Sunday, June 16, 2019
FOLLOW US ON

News

ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ

March 20, 2019 09:43 PM

ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ

-ਜ਼ਿਲ੍ਹਾ ਪ੍ਰਸ਼ਾਸ਼ਨ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਵਜ਼ੋਂ ਮਨਾਵੇਗਾ ਸ.੍ਰ ਭਗਤ ਸਿੰਘ ਦਾ ਸ਼ਹੀਦੀ ਦਿਵਸ
-6 ਹਫ਼ਤੇ ਹੋਣਗੇ ਜ਼ਿਲ੍ਹੇ ਦੀ ਸਫ਼ਾਈ ਦੇ ਨਾਮ

ਮਾਨਸਾ, 20 ਮਾਰਚ ( ਬਿਕਰਮ ਸਿੰਘ ਵਿੱਕੀ )- ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ 23 ਮਾਰਚ 2019 ਤੋਂ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿਚ ਸਫ਼ਾਈ ਅਭਿਆਨ ਚਲਾ ਕੇ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨਾ ਹੈ।
    ਉਨ੍ਹਾਂ ਦੱਸਿਆ ਕਿ ਇਹ ਮਿਸ਼ਨ 6 ਹਫ਼ਤੇ ਲਗਾਤਾਰ ਚਲਾਇਆ ਜਾਵੇਗਾ। ਇਸ ਮਿਸ਼ਨ ਵਿਚ ਸੀਨੀਅਰ ਅਧਿਕਾਰੀਆਂ ਦੀ ਸਟਾਫ਼ ਸਮੇਤ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਨਾਲ ਮਾਨਸਾ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਸਫ਼ਾਈ ਮੁਹਿੰਮ ਨੂੰ ਵੀ ਹੁੰਗਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤਰਾਂ ਕਰਕੇ ਅਸੀਂ ਨਾ ਸਿਰਫ਼ ਸਫ਼ਾਈ ਸੇਵਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗੇ ਬਲਕਿ ਉਨ੍ਹਾਂ ਦੀਆਂ ਔਕੜਾਂ ਨੂੰ ਵੀ ਸਮਝ ਸਕਾਂਗੇ।
    ਐਸ.ਡੀ.ਐਮ. ਮਾਨਸਾ-ਕਮ-ਨੋਡਲ ਅਫ਼ਸਰ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਸ੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਹਰ ਹਫ਼ਤੇ ਜ਼ਿਲ੍ਹੇ ਦੇ ਇਕ ਸ਼ਹਿਰ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਡਾ ਹੋਣ ਕਾਰਨ ਮਾਨਸਾ ਸ਼ਹਿਰ ਵਿਚ ਇਹ ਮੁਹਿੰਮ 6 ਹਫ਼ਤੇ ਚਲਾਈ ਜਾਵੇਗੀ। ਇਸ ਮੁਹਿੰਮ ਦੀ ਸ਼ੁਰੂਆਤ 23 ਮਾਰਚ 2019 ਨੂੰ ਸਥਾਨਕ ਬੱਚਤ ਭਵਨ ਤੋਂ ਕੀਤੀ ਜਾਵੇਗੀ ਜਿੱਥੇ ਸਬੰਧਤ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਇਕੱਠੇ ਹੋ ਕੇ ਸਫ਼ਾਈ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਦਿਨ ਸਮੂਹ ਸਰਕਾਰੀ ਅਧਿਕਾਰੀ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਨਿਰਸਵਾਰਥ ਅਤੇ ਸ਼ਰਧਾ ਨਾਲ ਕੰਮ ਕਰਨ ਲਈ ਸਹੁੰ ਚੁੱਕਣਗੇ।

Have something to say? Post your comment

More News News

ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ ਤੋਂ ਟੋਰਾਂਟੋ ਤੇ ਹੋਰਨਾਂ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ੨੪ ਸਾਲਾ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ ਵਲਿੰਗਟਨ ਵਿਖੇ ਟੈਕਸੀ ਚਾਲਕ ਹਰਪ੍ਰੀਤ ਸਿੰਘ ਉਤੇ ਇਕ ਗੋਰੇ ਯਾਤਰੀ ਵੱਲੋਂ ਚਾਕੂ ਨਾਲ ਹਮਲਾ-ਨਕਦੀ ਲੁੱਟੀ 10 ਰੋਜ਼ਾ ਸਮਰ ਕੈਂਪ ਸ਼ਾਨੋ ਸ਼ੋਕਤ ਨਾਲ ਸੰਪੰਨ। ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ/ ਉਜਾਗਰ ਸਿੰਘ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਸੇਵਾ ਕੇਂਦਰ ਬਣੇ ਲੁੱਟ ਦਾ ਕੇਂਦਰ - ਬੁਰਜ ਹਮੀਰਾ ਖਾਲਸਾ ਕਾਲਜ ਨੂੰ ਸਟਾਰ ਕਾਲਜ ਸਕੀਮ ਤਹਿਤ ਮਿਲਿਆ 'ਏ' ਗ੍ਰੇਡ। ਬੀ. ਐੱਡ. ਅਧਿਆਪਕ ਫਰੰਟ ਵੱਲੋਂ ਨਵੇਂ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ.) ਦਾ ਸਨਮਾਨ The death of half a dozen animals in the village of Devidaspura, the atmosphere of panic in the village. An anti-malaria awareness camp held .
-
-
-