੂੰ ਬੰਦ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਪਾਰਟੀ ਦੇ ਹੀ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।ਹੋਣਾ ਤਾਂ ਚਾਹੀਦਾ ਸੀ ਕਿ ਉਸ ਗੜਬੜ ਕਰਨ ਵਾਲਿਆਂ ਨੂੰ ਬਖਸ਼ਿਆ ਨਾ ਜਾਂਦਾ।ਸਰਕਾਰਾਂ ਤਾਂ ਲੋਕਾਂ ਦੇ ਭਲੇ ਲਈ ਕੰਮ ਕਰਨ ਲਈ ਚੁਣੀਆਂ ਜਾਂਦੀਆਂ ਹਨ।ਨਵਜੋਤ ਸਿੰਘ ਸਿੱਧੂ ਤੋਂ ਲੋਕਾਂ ਨੂੰ ਬਹੁਤ ਉਮੀਦਾਂ ਹਨ।ਲੋਕ ਉਨ੍ਹਾਂ ਤੇ ਯਕੀਨ ਵੀ ਕਰਦੇ ਹਨ।ਉਨ੍ਹਾਂ ਦਾ ਕ੍ਰਿਕਟ ਤੋਂ ਲੈਕੇ ਹੁਣ ਤੱਕ ਦਾ ਸਫ਼ਰ ਵੱਖਰੇ ਅੰਦਾਜ਼ ਦਾ ਹੈ।ਉਨ੍ਹਾਂ ਬਾਰੇ ਤਕਰੀਬਨ ਨਿਧੱੜਕ ਪੱਤਰਕਾਰ ਕਹਿੰਦੇ ਹਨ ਕਿ ਉਹ ਸਾਫ਼ ਸੁਥਰੀ ਸ਼ਵੀ ਦਾ ਮਾਲਿਕ ਹੈ ਇਸ ਕਰਕੇ ਉਹ ਕੰਮ ਵੀ ਉਵੇਂ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ।ਖੈਰ,ਨਵਜੋਤ ਸਿੰਘ ਦੀਆਂ ਸੇਵਾਵਾਂ ਚੋਣਾਂ ਵਿੱਚ ਲੈਣਾ ਪਾਰਟੀ ਦੀ ਜ਼ਰੂਰਤ ਹੈ ਸਮਝ ਆਉਂਦਾ ਹੈ।ਇਸਦੇ ਨਾਲ ਇਹ ਵੀ ਸਮਝ ਆਉਂਦਾ ਹੈ ਕਿ ਉਸਦੀ ਸੋਚ ਅਤੇ ਉਸਦੇ ਕੰਮ ਕਰਨ ਦੇ ਤਰੀਕੇ ਨੂੰ ਪਾਰਟੀ ਆਪਣੀ ਜ਼ਰੂਰਤ ਕਿਉਂ ਨਹੀਂ ਸਮਝਦੀ।ਅਸਲ ਵਿੱਚ ਮੈਂ ਇਹ ਇਸ ਕਰਕੇ ਲਿਖ ਰਹੀ ਹਾਂ ਕਿ ਜੇਕਰ ਲੋਕਾਂ ਦੇ ਮੁੱਦਿਆਂ ਤੇ ਕੰਮ ਕੀਤਾ ਜਾਵੇ।ਕੋਈ ਵੀ ਪਾਰਟੀ ਦਾ ਵਿਧਾਇਕ ਜਾਂ ਮੰਤਰੀ ਹੋਵੇ ਉਹ ਦੇਸ਼ ਅਤੇ ਲੋਕਾਂ ਨੂੰ ਆਪਣੇ ਅਜੰਡੇ ਵਿੱਚ ਰੱਖਣ ਤਾਂ ਲੋਕ ਆਪਣੇ ਆਪ ਤੁਹਾਨੂੰ ਵੋਟ ਮਿਲਣਗੇ।ਕਦੋਂ ਕਿਸੇ ਦਾ ਫਾਇਦਾ ਲੈਣਾ ਹੈ ਅਤੇ ਕਦੋਂ ਉਸਨੂੰ ਪਿੱਛੇ ਧਕੇਲਣਾ ਇਹ ਹੈ ਅੱਜ ਦਾ ਚਲਣ।ਸੱਚ ਹੈ ਕਿਵੇਂ ਦੀ ਹੋ ਗਈ ਹੈ ਸੋਚ---।
 
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
Have something to say? Post your comment