Sunday, June 16, 2019
FOLLOW US ON

Article

ਫ਼ਿਲਮ" ਮਿੰਦੋ ਤਸੀਲਦਾਰਨੀ " ਦੀ ਸ਼ੂਟਿੰਗ ਦਾ ਕੰਮ ਜ਼ੋਰਾ ਤੇ- ਦਰਸ਼ਨ ਘਾਰੂ

March 19, 2019 09:19 PM

ਫ਼ਿਲਮ" ਮਿੰਦੋ ਤਸੀਲਦਾਰਨੀ " ਦੀ ਸ਼ੂਟਿੰਗ ਦਾ ਕੰਮ ਜ਼ੋਰਾ ਤੇ- ਦਰਸ਼ਨ ਘਾਰੂ

ਮਾਨਸਾ,19 ਮਾਰਚ,( ਬਿਕਰਮ ਸਿੰਘ ਵਿੱਕੀ)- ਪੰਜਾਬੀ ਫਿਲਮ  "ਮਿੰਦੋ ਤਸੀਲਦਾਰਨੀ" ਦੀ ਸ਼ੂਟਿੰਗ ਅੱਜ ਕੱਲ ਮੋਰਿੰਡਾ ਦੇ ਨੇੜਲੇ ਪਿੰਡਾਂ ਮੁਹਾਲੀ ਦੀਆ ਖੂਬਸੂਰਤ ਲੁਕੇਸ਼ਨਾਂ ਤੇ ਜ਼ੋਰ ਸੋਰ ਨਾਲ ਚੱਲ ਰਹੀ ਹੈ ਇਹ ਜਾਣਕਾਰੀ ਫ਼ਿਲਮ ਚ੍ ਕਿਰਦਾਰ ਨਿਭਾ ਰਹੇਦਰਸ਼ਨ ਘਾਰੂ ਨੇ ਦਿੰਤੀ ਉਹਨਾ ਨੇ ਦੱਸਿਆ ਕਿ ਫ਼ਿਲਮ ਦੇ ਡਾਇਰੈਕਟਰ ਤੇ ਕਹਾਣੀ ਅਵਤਾਰ ਸਿੰਘ ਵੱਲੋਂ ਲਿਖੀਗਈ ਤੇ ਡਾਇਰੈਕਟਰ ਵੀ ਇੰਨਾ ਵੱਲੋਂ ਕੀਤੀ ਗਈ ਹੈ  ਅਸਿਸਟੈਂਟ ਡਾਇਰੈਕਟਰ ਅਨਿਲ ਕੁਮਾਰ ਸ਼ਰਮਾ,ਟੋਕਰੀ ਮੋਦਗਿੱਲ ਹਨ। ਫਿਲਮ ਦੇ ਡਾਇਲਾਗ ਟਾਡਾ ਬੈਨੀਪਾਲ ਨੇ ਲਿਖੇ ਹਨ  ਫਿਲਮ ਦੇ ਸਹਿ ਨਿਰਮਾਤਾ ਸੰਜੀਵ ਗੋਇਲ ਤੇ ਪਵਿੱਤਰ ਸਿੰਘ ਹਨ
ਫਿਲਮ ‘ਚ ਕਰਮਜੀਤ ਅਨਮੋਲ ਗਾਇਕ ਰਾਜਵੀਰ ਜਵੰਦਾ ਅਤੇ ਕਵਿਤਾ ਕੌਸ਼ਿਕ , ਨਿਰਮਲ ਰਿਸ਼ੀ, ਸੀਨੀਅਰ ਕਲਾਕਾਰ ਸਰਦਾਰ ਸੋਹੀ,ਈਸ਼ਾ ਰਿਖੀ , ਮਲਕੀਤ ਰੌਣੀ, ਹਰਬੀ ਸੰਘਾ,ਮਿੰਟੂ ਜੱਟ, ਸੰਜੂ ਸੋਲੰਕੀ, ਜੱਸੀ ਰੂਪੀ ਬਰਨਾਲਾ, ਲੋਗੋਵਾਲੀਆ, ਲੱਕੀ ਧਾਲੀਵਾਲ ਸਿਮਰਨ ਸਹਿਜਪਾਲ ਏਕਤਾ ਗੁਲਾਟੀ ,ਤਰਸੇਮ ਪਾਲ ,ਨੇ ਆਪਣੀ ਆਪੋ ਆਪਣੀ ਅਦਾਕਾਰੀ ਦੇ ਜੋਹਰ ਵਿਖਾਏ ਨੇ।ਫਿਲਮ ਦੇ ਗਾਣਿਆਂ ਨੂੰ  ਕਰਮਜੀਤ ਅਨਮੋਲ ਗਿੱਪੀ ਗਰੇਵਾਲ ਤੇ ਮੰਨਤ ਨੂਰ ਨੇ ਆਵਾਜਾ ਦਿੱਤੀਆ ਨੇ ਗੀਤਾ ਨੂੰ ਲਿਖਿਆ ਗੀਤਕਾਰ ਕੁਲਦੀਪ ਕੰਡਿਆਰਾ,ਹੈਪੀ ਰਾਏਕੋਈ, ਗੁਰਬਿੰਦਰ ਮਾਨ ਨੇ ਰਚੇ ਹਨ। ਫਿਲਮ ਨੂੰ ਕਰਮਜੀਤ ਅਨਮੋਲ ਪ੍ਰੋਡਿਊਸ ਕਰ ਰਹੇ ਹਨ।ਫਿਲਮ ‘ਚ ਗਾਇਕ ਹਰਭਜਨ ਸ਼ੇਰਾ ਵੀ ਕਾਫੀ ਲੰਬੇ ਸਮੇਂ ਬਾਅਦ ਇਸ ਫ਼ਿਲਮ ਚ੍ ਨਜ਼ਰ ਆਉਣਗੇ। ਫ਼ਿਲਮ ਦੀ ਟੀਮ ਨੇ ਕਿਹਾ ਕਿ ਪੂਰੀ ਕਮੇਡੀ ਫ਼ਿਲਮ ਹੈ "ਮਿੰਦੋ ਤਸੀਲਦਾਰਨੀ" 28 ਜੂਨ ਨੂੰ ਵੱਡੇ ਪਰਦੇ ‘ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ।

Have something to say? Post your comment