Monday, April 22, 2019
FOLLOW US ON

News

ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ

March 20, 2019 09:57 PM

. ਅਖੇ ਤੂੰ ਐਨਾ ਭੈੜਾ ਹੈ ਤੇਰਾ ਕੀ ਨਾਂਅ ਲੈਣਾ
ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ
-ਕਿਹਾ ਦੇਸ਼ 'ਚ ਤੇਰੇ ਲਈ ਕੁਝ ਵੀ ਇਥੋਂ ਤੱਕ ਨੇ ਤੇਰਾ ਨਾਂਅ ਵੀ ਨਹੀਂ
ਔਕਲੈਂਡ 20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਜੈਸਿੰਡਾ ਅਰਡਨ ਨੇ ਆਪਣੇ ਸੰਸਦ ਭਾਸ਼ਣ ਦੇ ਵਿਚ ਬਹੁਤ ਹੀ ਮਹੱਤਵਪੂਰਨ ਭਾਸ਼ਣ ਦਿੰਦਿਆ ਆਸਟਰੇਲੀਅਨ ਅੱਤਵਾਦੀ ਦਾ ਕਦੇ ਵੀ ਨਾਂਅ ਨਾ ਲੈਣ ਦਾ ਪ੍ਰਣ ਕਰਦਿਆਂ ਇਕ ਤਰ੍ਹਾਂ ਨਾਲ ਇਹ ਉਸਨੂੰ ਇਹ ਆਖ ਦਿੱਤਾ ਹੈ ਕਿ ਤੂੰ ਐਨਾ ਭੈੜਾ ਹੈ ਤੇਰਾ ਕੀ ਨਾਂਅ ਲੈਣਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤੂੰ ਇਕ ਅੱਤਵਾਦੀ ਹੈ, ਤੂੰ ਇਕ ਅਪਰਾਧੀ ਹੈ ਅਤੇ ਅਤੇ ਤੀਬਰਵਾਦੀ ਹੈ। ਪ੍ਰਧਾਨ ਮੰਤਰੀ ਨੇ ਸਾਫ ਕੀਤਾ ਕਿ ਤੇਰੇ ਵਰਗੇ ਭੈੜੇ ਲਈ ਸਾਡੇ ਦੇਸ਼ ਦੇ ਵਿਚ ਕੁਝ ਵੀ ਨਹੀਂ...ਕੁਝ ਵੀ ਨਹੀਂ ਇਥੋਂ ਤੱਕ ਕਿ ਤੇਰਾ ਨਾਂਅ ਵੀ ਨਹੀਂ।
ਇਸ ਦੋਸ਼ੀ ਨੇ ਅਦਾਲਤ ਦੇ ਵਿਚ ਆਪਣਾ ਕੋਈ ਵਕੀਲ ਕਰਨ ਦੀ ਥਾਂ ਆਪ ਹੀ ਕਾਨੂੰਨੀ ਬਹਿਸ ਕਰਨ ਦਾ ਫੈਸਲਾ ਕੀਤਾ ਹੈ। ਮਾਣਯੋਗ ਜੱਜ ਅਦਾਲਤੀ ਸਹਾਇਤਾ ਵਾਸਤੇ ਇਸਦਾ ਹੁਕਮ ਦੇ ਸਕਦਾ ਹੈ। ਨਿਊਜ਼ੀਲੈਂਡ ਕਾਨੂੰਨ ਮੁਤਾਬਿਕ ਅਜਿਹੇ ਕੇਸਾਂ ਵਿਚ ਅਦਾਲਤਾਂ ਕਦੇ ਹਮਦਰਦੀ ਨਹੀਂ ਵਿਖਾਉਂਦੀਆ। ਅਦਾਲਤੀ ਕਾਰਵਾਈ ਬੰਦ ਕਮਰੇ ਵਿਚ ਹੋਵੇਗੀ ਜਾਂ ਮੀਡੀਆ ਸਾਹਮਣੇ ਇਸ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਇਹ ਉਨ੍ਹਾਂ ਦੇ ਅਧਿਕਾਰ ਵਿਚ ਨਹੀਂ ਹੈ। ਫੇਸ ਬੁੱਕ ਉਤੇ ਇਸ ਹਮਲੇ ਦੀ 15 ਲੱਖ ਵੀਡੀਓਜ਼ ਨੂੰ ਹਟਾਇਆ ਜਾ ਚੁੱਕਾ ਹੈ ਪਰ ਅਜੇ ਵੀ ਇਹ ਫੈਲ ਰਹੀ ਹੈ। ਕ੍ਰਾਈਸਟਚਰਚ ਵਿਖੇ ਹੁਣ ਜ਼ਿੰਦਗੀ ਦੁਬਾਰਾ ਆਮ ਵਾਂਗ ਹੁੰਦੀ ਜਾ ਰਹੀ ਹੈ। ਬੰਦ ਰਸਤਿਆਂ ਨੂੰ ਖੋਲ੍ਹ ਦਿੱਤਾ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਦੋ ਮਿੰਟ ਦਾ ਮੋਨ
ਕ੍ਰਾਈਸਟਚਰਚ ਵਿਖੇ ਮਾਰੇ ਗਏ ਮ੍ਰਿਤਕਾਂ ਦੇ ਲਈ ਦੇਸ਼ ਭਰ ਦੇ ਵਿਚ ਰੱਖਿਆ ਜਾਵੇਗਾ 2 ਮਿੰਟ ਦਾ ਮੋਨ-ਸਮਾਂ ਅਜੇ ਨਿਸ਼ਚਤ ਨਹੀਂ
ਔਕਲੈਂਡ 20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਕ੍ਰਾਈਸਟਚਰਚ ਵਿਖੇ ਮਾਰੇ ਗਏ 50 ਨਿਹੱਥੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪੂਰਾ ਦੇਸ਼ 2 ਮਿੰਟ ਦਾ ਮੋਨ ਸ਼ੁੱਕਰਵਾਰ ਨੂੰ ਰੱਖੇਗਾ। ਕ੍ਰਾਈਸਟਚਰਚ ਵਿਖੇ ਮੁੱਖ ਸਮਾਗਮ ਹੋਵੇਗਾ ਜਿਸ ਨੂੰ ਟੀ.ਵੀ. ਐਨ. ਜ਼ੈਡ. ਅਤੇ ਰੇਡੀਓ ਐਨ. ਜ਼ੈਡ ਦੇ ਰਾਹੀਂ ਲੋਕ ਵੇਖ ਅਤੇ ਸੁਕਣ ਸਕਣਗੇ। ਇਸ ਤੋਂ ਇਲਾਵਾ ਉਸੇ ਸਮੇਂ ਦੇਸ਼ ਦੇ ਦੂਸਰੇ ਭਾਗਾਂ ਦੇ ਵਿਚ ਵੀ ਅਜਿਹਾ ਕੀਤਾ ਜਾਵੇਗਾ। ਇਹ ਮ੍ਰਿਤਕਾਂ ਦੇ ਪਰਿਵਾਰਾਂ ਦੇ ਲਈ ਇਕ ਤਰ੍ਹਾਂ ਦੀ ਸੁਪਰੋਟ ਹੋਵੇਗੀ। ਸ਼ੁੱਕਰਵਾਰ ਨੂੰ ਦੁਬਾਰਾ ਮਸਜਿਦ ਖੋਲ੍ਹੀ ਜਾਵੇਗੀ। ਅੱਜ ਇਕ ਮ੍ਰਿਤਕ ਪਿਤਾ ਅਤੇ ਪੁੱਤ ਦਾ ਜ਼ਨਾਜਾ ਨਿਕਲਿਆ ਅਤੇ ਉਨ੍ਹਾਂ ਨੂੰ ਇਸਲਾਮਿਕ ਰਸਮਾਂ ਅਨੁਸਾਰ ਦਫਨ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਅਸਲਾ ਲਾਅ ਦੇ ਵਿਚ ਕੁਝ ਘਾਟਾਂ ਹਨ ਜਿਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ। ਜਿਸ ਸਮੇਂ ਇਸ ਅੱਤਵਾਦੀ ਹਮਲੇ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ, ਉਸ ਸਮੇਂ ਇਕ ਕੰਪਨੀ ਦਾ ਇਕ ਮੁਲਾਜ਼ਮ ਇਹ ਵੀਡੀਓ ਵੇਖ ਕੇ ਸ਼ੇਅਰ ਕਰਦਾ ਨੋਟਿਸ ਵਿਚ ਆਇਆ ਹੈ ਜਿਸ ਕਾਰਨ ਉਸਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਗਿਆ ਹੈ।
ਭਾਰਤੀ ਪੁਲਿਸ ਅਫਸਰਾਂ ਦਾ ਰੋਲ ਵੀ ਰਿਹਾ ਸਲਾਹੁਣਯੋਗ
ਭਾਰਤੀ ਪੁਲਿਸ ਅਫਸਰਾਂ ਦੀ ਡਿਊਟੀ ਵੀ ਕ੍ਰਾਈਸਟਚਰਚ ਵਿਖੇ ਵਿਸ਼ੇਸ਼ ਤੌਰ 'ਤੇ ਲਗਾਈ ਗਈ ਹੈ ਤਾਂ ਕਿ ਉਹ ਮੁਸਲਿਮ ਭਾਈਚਾਰੇ ਦੇ ਲਈ ਭਾਸ਼ਾ ਨਾਲ ਸਬੰਧਿਤ ਅਤੇ ਹੋਰ ਦੂਜੀਆਂ ਸਹਾਇਤਾਵਾਂ ਪਹੁੰਚਾ ਸਕਣ। ਸਾਰਜੰਟ  ਗੁਰਪ੍ਰੀਤ ਅਰੋੜਾ ਜੋ ਕਿ ਜ਼ਿਲ੍ਹਾ ਏਥਨਿਕ ਸਰਵਿਸ ਕੋਆਰਡੀਨੇਟਰ ਕਾਊਂਟੀਜ਼ ਮੈਨੁਕਾਓ ਹਨ ਨੇ ਅੱਜ ਪ੍ਰੈਸ ਰਿਲੀਜ਼ ਰਾਹੀਂ ਸਾਰੀ ਜਾਣਕਾਰੀ ਦਿੱਤੀ ਹੈ। ਉਹ 16 ਮਾਰਚ ਤੋਂ ਉਥੇ ਪਹੁੰਚੇ ਹੋਏ ਹਨ। ਸੀਨੀਅਰ ਕਾਂਸਟੇਬਲ ਮਨਦੀਪ ਕੌਰ ਵੀ ਇਸ ਵੇਲੇ ਕ੍ਰਾਈਸਟਚਰਚ ਹੀ ਹਨ ਅਤੇ ਇਸ ਸਾਰੇ ਕਾਰਜ ਵਿਚ ਸਹਿਯੋਗ ਕਰ ਰਹੇ ਹਨ। ਅੱਜ ਕੁਝ ਮ੍ਰਿਤਕਾਂ ਨੂੰ ਦਫਨ ਕਰਕੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਹੁਣ ਤੱਕ 27 ਮ੍ਰਿਤਕ ਸਰੀਰ ਪਰਿਵਾਰਾਂ ਨੂੰ ਦਿੱਤੇ ਜਾ ਚੁੱਕੇ ਹਨ। ਸ੍ਰੀ ਅਰੋੜਾ ਅਨੁਸਾਰ ਇਸ ਵੇਲੇ 100 ਦੇ ਕਰੀਬ ਮਾਹਿਰ ਜਿਨ੍ਹਾਂ ਵਿਚ ਪੁਲਿਸ ਅਫਸਰ, ਡਿਫੈਂਸ ਫੋਰਸ, ਡਾਕਟਰਜ਼ ਅਤੇ ਹੋਰ ਸਿਹਤ ਅਮਲਾ ਪਹੁੰਚਿਆ ਹੋਇਆ ਹੈ। ਪੋਸਟ ਮਾਰਟਮ ਸਟਾਫ ਵੀ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਹੈ। ਪੁਲਿਸ ਦੀ ਕਾਰਵਾਈ ਉਤੇ ਭਾਵੇਂ ਕਈ ਸਵਾਲ ਉਠ ਰਹੇ ਹਨ ਪਰ ਪੁਲਿਸ ਨੇ ਕਿਹਾ ਕਿ ਕੁੱਲ 36 ਮਿੰਟਾਂ ਦੇ ਵਿਚ ਹਮਲਾਵਰ ਉਨ੍ਹਾਂ ਦੀ ਕੈਦ ਵਿਚ ਆ ਗਿਆ ਸੀ। ਪੁਲਿਸ ਨੂੰ ਮਿਲੀ ਪਹਿਲੀ ਕਾਲ ਤੋਂ ਲੈ ਕੇ 21 ਮਿੰਟ ਦੇ ਅੰਦਰ-ਅੰਦਰ ਉਸਨੂੰ ਦਬੋਚ ਲਿਆ ਗਿਆ ਸੀ। ਹੁਣ ਤੱਕ 37 ਲੋਕਾਂ ਨੇ ਆਪਣੀਆਂ ਬੰਦੂਕਾਂ ਵਾਪਿਸ ਜਮ੍ਹਾ ਕਰਵਾ ਦਿੱਤੀਆਂ ਹਨ ਇਸ ਸਬੰਧੀ ਪ੍ਰਧਾਨ ਮੰਤਰੀ ਨੇ ਅਪੀਲ ਕੀਤੀ ਸੀ।
ਗੈਂਗ ਮੈਂਬਰ ਵੀ ਆਏ ਸੁਪੋਰਟ 'ਤੇ
ਮੋਂਗਰੀਅਲ ਮੋਬ ਅਤੇ ਬਲੈਕ ਪਾਵਰ ਗੈਂਗ ਮੈਂਬਰਜ਼ ਨੇ ਐਲਾਨ ਕੀਤਾ ਹੈ ਕਿ ਉਹ ਮੁਸਲਿਮ ਭਾਈਚਾਰੇ ਦੀ ਸੁਪੋਰਟ ਕਰਨਗੇ। ਉਹ ਮਸਜਿੱਦਾਂ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਪੇਸ਼ ਕਰਨਗੇ ਕਿਉਂਕਿ ਮੁਸਲਮਾਨ ਨਿਊਜ਼ੀਲੈਂਡ ਕਮਿਊਨਿਟੀ ਦਾ ਹਿੱਸਾ ਹਨ। ਗੈਂਗ ਮੈਂਬਰ ਅਜਿਹੀ ਸਥਿਤੀ ਦੇ ਵਿਚ ਆਪਣੀ ਸੂਰਬੀਰਤਾ ਦਾ ਸਬੂਤ ਦੇਣਗੇ। ਸ਼ੁੱਕਰਵਾਰ ਨੂੰ ਹਮਿਲਟਨ ਦੀ ਜਾਮੀਆ ਮਸਜਿਦ ਦੋ ਮਿੰਟ ਦੇ ਮੋਨ ਰੱਖਣ ਵਾਲੇ ਰਾਸ਼ਟਰੀ ਪ੍ਰੋਗਰਾਮ ਮੌਕੇ ਗੈਂਗ ਮੈਂਬਰ ਸੁਰੱਖਿਆ ਵਜੋਂ ਤਾਇਨਾਤ ਰਹਿਣਗੇ ।  

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-