Sunday, April 21, 2019
FOLLOW US ON

News

ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ।

March 21, 2019 09:53 PM
ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ।
ਜੰਡਿਆਲਾ ਗੁਰੂ ਕੁਲਜੀਤ ਸਿੰਘ 
ਜੰਡਿਆਲਾ ਗੁਰੂ ਦੇ ਮੇਨ ਹਾਈਵੇ ਰੋਡ ਦੇ ਅਧੀਨ ਆਉਦੇ ਪਿੰਡ ਗੁਨੋਵਾਲ ਤੇ ਗੋਰੇਵਾਲ ਦੀਆਂ ਸੰਗਤਾਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਜਾਣ ਤੇ ਆਉਣ ਵਾਲੀਆਂ ਸੰਗਤਾਂ ਲਈ ਹੋਲੇ ਮਹੱਲੇ ਦੇ ਸਬੰਧ ਵਿੱਚ  21 ਵਾਂ ਲੰਗਰ ਲਗਾਇਆ ਗਿਆ। ਇਹ ਲੰਗਰ ਲਗਾਤਾਰ  ਦਿਨ ਰਾਤ 24 ਘੰਟੇ ਤੇ 8 ਦਿਨ ਚਲਦਾ ਹੈ। ਇਸ ਲੰਗਰ ਵਿੱਚ ਜਲੇਬੀਆਂ, ਚਾਹ ,ਪਕੌੜੇ,ਖੀਰ,ਫੁਲਕੇ,ਤੇ ਤਰਾਂ -ਤਰਾਂ ਦੀਆਂ ਸਬਜੀਆ ਹਰ ਦਿਨ ਬਦਲ -ਬਦਲ ਕੇ ਖਵਾਈਆ ਜਾਦੀਆ ਹਨ। ਇੱਥੇ ਸੇਵਾਦਾਰਾ ਵਲੋਂ ਸੰਗਤਾਂ ਨੂੰ ਬੜੇ ਆਦਰ ਸਤਿਕਾਰ ਨਾਲ ਲੰਗਰ ਛਕਾਇਆ ਜਾਦਾ ਹੈ।ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕੀ ਇੱਥੇ ਸੰਗਤਾਂ ਹਰ ਰੋਜ਼  ਵੱਡੀ ਗਿਣਤੀ ਵਿੱਚ ਲੰਗਰ ਛੱਕ ਕੇ ਜਾਂਦੀਆ ਹਨ।ਅਸੀਂ ਇਹੋ ਅਰਦਾਸ ਕਰਦੇ ਹਾਂ ਕੀ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਕੇ ਸਹੀ ਸਲਾਮਤ ਆਪਣੇ ਘਰ ਪੁੱਜਣ।ਇਸ ਮੌਕੇ ਕਮੇਟੀ ਦੇ ਮੈਂਬਰ  ਇੰਦਰਜੀਤ ਸਿੰਘ,ਸਿੰਕਦਰ ਸਿੰਘ,ਮਲੂਕ ਸਿੰਘ,ਸੋਨੂੰ ਗੁਨੋਵਾਲ,ਨਿਸਾਨ ਸਿੰਘ,ਸੁੱਖਾਂ ਸਿੰਘ ਗੋਰੇਵਾਲ,ਜੱਗਾ ਗੋਰੇਵਾਲ,ਵੱਸਣ ਸਿੰਘ ਹਲਵਾਈ,ਪ੍ਰਗਟ ਸਿੰਘ, ਕਰਨਬੀਰ ਸਿੰਘ, ਸਮਸ਼ੇਰ ਸਿੰਘ ਸ਼ੇਰਾਂ,ਬਿੱਲਾ,ਹਰਜਿੰਦਰ ਸਿੰਘ  ਸ਼ਾਮਿਲ ਸਨ।
Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-