Monday, April 22, 2019
FOLLOW US ON

Poem

ਕਵਿਤਾ ਇਹ ਖੁੱਲ੍ਹੀ ਹੈ !!! ਰਾਜਿੰਦਰ ਢਿੱਲੋਂ ਬਾਜਾਖਾਨਾ

March 19, 2019 01:46 AM

ਫੁੱਟੇ ਹੋਏ ਕਰਮ ਆ
ਮਹੌਲ ਪੂਰਾ ਗਰਮ ਆ
ਹੈਨੀ ਕੋਈ ਸ਼ਰਮ ਆ,,
ਹਨ੍ਹੇਰੀ ਐਸੀ ਝੁੱਲੀ ਹੈ ,,
ਕਵਿਤਾ ਇਹ ਖੁੱਲ੍ਹੀ ਹੈ !!!

ਸਾਰੇ ਔਰਤ ਦੇ ਅੰਗ ਆ,,
ਦਿਖਾਉਂਦੀ ਉਹ ਨੰਗ ਆ ,,
ਛਿੜੀ ਹੋਈ ਜੰਗ ਆ ,,
ਬੇਰਾਂ ਵਾਂਗੂੰ ਡੁੱਲੀ ਹੈ ,,,,
ਕਵਿਤਾ ਇਹ ਖੁੱਲ੍ਹੀ ਹੈ !!!

ਨਵੀਂ ਅਜ਼ਮਾਇਸ਼ ਆ ,,
ਛੜਿਆਂ ਦਾ ਖੁਵਾਇਸ਼ ਆ ,,,
ਫਲੈਤੋਂ ਫਰਮਾਇਸ਼ ਆ ,,
ਕਹਿੰਦੇ ਬਾ -- ਮੁੱਲੀ ਹੈ,,,
ਕਵਿਤਾ ਇਹ ਖੁੱਲ੍ਹੀ ਹੈ !!!

ਊਤਿਆ ਵਾ ਆਵਾ ਆ ,,
ਹੁੰਦੀ ਛਾਵਾ ਛਾਵਾ ਆ,,
ਸਮਾਉਂਦੀ ਨਾ ਫੁੱਲੀ ਹੈ ,,,
ਕਵਿਤਾ ਇਹ ਖੁੱਲ੍ਹੀ ਹੈ !!!

ਕਹਿੰਦੇ ਇਹ ਅਜਾਦੀ ਆ,,
ਥੋਡੇ ਭਾਅ ਬਰਬਾਦੀ ਆ,,,
ਸੌਗੰਧ ਅਸੀ ਖਾਧੀ ਆ ,,,
ਬੇਸ਼ਰਮੀ ਤੇ ਤੁੱਲੀ ਹੈ ,,,
ਕਵਿਤਾ ਇਹ ਖੁੱਲ੍ਹੀ ਹੈ !!!

ਰਾਜਿੰਦਰ ਢਿੱਲੋਂ ਬਾਜਾਖਾਨਾ

Have something to say? Post your comment