Sunday, April 21, 2019
FOLLOW US ON

News

ਸਾਂਝੇ ਪੰਜਾਬ ਦੀ ਯਾਰੀ ਅਧਾਰਤ 'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼

March 18, 2019 09:38 PM

ਸਾਂਝੇ ਪੰਜਾਬ ਦੀ ਯਾਰੀ ਅਧਾਰਤ   'ਯਾਰਾ ਵੇ'. ਲੈਕੇ ਆਇਆ 'ਰਾਕੇਸ਼ ਮਹਿਤਾ'ਰਾਕੇਸ਼ ਮਹਿਤਾ ਬਾਲੀਵੁੱਡ ਨਗਰੀ ਨਾਲ ਜੁੜਿਆ ਇੱਕ ਉਹ ਲੇਖਕ- ਨਿਰਦੇਸ਼ਕ ਹੈਜਿਸ ਨੇ ਸਿਰਫ਼  ਗਿਣਤੀ ਦੀਆਂ ਹੀ ਅਰਥ   ਭਰਪੂਰ  ਫ਼ਿਲਮਾਂ ਬਣਾ ਕੇ  ਆਪਣੀ ਇੱਕਵੱਖਰੀ ਪਛਾਣ ਕਾਇਮ ਕੀਤੀ। ਖ਼ਾਸ ਗੱਲ ਇਹ ਕਿ ਇੰਨ੍ਹਾਂ ਫ਼ਿਲਮਾਂ ਨੂੰ ਕੋਈ ਇੱਕ–ਦੋ   ਨਹੀਂ   ਬਲਕਿ   ਅਨੇਕਾਂ   ਫ਼ਿਲਮ   ਐਵਾਰਡ   ਮਿਲੇ।   ਰਾਕੇਸ਼   ਮਹਿਤਾ   ਇੰਨ੍ਹੀਂ   ਦਿਨੀਂਆਪਣੀ  ਨਵੀਂ ਪੰਜਾਬੀ  ਫ਼ਿਲਮ   'ਯਾਰਾ  ਵੇ'  ਨਾਲ  ਚਰਚਾ  ਵਿੱਚ ਹੈ।  ਗੋਲਡਨ  ਬਰਿੱਜਫ਼ਿਲਮਜ਼ ਐਂਡ ਇੰਟਰਟੇਨਮੈਂਟ ਅਤੇ ਫਰੈਸ਼ਲੀ ਗਰਾਊਂਡ ਦੇ ਬੈਨਰ ਹੇਠ ਬਣੀ ਇਸ ਫ਼ਿਲਮਦਾ ਨਿਰਮਾਣ ਬੱਲੀ ਸਿੰਘ ਕੱਕੜ ਨੇ ਕੀਤਾ ਹੈ। 'ਵਾਪਸੀ' 'ਰੰਗ ਪੰਜਾਬ' ਤੋਂ ਬਾਅਦਇਹ ਤੀਸਰੀ ਫ਼ਿਲਮ ਹੈ। ਇਸ ਤੋਂ ਇਲਾਵਾ ਉਸ ਨੇ ਹਿੰਦੀ ਦੀਆਂ ਕਈ ਫ਼ਿਲਮਾਂ ਲੇਖਕਤੇ ਨਿਰਦੇਸ਼ਨ ਵਜੋਂ ਕੀਤੀਆਂ।   ਇਸ ਫ਼ਿਲਮ ਦੀ ਕਹਾਣੀ ਉਨ੍ਹਾਂ ਖ਼ੁਦ ਹੀ ਲਿਖੀ ਹੈ।ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਪਾਕਿਸਤਾਨ ਦੀ ਵੰਡ ਵੇਲੇ ਦੇ ਉਨ੍ਹਾਂ ਹਾਲਾਤਾਂ 'ਤੇਅਧਾਰਿਤ ਹੈ ਜਦ ਦੋ ਹਿੱਸਿਆ ਵਿੱਚ ਵੰਡੇ ਗਏ ਪੰਜਾਬ ਵਿੱਚਲੇ ਸਾਂਝੇ ਪੰਜਾਬ ਦੀਆਂਯਾਰੀਆਂ, ਆਪਸੀ ਭਾਈਵਾਲਤਾ ਅਤੇ ਸਾਂਝਾ ਵਿੱਚ ਇੱਕ ਲਕੀਰ ਖਿੱਚੀ ਗਈ।ਉਸ ਵੇਲੇ ਚੰਗੇ ਮਾੜੇ ਲੋਕਾਂ ਦੀ ਪਰਖ ਨੂੰ ਇਸ ਫ਼ਿਲਮ ਰਾਹੀਂ ਪੇਸ਼ ਕੀਤਾ ਗਿਆ ਹੈ।ਨਿੱਕੇ ਹੁੰਦਿਆਂ ਪਰਿਵਾਰ ਦੇ ਬਜੁਰਗਾਂ ਕੋਲੋਂ ਵੰਡ ਸਮੇਂ ਦੀਆਂ ਅਨੇਕਾਂ ਕਹਾਣੀਆਂਸੁਣਦੇ ਰਹੇ ਹਾਂ ਇਸ ਫ਼ਿਲਮ ਰਾਹੀਂ ਉਹ ਸੱਭ ਪਰਦੇ 'ਤੇ ਉਤਾਰਣ ਦਾ ਯਤਨ ਕੀਤਾ ਹੈ।ਇਸ ਫ਼ਿਲਮ ਵਿੱਚ ਤਿੰਨ ਯਾਰਾਂ ਦੀ ਸੱਚੀ ਸੁੱਚੀ, ਨਿਰ ਸੁਆਰਥ  ਯਾਰੀ ਦੀ ਇੱਕਵੱਖਰੀ ਮਿਸ਼ਾਲ ਵੇਖਣ ਨੂੰ ਮਿਲੇਗੀ। ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘੁਬੀਰ ਬੋਲੀਉਨ੍ਹਾਂ ਤਿੰਨ ਦੋਸਤਾਂ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਫ਼ਿਲਮ ਵਿੱਚ ਹਰੇਕਕਿਰਦਾਰ ਨੇ ਆਪਣਾ ਕੰਮ ਬਾਖੂਬੀ ਨਿਭਾਇਆ ਹੈ। ਗਗਨ ਕੋਕਰੀ, ਯੁਵਰਾਜ ਹੰਸ, ਰਘਬੀਰਬੋਲੀ, ਮੋਨਿਕਾ  ਗਿੱਲ ਯੋਗਰਾਜ ਸਿੰਘ,ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੌਣੀ,ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਬੀ ਐਨ ਸ਼ਰਮਾ ਨੇ ਫ਼ਿਲਮ ਵਿੱਚ ਅਹਿਮ ਕਿਰਦਾਰਨਿਭਾਏ ਹਨ।  ਇਹ ਫ਼ਿਲਮ ਸਾਂਝੇ ਪੰਜਾਬ ਦੇ ਲੋਕਾਂ ਦਾ ਆਪਸੀ ਪਿਆਰ, ਵਿਛੋੜਾ ਦੇÎਇਲਾਵਾ ਪੁਰਾਤਨ ਮਾਹੌਲ ਦੀ ਕਾਮੇਡੀ, ਭਲਵਾਨਾ ਦੇ ਅਖਾੜੇ, ਦੇਸੀ ਗਵੱਈਆਂ ਦੇਰੰਗ ਤਮਾਸ਼ੇ ਵੀ ਪੇਸ਼ ਕਰੇਗੀ।ਰਾਕੇਸ ਮਹਿਤਾ ਦਿੱਲੀ ਦਾ ਜੰਮਪਲ ਹੈ । ਬਚਪਨ ਤੋਂ ਹੀ ਉਸਦੇ ਮਨ ਵਿਚ ਫ਼ਿਲਮੀ ਦੁਨੀਆਂਪ੍ਰਤੀ ਖਿੱਚ ਸੀ । ਕੁਝ ਸਮਾਂ ਵਿਦੇਸ਼ਾਂ ਵਿਚ  ਰਿਹਾਂ ਪ੍ਰੰਤੂ ਉਸਦਾ ਮਿਸ਼ਨ ਉਸ ਨੂੰ ਮੁੰਬਈਲੈ ਆਇਆ। ਬਤੌਰ ਲੇਖਕ-ਨਿਰਦੇਸ਼ਕ ਪਹਿਲੀ ਫ਼ਿਲਮ 'ਖੁਦਾਕਸ਼ੀ ਕੀਤੀ, ਜਿਸ ਵਿਚਉਸ ਨੇ ਮੰਬਈ ਰਹਿੰਦੇ ਦੋ ਅਜਿਹੇ   ਬੇਰੁਜ਼ਗਾਰ ਮੁਸਲਮ ਨੌਜਵਾਨਾਂ ਦੀ ਕਹਾਣੀ ਪੇਸ਼ਕੀਤੀ ਜੋ ਆਪਣੇ ਰੁਜ਼ਗਾਰ ਦੀ ਤਲਾਸ਼ ਵਿਚ ਭਟਕਦੇ-ਭਟਕਦੇ ਗ਼ਲਤ ਬੰਦਿਆਂ ਦੀ ਸਾਜਿਸ਼ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਫ਼ਿਲਮ ਨੂੰ ਦੇਸ਼-ਵਿਦੇਸ਼ਾਂ ਵਿਚ 19 ਐਵਾਰਡ ਮਿਲ ਚੁੱਕੇ ਹਨ।ਰਾਕੇਸ਼ ਮਹਿਤਾ ਦੀ ਇੱਕ ਲਘੂ ਫ਼ਿਲਮ 'ਡਰਪੋਕ' ਵੀ ਕਾਫ਼ੀ ਚਰਚਾ ਵਿਚ ਰਹੀ। ਇਸਫ਼ਿਲਮ ਨੂੰ ਵੀ ਕਈ ਫਿਲਮ ਫੈਸਟੀਵਲਾਂ ਵਿਚ ਜਾਣ ਦਾ ਮੌਕਾ ਮਿਲਿਆ। ਰਾਕੇਸ਼ ਮਹਿਤਾਆਪਣੇ  ਕੰਮ ਪ੍ਰਤੀ  ਬਹੁਤ ਸੰਜੀਦਾ   ਨਿਰਦੇਸ਼ਕ  ਹੈ। ਪੰਜਾਬੀ  ਸਿਨਮਾ ਲਈ  ਉਹ ਅੱਜਪੂਰੀ ਤਰ੍ਹਾਂ ਸਰਗਰਮ ਹੈ। 'ਯਾਰਾ ਵੇ' ਤੋਂ ਬਾਅਦ ਉਹ ਆਪਣੇ ਅਗਲੇ ਪ੍ਰਾਜੈਕਟ ਵਿੱਚਮਸਰੂਫ਼ ਹੈ।  

 

   ਸੁਰਜੀਤ ਜੱਸਲ 

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-