Sunday, June 16, 2019
FOLLOW US ON

Poem

ਲਾਹਨਤਾਂ ਲੋਭੀਆਂ ਨੂੰ

March 19, 2019 10:08 PM
ਮੈਂ ਕੁੱਝ ਕਹਿਣਾ ਕੁੱਝ ਕੁ ਪਾੜਿਆਂ ਨੂੰ,
ਮਾਪਿਆਂ ਦੇ ਲਾਡਾਂ ਨਾਲ ਸਿਰ ਚਾੜਿਆਂ ਨੂੰ,
ਜੋ ਦਾਜ ਮੰਗਣ ਲੱਗੇ ਨਾ ਸੰਗ ਕਰਦਿਆ,
ਜੋ ਧੀ ਕਿਸੇ ਦੀ ਨੂੰ ਤੰਗ ਕਰਦਿਆ,
 
ਜੋ ਰੱਜ ਆਓਂਦੇ ਨਿੱਤ ਨਾਲ ਸਰਾਬਾਂ ਦੇ,
ਰੋਅਬ ਮਾਰਦੇ ਆਕੇ ਵਾਂਗ ਨਵਾਬਾਂ ਦੇ,
ਫਿਰ ਚਾਅ, ਰੀਝਾਂ ਤੇ ਸੁਪਨੇ ਸਭ ਟੁੱਟਦਿਆ,
ਜਦ ਫੁੱਲਾਂ ਤੋਂ ਕੋਮਲਾਂ ਨੂੰ ਐਵੇਂ ਕੁੱਟਦਿਆ,
 
ਹੁਸਨ ਜੋਬਨ ਜਵਾਨੀ ਹੰਝੂਆਂ ਚ ਖੋਰ ਦਿਆ,
ਜੋ ਤੀਜੇ ਦਿਨ ਪੇਕਿਆਂ ਨੂੰ ਤੋਰ ਦਿਆ,
ਦੁੱਖਾਂ ਦੇ ਗਲ ਧੀਆਂ ਦੇ ਸਿਆਪੇ ਨੇ,
ਮੁੰਡਿਆਂ ਨਾਲ ਰਲੇ ਓਹਨਾਂ ਦੇ ਮਾਪੇ ਨੇ,
 
ਕੀ ਕਰਨਾ ਥੋਡੀਆਂ ਇਹਨਾਂ ਮੁੱਛਾਂ ਘੁੰਮਾਈਆਂ ਨੂੰ,
ਲਾਹਨਤਾਂ ਹੀ ਪੈਣ ਕੀਤੀਆਂ ਵੱਡੀਆਂ ਪੜ੍ਹਾਈਆਂ ਨੂੰ,
ਵਿਆਹ ਨਹੀਂ ਕਰਵਾਓਂਣਾ ਸੀ ਲੈਕੇ ਆਨੰਦ ਕਹੋਂ,
ਛੇ ਮਹੀਨਿਆਂ ਪਿੱਛੋਂ ਨਾ ਕੁੜੀ ਪਸੰਦ ਕਹੋਂ,
 
ਅਕਲਾਂ ਨੂੰ ਹੱਥ ਮਾਰੋ ਸਮਝੋ ਸਰਮ ਕਰੋ,
ਸੋਭਾ ਦੇਣ ਜੋ ਓਹ ਹੀ ਕਰਮ ਕਰੋ,
ਮੇਹਨਤ ਦੀ ਕਮਾਈ ਨਾਲ ਲਓ ਕਾਰਾਂ ਨੂੰ,,
ਝੇਪ ਕਿਓਂ ਨਹੀਂ ਲੁੱਟਦੇ ਹੋਏ ਸਰਦਾਰਾਂ ਨੂੰ,
 
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment