Sunday, June 16, 2019
FOLLOW US ON

Poem

ਵਟਸਐਪ

March 19, 2019 10:04 PM

ਵਟਸਐਪ ਦੇ ਨਾਲ ਸਦਾ ਰਹਿਣ ਜੁੜਕੇ,

ਕਸਰ ਫੇਸਬੁੱਕ ਨੇ ਬਾਕੀ ਹੈ ਕੱਢ ਦਿੱਤੀ!
ਡੀ ਸੀ ਬਣਾਉਣਾ ਹੈ ਮਾਂ ਪਿਓ ਕਹਿਣ ਪੁੱਤ ਨੂੰ,
ਓਹਨੇ ਪੜ੍ਹਾਈ ਪਰ ਵਿੱਚੇ ਹੀ ਛੱਡ ਦਿੱਤੀ!
ਮਿਹਣੇ ਮਾਰਦੇ ਨਿੱਤ ਸ਼ਰੀਕ ਰਹਿੰਦੇ,
ਨੱਕ ਵਿੱਚ ਕਬੀਲੇ ਦੇ ਵੱਢ ਦਿੱਤੀ!
ਮਾਪਿਆਂ ਦੁਖੀ ਹੋ ਕੇ ਦੱਦਾਹੂਰੀਆ ਕਹੇ,
ਝੋਲੀ ਮੂਹਰੇ ਅੌਲਾਦ ਦੇ ਅੱਡ ਦਿੱਤੀ!
 
 
ਗੱਲ ਨੁਕਤੇ ਦੀ ਕਰਨ ਲਈ ਸੀ ਬਣਿਆਂ,
ਸਾਰਾ ਦਿਨ ਹੀ ਕੰਨ ਨਾਲ ਲਾਈ ਰੱਖਦੇ!
ਮਾਂ ਪਿਓ ਦੀ ਗੱਲ ਸੁਣਨ ਲਈ ਵਕਤ ਹੈਨੀ,
ਯਾਰੀ ਨਾਲ ਮੋਬਾਇਲ ਦੇ ਪਾਈ ਰੱਖਦੇ!
ਮਾਪੇ ਪੈਸੇ ਨਾ ਦੇਣ ਜਦ ਮੋਬਾਇਲ ਖਾਤਰ,
ਪਾਈ ਘਰਾਂ ਦੇ ਵਿੱਚ ਲੜਾਈ ਰੱਖਦੇ!
ਦੱਦਾਹੂਰੀਆ ਆਪੇ ਵਧਾ ਖਰਚੇ,
ਬਿਨਾਂ ਕਾਰਣੋਂ ਮੂੰਹ ਸੁਜਾਈ ਰੱਖਦੇ!
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176  22046
Have something to say? Post your comment