Thursday, June 20, 2019
FOLLOW US ON

Poem

ਮਾਪਿਆਂ ਦਾ ਦਿਲ ਦੁਖਾਈਏ ਨਾ

March 19, 2019 10:05 PM
ਵਕਤ ਰੋਕਿਆ ਨਾ ਰੁਕਦਾ ਕਦੇ,ਪਾਣੀ ਲੰਘੇ ਮੁੜਦੇ ਨਾ,,
ਖਿਆਲ ਨਾਲ ਵਰਤੋ,ਸ਼ੀਸ਼ਾ ਤੇ ਰਿਸਤੇ ਟੁੱਟੇ ਜੁੜਦੇ ਨਾ,
ਦਖੀ ਤੇ ਗਰੀਬ ਨੂੰ ਮਜਾਕ ਕਰਕੇ ਕਦੇ ਛੇੜੀਏ ਨਾ,
ਗੁਰੂ ਘਰਾਂ ਦੇ ਵਿੱਚ ਬੈਠ ਕਦੇ ਮਸਲੇ ਨਿਬੇੜੀਈਏ ਨਾ,,
ਘਰ ਦੀ ਪੋਲ ਕਦੇ ਵਿੱਚ ਸੱਥ ਦੇ ਨੀ ਖੋਲੀ ਦੀ,
ਪਰਦਾ ਰੱਖੋ ਚੰਗਾ ਕਿਸੇ ਦੀ ਇੱਜ਼ਤ ਨਹੀਂ ਰੋਲੀਂ ਦੀ,,
ਆਂਢ ਗੁਆਂਢ ਵਿੱਚ ਨਹੀਂ ਐਂਵੇ ਦੋਸਤੋ ਕਲੇਸ ਵਧਾਈਂ ਦੇ,
ਹਲਾਤ ਘਰ ਦੇ ਵੇਖਕੇ ਹੀ ਆਪਣੇ ਸੌਂਕ ਪੁਗਾਈ ਦੇ,
ਮਾੜੇ ਤੇ ਮਜਬੂਰ ਮੂਹਰੇ ਨਹੀਂ ਕਦੇ  ਸਰੀਰ ਤਣੀਂ ਦਾ,
ਕੁੱਟਕੇ ਬੇਵਸ ਗਰੀਬ ਨੂੰ, ਨਹੀਂ ਯਾਰੋ ਵੈਲੀ ਬਣੀ ਦਾ,
ਮੱਖਣਾਂ ਜੋ ਕਰਦਾ ਹੋਵੇ ਕਦਰ ਨਹੀਂ ਮਿੱਟੀ ਚ ਮਿਲਾਈ ਦਾ,
ਸ਼ੇਰੋਂ ਵਾਲਿਆ ਸੁੱਖ ਦਿਓ ਮਾਪਿਆਂ ਨੂੰ ਨਹੀਂ ਦਿਲ ਦੁਖਾਈ ਦਾ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment