Sunday, April 21, 2019
FOLLOW US ON

News

ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ

March 18, 2019 09:21 PM

ਚੋਣ ਜਾਬਤੇ ਦੀ ਪਾਲਣਾ ਬਣਾਈ ਜਾਵੇ ਯਕੀਨੀ -ਵਧੀਕ ਜਿਲਾ ਚੋਣ ਅਫਸਰ
ਪੋਲਿੰਗ ਸਟੇਸ਼ਨਾਂ ਦੀ ਬਿਲਡਿੰਗ ਅਤੇ ਨਾਮ ਬਦਲਣ ਸਬੰਧੀ ਵੱਖ ਵੱਖ ਰਾਜਨੀਤਕ ਆਗੂਆਂ ਨਾਲ ਮੀਟਿੰਗ
ਅੰਮ੍ਰਿਤਸਰ, 18 ਮਾਰਚ: ਕੁਲਜੀਤ ਸਿੰਘ
 ਵਧੀਕ ਜਿਲਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਂਸ਼ੂ ਅਗਰਵਾਲ ਵੱਲੋਂ ਏ:ਆਰ:ਓਜ਼ ਅਤੇ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਬਿਲਡਿੰਗ ਅਤੇ ਨਾਮ ਬਦਲਣ  ਸਬੰਧੀ ਸਥਾਨਕ ਜਿਲਾ ਪ੍ਰੀਸ਼ਦ ਹਾਲ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸ੍ਰੀ ਸਰਤਾਜ ਸਿੰਘ ਚਾਹਲ, ਏ:ਡੀ:ਸੀ:ਪੀ ਹੈਡਕੁਆਟਰ, ਸ੍ਰੀ ਸ਼ਿਵਰਾਜ ਬੱਲ ਐਸ:ਡੀ:ਐਮ ਅੰਮ੍ਰਿਤਸਰ-1, ਮੈਡਮ ਪਲਵੀ ਚੌਧਰੀ ਐਸ:ਡੀ:ਐਮ ਮਜੀਠਾ, ਸ੍ਰੀ ਰਜਤ ਓਬਰਾਏ ਐਸ:ਡੀ:ਐਮ ਅਜਨਾਲਾ, ਸ੍ਰੀ ਰਾਜਪਾਲ ਸਿੰਘ ਏ:ਈ:ਟੀ:ਸੀ ਅੰਮ੍ਰਿਤਸਰ-1, ਸ਼੍ਰੀਮਤੀ ਅਨਿਮਿਆ ਜੋਤ ਕੌਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਰਜਿੰਦਰ ਸਿੰਘ ਚੋਣ ਕਾਨੂੰਗੋ, ਸ੍ਰੀ ਰਾਜੀਵ ਬਾਵਾ ਕਾਂਗਰਸ ਕਮੇਟੀ ਸ਼ਹਿਰੀ, ਹਰਗੁਰਿੰਦਰ ਸਿੰਘ ਗਿੱਲ ਕਾਂਗਰਸ ਕਮੇਟੀ ਦਿਹਾਤੀ, ਪਵਨ ਖੰਨਾ ਭਾਰਤੀ ਜਨਤਾ ਪਾਰਟੀ, ਬਹੁਜਨ ਸਮਾਜ ਪਾਰਟੀ ਸ਼ਹਿਰੀ ਦੇ ਸ੍ਰੀ ਗੁਰਬਖਸ਼ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। 
 ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਜਿਲ•ਾ ਚੋਣ ਅਫਸਰ ਨੇ ਦੱਸਿਆ ਕਿ 11-ਅਜਨਾਲਾ ਅਤੇ 15 ਅੰਮ੍ਰਿਤਸਰ ਉਤਰੀ ਦੇ ਕੁਝ ਬੂਥਾਂ ਦੇ ਸਥਾਨ ਬਦਲਣ ਦੀ ਤਜਵੀਜ ਪ੍ਰਾਪਤ ਹੋਈ ਹੈ ਅਤੇ 17-ਅੰਮ੍ਰਿਤਸਰ ਕੇਂਦਰੀ ਅਤੇ 20 ਅਟਾਰੀ ਦੇ ਕੁਝ ਬੂਥਾਂ ਦੇ ਨਾਮ ਬਦਲਣ ਦੀ ਵੀ ਤਜਵੀਜ ਪ੍ਰਾਪਤ ਹੋਈ ਹੈ ਜਿਸ ਨੂੰ ਮੁੱਖ ਚੋਣ ਅਫਸਰ ਨੂੰ ਬਦਲਣ ਲਈ ਲਿਖ ਦਿੱਤਾ ਗਿਆ ਹੈ। ਉਨ•ਾਂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਜਿਲਾ ਪ੍ਰਸਾਸਨ ਵੱਲੋਂ ਵੀ ਸਵੀਪ ਮੁਹਿੰਮ ਗਤੀਵਿਧੀਆਂ ਤਹਿਤ ਪੋਲਿੰਗ ਬੂਥਾਂ ਦਾ ਸਥਾਨ ਬਦਲਣ ਸਬੰਧੀ ਅਤੇ ਨਾਮ ਬਦਲਣ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ। 
 ਵਧੀਕ ਜਿਲ•ਾ ਚੋਣ ਅਫਸਰ ਨੇ ਕਿਹਾ ਕਿ ਚੋਣ ਜਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਨੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਬਿਲਡਿੰਗ ਤੇ ਪੋਸਟਰ ਜਾਂ ਹੋਰਡਿੰਗਜ ਲਗਾਉਣ ਤੋਂ ਪਹਿਲਾਂ ਉਸਦੇ ਦੇ ਮਾਲਕ ਵੱਲੋਂ ਸਹਿਮਤੀ ਜਰੂਰ ਲਈ ਜਾਵੇ। ਉਨਾਂ ਦੱਸਿਆ ਕਿ ਵੋਟਾਂ ਸਬੰਧੀ ਕਿਸੇ ਤਰਾਂ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਜਾਰੀ ਕੀਤਾ ਗਿਆ ਹੈ। 

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-