Thursday, December 12, 2019
FOLLOW US ON

Poem

ਚੰਗੀ ਹੋਲੀ ਰੰਗਾਂ ਦੀ...

March 21, 2019 09:52 PM
(ਚੰਗੀ ਹੋਲੀ ਰੰਗਾਂ ਦੀ...)
 
ਆਤੰਕਵਾਦ ਤੇ ਦਹਿਸ਼ਤਗਰਦੀ
ਨਾਲ ਇਹ ਦੁਨੀਆਂ ਕਿੰਨੀ ਮਰਦੀ
ਨਾ ਕੁੱਝ ਮਿਲਿਆ ਨਾ ਕੁੱਝ ਮਿਲਣਾ
ਖੋਹ ਕੇ ਖੁਸ਼ੀ, ਦੂਜੇ ਦੇ ਘਰ ਦੀ 
ਜੱਗ ਵਿੱਚ ਅਮਨ-ਅਮਾਨ ਰਹੇ 
ਕਦੇ ਕਰੀਏ ਨਾ ਗੱਲ ਜੰਗਾਂ ਦੀ 
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ......
 
ਆਓ ਸੱਭ ਦੀ ਖ਼ੈਰ ਮਨਾਈਏ
ਨਫ਼ਰਤ ਨੂੰ ਦਿਲੋਂ ਦੂਰ ਭਜਾਈਏ 
ਜੀਓ ਅਤੇ ਜਿਊਣ ਦਿਓ ਦੀ
ਨੀਤੀ ਨੂੰ ਸੱਭ ਰਲ ਅਪਣਾਈਏ 
ਭਾਈਚਾਰੇ ਦੀ ਸਾਂਝ ਵਧਾ 
ਧੁੰਨ ਛੇੜੋ ਪਿਆਰ ਤਰੰਗਾਂ ਦੀ
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ......
 
ਹਿੰਦੂ, ਮੁਸਲਿਮ, ਸਿੱਖ,  ਈਸਾਈ 
ਛੋਟਾ ਵੱਡਾ ਧਰਮ ਨਾ ਕਾਈ
ਸੱਭੇ ਧਰਮ ਮਹਾਨ ਬੜੇ ਨੇ
ਸੱਭਨਾਂ ਦੀ 'ਖੁਸ਼ੀ' ਕਰ ਵਡਿਆਈ
ਕੋਈ ਧਰਮ ਨਹੀਂ ਵੈਰ ਸਿਖਾਉਂਦਾ
ਗੱਲ ਕਰਦੇ ਪਿਆਰ ਉਮੰਗਾਂ ਦੀ 
ਖੂਨ ਦੀ ਹੋਲੀ ਖੇਡਣ ਨਾਲੋਂ
ਚੰਗੀ ਹੋਲੀ ਰੰਗਾਂ ਦੀ......
 
ਖੁਸ਼ੀ ਮੁਹੰਮਦ 'ਚੱਠਾ'
ਪਿੰਡ ਤੇ ਡਾ:  ਦੂਹੜੇ (ਜਲੰਧਰ)
ਮੋਬ/ਵਟਸਐਪ:  9779025356
Have something to say? Post your comment