Monday, April 22, 2019
FOLLOW US ON

News

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ।

March 19, 2019 12:54 AM

ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਬੀਬੀ ਮਨਜੀਤ ਕੌਰ ਦੀਆ ਅਸਥੀਆਂ ਅੱਜ ਪਾਕਿਸਤਾਨ ਵਿਖੇ ਜਲ ਪ੍ਰਵਾਹ ਕੀਤੀ ਗਈਆਂ। ਜਰਮਨ ਤੋਂ ਲੰਡਨ ਤੇ ਲੰਡਨ ਤੋਂ ਬੀਬੀ ਜੀ ਦੀਆ ਅਸਥੀਆਂ ਨੂੰ ਲੰਡਨ ਰਹਿੰਦੀ ਉਨਾ ਦੀ ਬੇਟੀ ਬਿਕਰਮਜੀਤ ਕੌਰ ਤੇ ਜਵਾਈ ਸ ਗੁਰਪ੍ਰੀਤ ਸਿੰਘ ਸਮੇਤ ਬੀਬੀ ਜਸਪਾਲ ਕੌਰ ਪਾਕਿਸਤਾਨ ਵਿਖੇ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਲੈ ਕੇ ਗਏ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆ ਨਾਲ ਇਸ ਮੋਕੇ ਪਾਕਿ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਗੋਪਾਲ ਸਿੰਘ ਚਾਵਲਾ ਤੇ ਸੰਥਾਨਕ ਸਿੱਖ ਸੰਗਤਾ ਸਮੇਤ ਯੂਕੇ ਤੋਂ ਸ ਰਣਜੀਤ ਸਿੰਘ ਰਾਣਾ ਵੱਲੋਂ ਬੀਬੀ ਮਨਜੀਤ ਕੌਰ ਨੂੰ ਆਪਣੀ ਸਰਧਾ ਦੇ ਫੁੱਲ ਭੇਟ ਕੀਤੇ ਗਏ। ਗੁਰਦਵਾਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਪ੍ਰੇਮ ਸਿੰਘ ਨੇ ਅੰਤਿਮ ਰਸਮਾਂ ਸਿੱਖ ਰਹਿਤ ਮਰਿਯਾਦਾ ਮੁਤਾਬਿਕ ਸੰਪੂਰਨ ਦੀ ਅਰਦਾਸ ਕੀਤੀ ਗਈ। ਗੁਰਦਵਾਰਾ ਜਨਮ ਅਸਥਾਨ ਤੋਂ ਭਾਰੀ ਗਿਣਤੀ ਵਿੱਚ ਸੰਗਤਾ ਤੇ ਪਰਿਵਾਰ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਅਕਾਸ਼ ਗੂੰਜ ਨਾਅਰਿਆ ਨਾਲ ਬੀਬੀ ਜੀ ਦੀਆ ਅਸਥੀਆਂ ਨੂੰ ਚੰਦਰ ਕੋਟ ਨਹਿਰ ਵਿੱਚ ਜਲ ਪ੍ਰਵਾਹ ਕੀਤਾ ਗਿਆ। ਦੱਸਣਯੋਗ ਹੈ ਕਿ ਭਾਈ ਗਜਿੰਦਰ ਸਿੰਘ ਦੀ ਹਵਾਈ ਜਹਾਜ਼ ਅਗਵਾ ਕਾਢ ਕੇਸ ਦੀ ਹੋਈ ਉਮਰ ਕੈਦ ਸਮੇ ਤੋਂ ਹੀ ਨਨਕਾਣਾ ਸਾਹਿਬ ਦੀਆ ਸੰਗਤਾ ਬੀਬੀ ਜੀ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦੀਆਂ ਸਨ ਜਦ ਵੀ ਬੀਬੀ ਜੀ ਨਨਕਾਣਾ ਸਾਹਿਬ ਆਉਦੇ ਤਾਂ ਹਰੇਕ ਦੇ ਦੁੱਖ ਸੁੱਖ ਵਿੱਚ ਆਪਣੀ ਹਾਜ਼ਰੀ ਭਰਦੇ ਸਨ ਤੇ ਲੋੜਵੰਦਾ ਦੀ ਵਿੱਤ ਮੁਤਾਬਿਕ ਮਦਦ ਕਰਦੇ ਰਹਿੰਦੇ ਸਨ।
ਦੱਸਣਯੋਗ ਹੈ ਕਿ ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ 29 ਸਤੰਬਰ 1981 ਏਅਰ ਇੰਡਿਆ ਦੇ ਹਾਈ ਜੈਕ ਤੋਂ ਬਾਦ ਅੱਜ ਤੱਕ ਜਲਾਵਤਨੀ ਕੱਟ ਰਹੇ ਹਨ। ਬੀਬੀ ਜੀ ਦਾ ਅੰਤਿਮ ਸੰਸਕਾਰ ਜਰਮਨ ਵਿੰਖੇ ਕੀਤਾ ਗਿਆ ਸੀ ਤੇ ਭਾਈ ਗਜਿੰਦਰ ਸਿੰਘ ਸੰਸਕਾਰ ਮੌਕੇ ਹਾਜਿਰ ਨਹੀਂ ਸਨ ਜਦ ਕਿ ਉਨਾ ਦਾ ਸਵਾਸ ਸਵਾਸ ਸਿੱਖ ਕੌਮ ਦੀ ਅਜ਼ਾਦੀ ਲਈ ਅੱਜ ਵੀ ਤਤਪਰ ਹੈ ਤੇ ਉਹ ਸਮੇ ਸਮੇ ਸਿਰ ਆਪਣੇ ਪੰਥਕ ਵਿਚਾਰ ਸੋਸਿਲ ਮੀਡਿਏ ਰਾਹੀਂ ਸ਼ੇਅਰ ਕਰਦੇ ਰਹਿੰਦੇ ਹਨ ਤੇ ਸੋਸਿਲ ਮੀਡਿਏ ਤੇ ਉਨਾ ਦੇ ਹਜ਼ਾਰਾਂ ਪ੍ਰਸੰਸਕ ਹਨ।

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-